17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ-2 ਗੰਭੀਰ ਜ਼ਖ਼ਮੀ

ਸ੍ਰੀ ਹਰਗੋਬਿੰਦਪੁਰ (ਬਟਾਲਾ), 16 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਇਥੋਂ ਨੇੜਲੇ ਪਿੰਡ ਮਾੜੀ ਪੰਨਵਾਂ ਵਿਖੇ ਬੀਤੀ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ 2 ਜ਼ਖ਼ਮੀ ਹੋ ਗਏ। ਥਾਣਾ ਸ੍ਰੀ ਹਰਗੋਬਿੰਦਪੁਰ ਦੇ ਮੁਖੀ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨਿਸ਼ਾਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੱਤੀ ਅਨਗੜ੍ਹ ਮਾੜੀ ਪੰਨਵਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਪਰਿਵਾਰ ਸਮੇਤ ਹਾਜ਼ਰ ਸਨ ਕਿ ਕਰੀਬ ਰਾਤ 8 ਵਜੇ ਗਲੀ ਵਿਚ ਉਨ੍ਹਾਂ ਨੂੰ ਗਾਲਾਂ ਕੱਢਣ ਤੇ ਧਮਕੀਆਂ ਦੇਣ ਦੀ ਆਵਾਜ਼ ਸੁਣਾਈ ਦਿੱਤੀ, ਜਦ ਅਸੀਂ ਬਾਹਰ ਆ ਕੇ ਦੇਖਿਆ ਤਾਂ ਸਾਡੇ ਪਿੰਡ ਦੇ ਜੁਗਰਾਜ ਸਿੰਘ ਉਰਫ ਕਾਲਾ ਪੁੱਤਰ ਅਜੀਤ ਸਿੰਘ, ਸ਼ੁਭ ਪੁੱਤਰ ਹੀਰਾ, ਪ੍ਰਿੰਸ ਪੁੱਤਰ ਕਸ਼ਮੀਰ ਸਿੰਘ ਉਰਫ ਪੱਪੀ, ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ, ਮਨਜੀਤ ਕੌਰ ਪਤਨੀ ਹੀਰਾ ਸਿੰਘ ਡਾਂਗਾਂ-ਸੋਟੇ ਤੇ ਦਾਤਰ, ਕਿਰਚਾਂ, ਚਾਕੂ ਲੈ ਕੇ ਸਾਡੇ ਪਰਿਵਾਰਕ ਮੈਂਬਰ ਜਗਰੂਪ ਸਿੰਘ ਪੁੱਤਰ ਚਰਨਜੀਤ ਸਿੰਘ ’ਤੇ ਹਮਲਾ ਕਰਨ ਲੱਗੇ, ਜਦ ਅਸੀਂ ਜਗਰੂਪ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਤਾਂ ਉਕਤ ਹਮਲਾਵਰਾਂ ਨੇ ਸਾਡੇ ’ਤੇ ਵੀ ਹਮਲਾ ਕਰ ਦਿੱਤਾ, ਇਸ ਦੌਰਾਨ ਜਗਰੂਪ ਸਿੰਘ ਇਥੋਂ ਬਚ ਕੇ ਦੌੜ ਗਿਆ।

Ad Position 21
No active advertisement
ਬਿਕਰਮਜੀਤ ਸਿੰਘ ਦੀ ਪੁਰਾਣੀ ਤਸਵੀਰ। 17-10-2026
ਸ੍ਰੀ ਹਰਗੋਬਿੰਦਪੁਰ (ਬਟਾਲਾ), 16 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਇਥੋਂ ਨੇੜਲੇ ਪਿੰਡ ਮਾੜੀ ਪੰਨਵਾਂ ਵਿਖੇ ਬੀਤੀ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ 2 ਜ਼ਖ਼ਮੀ ਹੋ ਗਏ। ਥਾਣਾ ਸ੍ਰੀ ਹਰਗੋਬਿੰਦਪੁਰ ਦੇ ਮੁਖੀ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਨਿਸ਼ਾਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੱਤੀ ਅਨਗੜ੍ਹ ਮਾੜੀ ਪੰਨਵਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਰਾਤ ਉਹ ਆਪਣੇ ਘਰ ਵਿਚ ਪਰਿਵਾਰ ਸਮੇਤ ਹਾਜ਼ਰ ਸਨ ਕਿ ਕਰੀਬ ਰਾਤ 8 ਵਜੇ ਗਲੀ ਵਿਚ ਉਨ੍ਹਾਂ ਨੂੰ ਗਾਲਾਂ ਕੱਢਣ ਤੇ ਧਮਕੀਆਂ ਦੇਣ ਦੀ ਆਵਾਜ਼ ਸੁਣਾਈ ਦਿੱਤੀ, ਜਦ ਅਸੀਂ ਬਾਹਰ ਆ ਕੇ ਦੇਖਿਆ ਤਾਂ ਸਾਡੇ ਪਿੰਡ ਦੇ ਜੁਗਰਾਜ ਸਿੰਘ ਉਰਫ ਕਾਲਾ ਪੁੱਤਰ ਅਜੀਤ ਸਿੰਘ, ਸ਼ੁਭ ਪੁੱਤਰ ਹੀਰਾ, ਪ੍ਰਿੰਸ ਪੁੱਤਰ ਕਸ਼ਮੀਰ ਸਿੰਘ ਉਰਫ ਪੱਪੀ, ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ, ਮਨਜੀਤ ਕੌਰ ਪਤਨੀ ਹੀਰਾ ਸਿੰਘ ਡਾਂਗਾਂ-ਸੋਟੇ ਤੇ ਦਾਤਰ, ਕਿਰਚਾਂ, ਚਾਕੂ ਲੈ ਕੇ ਸਾਡੇ ਪਰਿਵਾਰਕ ਮੈਂਬਰ ਜਗਰੂਪ ਸਿੰਘ ਪੁੱਤਰ ਚਰਨਜੀਤ ਸਿੰਘ ’ਤੇ ਹਮਲਾ ਕਰਨ ਲੱਗੇ, ਜਦ ਅਸੀਂ ਜਗਰੂਪ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਤਾਂ ਉਕਤ ਹਮਲਾਵਰਾਂ ਨੇ ਸਾਡੇ ’ਤੇ ਵੀ ਹਮਲਾ ਕਰ ਦਿੱਤਾ, ਇਸ ਦੌਰਾਨ ਜਗਰੂਪ ਸਿੰਘ ਇਥੋਂ ਬਚ ਕੇ ਦੌੜ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਕੁਝ ਸਾਥੀ ਸਵਿਫਟ ਕਾਰ ਤੇ ਮੋਟਰਸਾਈਕਲ ’ਤੇ ਸਵਾਰ 8-10 ਵਿਅਕਤੀ ਹਥਿਆਰਾਂ ਸਮੇਤ ਆ ਗਏ, ਉਨ੍ਹਾਂ ਸਾਰਿਆਂ ਨੇ ਸਾਡੇ ’ਤੇ ਹਮਲਾ ਕੀਤਾ। ਨਿਸ਼ਾਨ ਸਿੰਘ ਨੇ ਦੱਸਿਆ ਕਿ ਮੇਰੇ ਸਾਥੀ ਗੁਰਮੁਖ ਸਿੰਘ ਤੇ ਬਿਕਰਮਜੀਤ ਸਿੰਘ ਵੀ ਜ਼ਖਮੀ ਹੋ ਗਏ। ਸਾਨੂੰ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਬਿਕਰਮਜੀਤ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਐੈਸ.ਐਚ.ਓ. ਨੇ ਦੱਸਿਆ ਕਿ ਇਹ ਝਗੜਾ ਮੋਬਾਈਲ ਨੂੰ ਲੈ ਕੇ ਪ੍ਰਿੰਸ ਅਤੇ ਜਗਰੂਪ ਸਿੰਘ ਦਰਮਿਆਨ ਪਹਿਲਾਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੁਗਰਾਜ ਸਿੰਘ, ਸ਼ੁਭ, ਪ੍ਰਿੰਸ, ਬਲਵਿੰਦਰ ਕੌਰ, ਮਨਜੀਤ ਕੌਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ-ਸੰਤ ਦਾਦੂਵਾਲ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਕਿਸਾਨਾਂ ਦੀ ਸਹੂਲਤ ਲਈ ਕੇਨ ਹਾਰਵੈਸਟਰ ਦੀ ਖ਼ਰੀਦ
Ad Position 24