ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਨੰਗਲ ’ਚ ਅਰਥੀ ਫ਼ੂਕ ਮੁਜ਼ਾਹਰਾ
ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੈਂਡਿੰਗ 18 ਫ਼ੀਸਦੀ ਡੀ. ਏ.
ਨ
ਨੰਗਲ ਵਿਖੇ ਅਰਥੀ ਫ਼ੂਕ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ।
22-08-2026
ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੈਂਡਿੰਗ 18 ਫ਼ੀਸਦੀ ਡੀ.ਏ. ਨਾ ਦੇਣ ਅਤੇ ਬਾਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਅੱਜ ਨੰਗਲ ਬਸ ਸਟੈਂਡ ਦੇ ਬਾਹਰ ਤੇ ਤਹਿਸੀਲ ਕੰਪਲੈਕਸ ਮੂਹਰੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਡੀ.ਏ. ਦੇ ਇਸ ਸੰਘਰਸ਼ੀ ਅੰਦੋਲਨ ਦੇ ਹਿੱਸੇ ਵਜੋਂ ਅੱਜ ਫ਼ੈਸਲਾ/ਐਲਾਨ ਅਨੁਸਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅਰਥੀ ਫੂਕੀ ਗਈ। ਇਸ ਮੌਕੇ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 27 ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ, ਵਿੱਤ ਸਕੱਤਰ ਦੌਲਤ ਰਾਮ, ਹਰੀਸ਼ ਚੰਦਰ, ਵਿਜੇ ਸ਼ਰਮਾ, ਸੁਭਾਸ਼ ਚੰਦਰ, ਰੌਸ਼ਨ ਸਿੰਘ, ਪ੍ਰਿੰਸੀਪਲ ਸੁਖਦੇਵ ਰਾਮ, ਐਮ.ਆਈ.ਡੀ.ਕੌਂਸਲ ਅਤੇ ਹੋਰ ਸਾਥੀ ਹਾਜ਼ਰ ਹੋਏ ਜਦੋਂ ਕਿ ਬੀ.ਬੀ.ਐਮ.ਬੀ. ਪਾਰਟਨਰ ਸਟੇਟਸ ਅਤੇ ਇਲੈਕਟ੍ਰਿਸਿਟੀ ਬੋਰਡ ਦੀ ਪੈਨਸ਼ਨਰ ਐਸੋਸੀਏਸ਼ਨ ਤੋਂ ਮੁੱਖ ਸਲਾਹਕਾਰ ਕੈਪਟਨ ਸਿੰਘ, ਪ੍ਰਧਾਨ ਰਾਜਾ ਰਾਮ ਮਲਿਕ, ਜ ਨਰਲ ਸਕੱਤਰ ਬੀ ਐਸ ਡੋਡ, ਪ੍ਰੇਮ ਕੁਮਾਰ ਢੱਲ, ਸੁਰੇਸ਼ ਠਾਕੁਰ, ਤਰਸੇਮ ਲਾਲ ਸਲਾਹਕਾਰ, ਰਾਜਿੰਦਰ ਸੋਹਲ, ਜੀਤ ਸਿੰਘ ਰਾਣਾ ਪ੍ਰੈਸ ਸਕੱਤਰ, ਅਵਿਨਾਸ਼ ਸਮੇਤ ਬਾਕੀ ਸਾਥੀ ਹਾਜ਼ਰ ਹੋਏ। ਪੰਜਾਬ ਰੋਡਵੇਜ਼ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਪ੍ਰਧਾਨ ਮੁਖ਼ਤਿਆਰ ਚੰਦ, ਸਕੱਤਰ ਜੇ ਐਸ ਸੋਹਲ, ਮੋਹਨ ਸਿੰਘ, ਰਵਨੀਤ ਸਿੰਘ, ਸੇਵਾ ਸਿੰਘ, ਅਵਤਾਰ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ, ਦਿਆ ਰਾਮ ਹਰਪ੍ਰੀਤ ਸਿੰਘ ਤੇ ਹੋਰ ਆਗੂਆਂ ਨੇ ਦੱਸਿਆ ਕਿ 27 ਅਗਸਤ ਦਾ ਮੁਕੰਮਲ ਪੰਜਾਬ ਬੰਦ ਵਿਚ ਨੰਗਲ ਫ਼ਰੰਟ ਪੂਰਾ ਸਹਿਯੋਗ ਕਰੇਗਾ।