ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਰਮਾਇਣ ਕਥਾ ਦਾ ਭੋਗ ਪਾਇਆ
ਨੂਰਪੁਰ ਬੇਦੀ, 18 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼ਿਵ ਮੰਦਿਰ ਨੂਰਪੁਰ ਬੇਦੀ ਵਿਖੇ ਮਹੰਤ ਬਾਬਾ ਸੰਮਤ ਗਿਰੀ ਅਤੇ ਬਾਬਾ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਸਾਵਣ ਮਹੀਨੇ ਦੇ ਅੰਤਿਮ ਦਿਨ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸ਼੍ਰੀ ਰਮਾਇਣ ਕਥਾ ਦਾ ਭੋਗ ਪਾਇਆ ਗਿਆ। ਇਸ ਮੌਕੇ ਹਵਨ ਯੱਗ ਅਤੇ ਵਿਸ਼ਾਲ ਭੰਡਾਰੇ ਕਰਵਾਇਆ ਗਿਆ।
ਨੂਰਪੁਰ ਬੇਦੀ, 18 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼ਿਵ ਮੰਦਿਰ ਨੂਰਪੁਰ ਬੇਦੀ ਵਿਖੇ ਮਹੰਤ ਬਾਬਾ ਸੰਮਤ ਗਿਰੀ ਅਤੇ ਬਾਬਾ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਸਾਵਣ ਮਹੀਨੇ ਦੇ ਅੰਤਿਮ ਦਿਨ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸ਼੍ਰੀ ਰਮਾਇਣ ਕਥਾ ਦਾ ਭੋਗ ਪਾਇਆ ਗਿਆ। ਇਸ ਮੌਕੇ ਹਵਨ ਯੱਗ ਅਤੇ ਵਿਸ਼ਾਲ ਭੰਡਾਰੇ ਕਰਵਾਇਆ ਗਿਆ। ਹਵਨ ਯੱਗ ਦੀ ਸਮਾਪਤੀ ਉਪਰੰਤ ਸਭ ਤੋਂ ਪਹਿਲਾਂ ਸੰਤਾਂ-ਮਹਾਂਪੁਰਖਾਂ ਲਈ ਪੰਗਤ ਲਗਾਈ ਗਈ, ਜਿਸ ਤੋਂ ਬਾਅਦ ਸੰਗਤਾਂ ਲਈ ਲੰਗਰ ਵਰਤਾਇਆ ਗਿਆ। ਲੰਗਰ ਦੀ ਸੇਵਾ ਦੇਰ ਸ਼ਾਮ ਤੱਕ ਨਿਰੰਤਰ ਚੱਲਦੀ ਰਹੀ। ਇਸ ਮੌਕੇ ਸ਼੍ਰੀ ਰਮਾਇਣ ਕਥਾ ਦਾ ਭੋਗ ਡਾਕਟਰ ਓਕਾਂਰੇਸਵਰ ਸ਼ਰਮਾ ਵਲੋਂ ਪਾਇਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਓਕਾਂਰੇਸਵਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਧਰਮ, ਸੱਚਾਈ, ਸੇਵਾ, ਸਦਾਚਾਰ ਅਤੇ ਪਰਉਪਕਾਰ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸੰਗਤ ਵੱਲੋਂ ਸ਼ਰਧਾ ਨਾਲ ਕਥਾ ਦਾ ਸਰਵਣ ਕਰਦਿਆਂ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ ਗਈਆਂ। ਇਸ ਮੌਕੇ ਕੀਰਤਨ ਮੰਡਲੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਮੰਦਰ ਦੇ ਵੱਖ-ਵੱਖ ਸੇਵਾਦਾਰ ਹਾਜ਼ਰ ਸਨ, ਜਿਨ੍ਹਾਂ ਵੱਲੋਂ ਸਮਾਗਮ ਦੀਆਂ ਸੇਵਾਵਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ।