19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬੀ. ਬੀ .ਐਮ. ਬੀ. 12 ਕਰੋੜ ਦੀ ਲਾਗਤ ਨਾਲ ਨੰਗਲ ਦੇ ਕੈਨਾਲ ਹਸਪਤਾਲ ਦਾ ਕਰੇਗੀ ਆਧੁਨਿਕੀਕਰਨ-ਚੀਫ਼ ਇੰਜੀਨੀਅਰ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ.

Ad Position 21
No active advertisement
ਚੀਫ਼ ਇੰਜੀਨੀਅਰ ਭਾਖੜਾ ਡੈਮ ਸੀ. ਪੀ. ਸਿੰਘ ਉੱਚ ਅਧਿਕਾਰੀਆਂ ਸਮੇਤ ਸਤਲੁਜ ਸਦਨ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 19-08-2026
ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. 12 ਕਰੋੜ ਦੀ ਲਾਗਤ ਨਾਲ ਕੈਨਾਲ ਹਸਪਤਾਲ ਨੰਗਲ ਦਾ ਆਧੁਨਿਕੀਕਰਨ’ ਜਲਦ ਕਰੇਗੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਮੌਜੂਦਾ ਸਮੇਂ ਨਾਲੋਂ ਹੋਰ ਵੀ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ਼ ਇੰਜੀਨੀਅਰ ਭਾਖੜਾ ਡੈਮ ਸੀ.ਪੀ. ਸਿੰਘ ਵਲੋਂ ਸਤਲੁਜ ਸਦਨ ਨੰਗਲ ਵਿਖੇ ਕੀਤਾ ਗਿਆ। ਚੀਫ਼ ਇੰਜੀਨੀਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਸਪਤਾਲ ਦੇ ਨਵੀਨੀਕਰਨ ਨੂੰ ਤਿੰਨ ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਹਸਪਤਾਲ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਜਦਕਿ ਦੂਜੇ ਪੜਾਅ ਵਿਚ ਅਤਿ-ਆਧੁਨਿਕ ਮਸ਼ੀਨਰੀ ਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੜਾਅ ਵਿਚ ਡਾਕਟਰਾਂ ਦੀ ਘਾਟ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਯਕੀਨੀ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਮੌਜੂਦਾ ਸਮੇਂ ਵਿਚ14 ਵਿਚੋਂ ਕੇਵਲ ਸੱਤ ਡਾਕਟਰ ਹੀ ਸੇਵਾਵਾਂ ਨਿਭਾਅ ਰਹੇ ਹਨ। ਭਾਖੜਾ ਡੈਮ ਦੀ ਬਣਤਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਨੇ ਕਿਹਾ ਕਿ ਜਦੋਂ ਡੈਮ ਦੇ ਜਲ ਭੰਡਾਰ ਦਾ ਪੱਧਰ 1680 ਫੁੱਟ ਤੱਕ ਪਹੁੰਚਦਾ ਹੈ ਤਾਂ ਡੈਮ ਦੀ ਬਣਤਰ ਵਿਚ ਮਾਮੂਲੀ ਅੱਗੇ ਵੱਲ ਝੁਕਾਅ ਆਉਂਦਾ ਹੈ, ਪਰ ਪਾਣੀ ਦਾ ਪੱਧਰ ਘਟਣ ਨਾਲ ਡੈਮ ਮੁੜ ਆਪਣੀ ਆਮ ਸਥਿਤੀ ਵਿਚ ਆ ਜਾਂਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬੀ.ਬੀ.ਐਮ.ਬੀ ਮੈਨੇਜਮੈਂਟ ਵਲੋਂ ਡੈਮ ਦੀ ਸੁਰੱਖਿਆ ਮਾਪਦੰਡਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਪੱਖੋਂ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਕੋਈ ਲੋੜ ਨਹੀਂ ਹੈ। ਅਹਿਮ ਖ਼ੁਲਾਸਾ ਕਰਦਿਆਂ ਚੀਫ਼ ਇੰਜੀਨੀਅਰ ਭਾਖੜਾ ਡੈਮ ਸੀਪੀ ਸਿੰਘ ਨੇ ਆਖਿਆ ਗੋਬਿੰਦ ਸਾਗਰ ਝੀਲ ਵਿਚ ਗਾਰ (ਸਿਲਟ) ਸਬੰਧੀ ਬੀ.ਬੀ.ਐਮ.ਬੀ. ਵਲੋਂ ਗਾਰ ਦੀ ਜਾਂਚ ਕੀਤੀ ਗਈ ਸੀ। ਪਰ ਇਸ ਤੋਂ ਬਾਅਦ ਆਈ.ਆਈ.ਟੀ. ਰੂਪਨਗਰ ਦੀ ਮਾਹਿਰ ਤਕਨੀਕੀ ਟੀਮ ਵਲੋਂ ਝੀਲ ਦੇ ਵੱਖ-ਵੱਖ ਹਿੱਸਿਆਂ ਅਤੇ ਡੁੰਘਾਈਆਂ ਅਤੇ ਵਿਗਿਆਨ ਿਕ ਸਰਵੇਖਣ, ਸੈਂਪਲਿੰਗ ਅਤੇ ਡਾਟਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਵਿਚ ਸਿਲਟ ਨੂੰ ਲੈ ਕੇ ਮਹੱਤਵਪੂਰਨ ਨਵੇਂ ਤੱਤ ਸਾਹਮਣੇ ਆਏ ਹਨ। ਜਿਸ ਅਨੁਸਾਰ ਗੋਬਿੰਦ ਸਾਗਰ ਝੀਲ ਅੰਦਰ ਲਾਈਵ ਸਟੋਰੇਜ ਵਿਚ ਗਾਰ( ਸਿਲਟ) ਦੀ ਮਾਤਰਾ 19 ਫੀਸਦੀ ਤੋਂ ਘੱਟ ਕੇ ਲਗਭਗ 12 ਫ਼ੀਸਦੀ ਰਹਿ ਗਈ ਹੈ ਅਤੇ ਇਸ ਦੀ ਮਾਤਰਾ ਘਟਣ ਨਾਲ ਪਾਣੀ ਭੰਡਾਰ ਕਰਨ ਦੀ ਸਮਰੱਥਾ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਮੈਨੇਜਮੈਂਟ ਉਕਤ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਕੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਚੀਫ਼ ਇੰਜੀਨੀਅਰ ਸੁਰੇਸ਼ ਮਾਨ, ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਬੈਨੀਪਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਰਮਾਇਣ ਕਥਾ ਦਾ ਭੋਗ ਪਾਇਆ ਅਗਲੀ ਖ਼ਬਰ ‘ ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ
Ad Position 24