ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਕਿਸਾਨਾਂ ਦੀ ਸਹੂਲਤ ਲਈ ਕੇਨ ਹਾਰਵੈਸਟਰ ਦੀ ਖ਼ਰੀਦ
ਮੋਰਿੰਡਾ, 16 ਅਕਤੂਬਰ (ਪ੍ਰਿਤਪਾਲ ਸਿੰਘ)- ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਕੇਨ ਹਾਰਵੈਸਟਰ ਦੀ ਖ਼ਰੀਦ ਕੀਤੀ ਹੈ। ਇਸ ਸਬੰਧੀ ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਦੱਸਿਆ ਕਿ ਸ਼ੂਗਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਡਾ.
ਮੋਰਿੰਡਾ, 16 ਅਕਤੂਬਰ (ਪ੍ਰਿਤਪਾਲ ਸਿੰਘ)- ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਕੇਨ ਹਾਰਵੈਸਟਰ ਦੀ ਖ਼ਰੀਦ ਕੀਤੀ ਹੈ। ਇਸ ਸਬੰਧੀ ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਦੱਸਿਆ ਕਿ ਸ਼ੂਗਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਡਾ. ਸੇਨੂ ਦੁੱਗਲ, ਦੀ ਅਗਵਾਈ ਸਦਕਾ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਤਹਿਤ ਸਹਿਕਾਰੀ ਖੰਡ ਮਿੱਲ, ਮੋਰਿੰਡਾ ਲਈ ਹਾਰਵੈਸਟਰ, ਇੰਨਫੀਲਡਰਾਂ ਅਤੇ ਟਰੈਕਟਰਾਂ ਆਦਿ ਦੀ ਖ਼ਰੀਦ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਗੰਨੇ ਦੀ ਕਟਾਈ ਸਮੇਂ ਲੇਬਰ ਦੀ ਘਾਟ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ ਅਤੇ ਮਿੱਲਾਂ ਦੀ ਕਾਰਜਕੁਸ਼ਲਤਾ ਵਿਚ ਹੋਰ ਵਾਧਾ ਕੀਤਾ ਜਾ ਸਕੇ। ਇਸ ਮੌਕੇ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਕੇਨ ਹਾਰਵੈਸਟਰ ਦੀ ਵਰਤੋਂ ਨਾਲ ਗੰਨੇ ਦੀ ਕਟਾਈ ਘੱਟ ਸਮੇਂ ਵਿਚ ਕਰਨ, ਲੇਬਰ ਉੱਤੇ ਨਿਰਭਰਤਾ ਘਟਾਉਣ ਅਤੇ ਕਟਾਈ ਦੇ ਕੰਮ ਨੂੰ ਵਧੇਰੇ ਯੋਜਨਾਬੱਧ ਢੰਗ ਨਾਲ ਕਰਨ ਵਿਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ, ਗੰਨੇ ਦੀ ਸਮੇਂ ਸਿਰ ਕਟਾਈ ਹੋਣ ਨਾਲ ਅਗਲੀ ਫ਼ਸਲ ਦੀ ਬਿਜਾਈ ਦੀ ਤਿਆਰੀ ਕਰਨ ਵਿਚ ਵੀ ਸਹੂਲਤ ਮਿਲ ਸਕਦੀ ਹੈ। ਇਸ ਮੌਕੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ, ਸਤਨਾਮ ਸਿੰਘ ਡਾਇਰੈਕਟਰ, ਰਣਧੀਰ ਸਿੰਘ ਡਾਇਰੈਕਟਰ, ਕੁਲਵਿੰਦਰ ਸਿੰਘ ਡਾਇਰੈਕਟਰ, ਗੁਰਿੰਦਰ ਸਿੰਘ ਡਾਇਰੈਕਟਰ, ਹਰਜੀਤ ਕੌਰ ਡਾਇਰੈਕਟਰ, ਮਨਜੀਤ ਡਾਇਰੈਕਟਰ, ਸਰਬਜੀਤ ਕੌਰ ਡਾਇਰੈਕਟਰ ਆਦਿ ਹਾਜ਼ਰ ਸਨ।