19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ

ਭਰਤਗੜ੍ਹ, 18 ਅਗਸਤ (ਜਸਬੀਰ ਸਿੰਘ ਬਾਵਾ)- ਯੂਨੀਕ ਫਿਟਨੈੱਸ ਫੈਮਲੀ/ਐਡਵੈਂਚਰ ਕਲੱਬ ਰੂਪਨਗਰ ਦੇ ਨੁਮਾਇੰਦਿਆਂ ਨੇ ਸਰਾਏ ਭਰਤਗੜ੍ਹ ‘ਚ ‘ਤੀਆਂ ਤੀਜ ਦੀਆਂ’ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ, ਸ੍ਰੀਮਤੀ ਨਿਸ਼ਾ ਚੱਢਾ ਨੇ ਖ਼ੂਬਸੂਰਤ ਪਹਿਰਾਵੇ ‘ਚ ਸਜੀਆਂ ਗ੍ਰਹਿਣੀਆਂ, ਮੁਟਿਆਰਾਂ ਨਾਲ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਪੁਰਾਤਨ ਵਕਤ ਦੇ ਰੀਤ ਰਿਵਾਜ਼ਾਂ ਅਨੁਸਾਰ ਭਰਾਵਾਂ ਨੇ ਭੈਣਾਂ ਵਾਸਤੇ ਪੀਪਿਆਂ ‘ਚ ਸੰਧਾਰਾ ਲਿਆਂਦਾ।

Ad Position 21
No active advertisement
ਗੀਤਾਂ ਦੀ ਪੇਸ਼ਕਾਰੀ ਦੌਰਾਨ ਗਾਇਕ ਮੀਆਂਪੁਰੀ। ਤਸਵੀਰਾਂ: ਬਾਵਾ 19-08-2026
ਭਰਤਗੜ੍ਹ, 18 ਅਗਸਤ (ਜਸਬੀਰ ਸਿੰਘ ਬਾਵਾ)- ਯੂਨੀਕ ਫਿਟਨੈੱਸ ਫੈਮਲੀ/ਐਡਵੈਂਚਰ ਕਲੱਬ ਰੂਪਨਗਰ ਦੇ ਨੁਮਾਇੰਦਿਆਂ ਨੇ ਸਰਾਏ ਭਰਤਗੜ੍ਹ ‘ਚ ‘ਤੀਆਂ ਤੀਜ ਦੀਆਂ’ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ, ਸ੍ਰੀਮਤੀ ਨਿਸ਼ਾ ਚੱਢਾ ਨੇ ਖ਼ੂਬਸੂਰਤ ਪਹਿਰਾਵੇ ‘ਚ ਸਜੀਆਂ ਗ੍ਰਹਿਣੀਆਂ, ਮੁਟਿਆਰਾਂ ਨਾਲ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਪੁਰਾਤਨ ਵਕਤ ਦੇ ਰੀਤ ਰਿਵਾਜ਼ਾਂ ਅਨੁਸਾਰ ਭਰਾਵਾਂ ਨੇ ਭੈਣਾਂ ਵਾਸਤੇ ਪੀਪਿਆਂ ‘ਚ ਸੰਧਾਰਾ ਲਿਆਂਦਾ। ਮਹਿਲਾਵਾਂ ਨੇ ਪੀਂਘ ਦੇ ਹੁਲਾਰੇ ਲਏ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸ੍ਰੀਮਤੀ ਹਰਜੀਤ ਕੌਰ ਨੇ ਪੁਰਾਤਨ ਵਿਰਸੇ, ਪੰਜਾਬੀ ਸਭਿਆਚਾਰ, ਪੰਜਾਬੀ ਪਹਿਰਾਵੇ ਪ੍ਰਤੀ ਜਾਗਰੂਕ ਕੀਤਾ, ਇਨ੍ਹਾਂ ਦੀ ਅਗਵਾਈ ‘ਚ ਸਬੰਧਿਤ ਮਹਿਲਾਵਾਂ ਨੇ ‘ਪੀਂਘਾਂ ਝੂਟਣ ਜਾਣਾ, ‘ਆਜਾ ਭਾਬੀ ਝੂਟ ਲੈ’ ਅਤੇ ‘ਕਿੱਕਲੀ’ ਵਰਗੇ ਗੀਤਾਂ ਦੀ ਕੋਰੀਓਗ੍ਰਾਫੀ ਨਾਲ ਹਾਜ਼ਰੀ ਨਾਂ ਦਾ ਮਨ ਮੋਹਿਆ। ਇਸੇ ਦੌਰਾਨ ਪ੍ਰਸਿੱਧ ਲੋਕ ਗਾਇਕ ਜਸਮੇਰ ਮੀਆਂਪੁਰੀ, ਗਾਇਕਾ ਜਸਪ੍ਰੀਤ ਜੱਸੀ, ਸ਼ਿੰਕੂ ਜੱਸੀ ਅਤੇ ਡਾ. ਜਗਜੀਤ ਸਿੰਘ ਨੇ ਗੀਤ ਅਤੇ ਬੋਲੀਆਂ ਪਾ ਕੇ ਮਹਿਲਾਵਾਂ ਨਾਲ ਮਿਲਕੇ ਆਪੋ-ਆਪਣੇ ਪਰਿਵਾਰਿਕ ਅਤੇ ਸਭਿਆਚਾਰਕ ਗੀਤਾਂ ਨਾਲ ਗਿੱਧੇ-ਭੰਗੜੇ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਨੁਮਾਇੰਦਿਆਂ ‘ਚ ਰਾਜ ਕੁਮਾਰ ਸਿੱਕਾ, ਰਾਜੇਸ਼ ਸ਼ਰਮਾ, ਅਜਮੇਰ ਸਿੰਘ, ਕੁਲਵੰਤ ਸਿੰਘ, ਬਲਵੀਰ ਕੌਰ, ਪ੍ਰੋ. ਸਰਬਜੀਤ ਕੌਰ, ਮਨਜੀਤ ਕੌਰ, ਨੀਸ਼ੀ, ਕਮਲਪ੍ਰੀਤ ਕੌਰ ਤੇ ਬਿਕਰਮਜੀਤ ਸਿੰਘ ਘੁੰਮਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਬੀ .ਐਮ. ਬੀ. 12 ਕਰੋੜ ਦੀ ਲਾਗਤ ਨਾਲ ਨੰਗਲ ਦੇ ਕੈਨਾਲ ਹਸਪਤਾਲ ਦਾ ਕਰੇਗੀ ਆਧੁਨਿਕੀਕਰਨ-ਚੀਫ਼ ਇੰਜੀਨੀਅਰ ਅਗਲੀ ਖ਼ਬਰ ਬਲਰਾਜ ਸਿੰਘ ਤੇ ਬਾਦਲ ਸਿੰਘ ਬਸੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨਿਯੁਕਤ
Ad Position 24