19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਕੱਤਰਤਾ

ਮੋਰਿੰਡਾ, 18 ਅਗਸਤ (ਤਰਲੋਚਨ ਸਿੰਘ ਕੰਗ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਮੋਰਿੰਡਾ ਵਲੋਂ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਸੁਖਵਿੰਦਰ ਸਿੰਘ ਬੂਰ ਮਾਜਰਾ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਮਿਤੀ 31 ਅਗਸਤ ਨੂੰ ਪੰਜਾਬ ਭਰ ਵਿਚ ਡੀ.

Ad Position 21
No active advertisement
ਅਜੀਤ ਡੈਸਕ 19-08-2026
ਮੋਰਿੰਡਾ, 18 ਅਗਸਤ (ਤਰਲੋਚਨ ਸਿੰਘ ਕੰਗ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਮੋਰਿੰਡਾ ਵਲੋਂ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਸੁਖਵਿੰਦਰ ਸਿੰਘ ਬੂਰ ਮਾਜਰਾ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਮਿਤੀ 31 ਅਗਸਤ ਨੂੰ ਪੰਜਾਬ ਭਰ ਵਿਚ ਡੀ. ਸੀ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜਦਕਿ ਮਿਤੀ 14 ਤੋਂ 18 ਸਤੰਬਰ ਤੱਕ ਵਿਧਾਇਕਾਂ ਦੇ ਦਫ਼ਤਰਾਂ ਅਤੇ ਰਿਹਾਇਸ਼ਾਂ ਦਾ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ 10 ਹਜ਼ਾਰ ਏਕੜ ਖੇਤੀ ਇੱਕ ਕੰਪਨੀ ਨੂੰ ਸੌਂਪਣ ਦੇ ਜਾਰੀ ਕੀਤੇ ਸਰਕੂਲਰ ਦੀ ਸਖਤ ਸ਼ਬਦਾਂ ਵਿਚ ਜਥੇਬੰਦੀ ਵਲੋਂ ਨਿਖੇਧੀ ਕੀਤੀ ਗਈ। ਜਥੇਬੰਦੀ ਵਲੋਂ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਨ ਅਤੇ ਭਾਰਤ-ਅਮਰੀਕਾ ਕਰ ਮੁਕਤ ਸਮਝੌਤਾ, ਬਿਜਲੀ ਸੋਧ ਐਕਟ 2025, ਬੀਜ ਸੋਧ ਐਕਟ ਤੇ ਲੈਂਡ ਪੂਲਿੰਗ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਕੱਤਰਤਾ ਦੌਰਾਨ ਬੋਲਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ ਰਾਹੀਂ ਦੇਸ਼ ਦੀ ਕਿਰਸਾਨੀ ਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਲਾਕ ਮੋਰਿੰਡਾ ਦੇ ਖਜ਼ਾਨਚੀ ਸਤਨਾਮ ਸਿੰਘ ਸਿੱਧੂ ਨੇ ਪ੍ਰਵਾਸੀਆਂ ਤੋਂ ਪੰਜਾਬੀ ਸਭਿਆਚਾਰ ਨੂੰ ਪੈਦਾ ਹੋ ਰਹੇ ਖਤਰੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਸੰਘਰਸ਼ ਮੋਰਚੇ ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਵੀ ਜਥੇਬੰਦੀ ਵਲੋਂ ਨਿੰਦਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਢੰਗਰਾਲੀ ਜ਼ਿਲ੍ਹਾ ਪ੍ਰਧਾਨ, ਸੁਰਿੰਦਰ ਸਿੰਘ ਰਸੂਲਪੁਰ, ਧਰਮਪਾਲ ਸਿੰਘ, ਗੁਰਨਾਮ ਸਿੰਘ, ਰਘਬੀਰ ਸਿੰਘ ਬੂਰ ਮਾਜਰਾ, ਜਸਬੀਰ ਸਿੰਘ ਦਾਤਾਰਪੁਰ, ਸੱਜਣ ਸਿੰਘ ਬਡਵਾਲੀ, ਓਂਕਾਰ ਸਿੰਘ, ਰਣਜੋਤ ਸਿੰਘ, ਗੁਰਦੇਵ ਸਿੰਘ ਕਾਕਾ, ਨਿਰਮਲ ਸਿੰਘ ਬਿੱਟੂ, ਰਣਜੀਤ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਢੀਂਡਸਾ, ਦਿਲਬਾਗ ਸਿੰਘ ਸੋਹੀ, ਰਣਧੀਰ ਸਿੰਘ ਧੀਰਾ ਨਥਮਲਪੁਰ, ਬਲਜਿੰਦਰ ਸਿੰਘ ਬੱਲੂ ਰਣਜੀਤਪੁਰਾ, ਰਾਜਵਿੰਦਰ ਸਿੰਘ ਕੰਗ, ਗੁਰਿੰਦਰ ਸਿੰਘ ਧਨੋਆ, ਬੂਟਾ ਸਿੰਘ ਚਤਾਮਲਾ, ਕੁਲਬੀਰ ਸਿੰਘ ਸਮਰੌਲੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਂਟੀ ਕੁਰੱਪਸ਼ਨ ਵਲੋਂ ਸਾਲਾਨਾ ਧਾਰਮਿਕ ਸਾਈਕਲ ਯਾਤਰਾ ਰਵਾਨਾ ਅਗਲੀ ਖ਼ਬਰ ਜ਼ੋਨਲ ਮੈਨੇਜਰ ਗੁਰਦੀਪ ਸਿੰਘ ਬੈਂਸ ਨਹੀਂ ਰਹੇ
Ad Position 24