ਪ੍ਰਿੰਸ ਕੁਮਾਰ ਤੇ ਅਜਮੇਰ ਸਿੰਘ ਨੂੰ ਮਿਲਿਆ ਜ਼ਿਲ੍ਹਾ ਪੱਧਰੀ ਸਨਮਾਨ
ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਬਲਾਕ ਨੰਗਲ ਦੇ ਸਿੱਖਿਆ ਵਿਭਾਗ ਨਾਲ ਸਬੰਧਿਤ ਲੇਖਾਕਾਰ ਪ੍ਰਿੰਸ ਕੁਮਾਰ ਅਤੇ ਹੈੱਡ ਟੀਚਰ ਅਜਮੇਰ ਸਿੰਘ ਨੂੰ ਆਜ਼ਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਤੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਲਈ ਜ਼ਿਲ੍ਹਾ ਰੂਪਨਗਰ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਬਲਾਕ ਨੰਗਲ ਦੇ ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)- ਬਲਾਕ ਨੰਗਲ ਦੇ ਸਿੱਖਿਆ ਵਿਭਾਗ ਨਾਲ ਸਬੰਧਿਤ ਲੇਖਾਕਾਰ ਪ੍ਰਿੰਸ ਕੁਮਾਰ ਅਤੇ ਹੈੱਡ ਟੀਚਰ ਅਜਮੇਰ ਸਿੰਘ ਨੂੰ ਆਜ਼ਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਤੇ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਲਈ ਜ਼ਿਲ੍ਹਾ ਰੂਪਨਗਰ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਬਲਾਕ ਨੰਗਲ ਦੇ ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਅਧਿਆਪਕਾਂ ਨੇ ਕਿਹਾ ਕਿ ਦੋਵਾਂ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਮਿਹਨਤ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਇਹ ਸਨਮਾਨ ਸਮੁੱਚੇ ਬਲਾਕ ਨੰਗਲ ਦੇ ਸਿੱਖਿਆ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਅਧਿਆਪਕਾਂ ਨੇ ਦੋਵਾਂ ਦੀ ਨਿਰੰਤਰ ਤਰੱਕੀ ਦੀ ਕਾਮਨਾ ਕੀਤੀ।