ਵਿਧਾਇਕ ਦਿਨੇਸ਼ ਚੱਢਾ ਨੂੰ ਪੰਜਾਬ ਦਾ ਸਪੋਕਸਪਰਸਨ ਬਣਾਏ ਜਾਣ ’ਤੇ ‘ਆਪ’ ਆਗੂਆਂ ’ਚ ਖ਼ੁਸ਼ੀ
ਰੂਪਨਗਰ, 22 ਅਗਸਤ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਪੰਜਾਬ ਦਾ ਸਪੋਕਸਪਰਸਨ ਨਿਯੁਕਤ ਕੀਤੇ ਜਾਣ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਆਗੂਆਂ ਨੇ ਇਸ ਨੂੰ ਹਲਕਾ ਰੂਪਨਗਰ ਲਈ ਮਾਣ ਵਾਲੀ ਗੱਲ ਦੱਸਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਰੂਪਨਗਰ, 22 ਅਗਸਤ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਪੰਜਾਬ ਦਾ ਸਪੋਕਸਪਰਸਨ ਨਿਯੁਕਤ ਕੀਤੇ ਜਾਣ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਆਗੂਆਂ ਨੇ ਇਸ ਨੂੰ ਹਲਕਾ ਰੂਪਨਗਰ ਲਈ ਮਾਣ ਵਾਲੀ ਗੱਲ ਦੱਸਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਯੂਥ ਪ੍ਰਧਾਨ ਚੇਤਨ ਕਾਲੀਆ, ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਤਿੰਦਰ ਕੌਰ, ਵਾਈਸ ਚੇਅਰਮੈਨ ਦੇਸਰਾਜ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਬਲਾਕ ਸੰਮਤੀ ਚੇਅਰਮੈਨ ਮਲਕੀਤ ਸਿੰਘ ਭੰਗੂ, ਵਾਈਸ ਚੇਅਰਮੈਨ ਰਾਮ ਪ੍ਰਤਾਪ ਤਾਰੀ, ਸਤਨਾਮ ਨਾਗਰਾ ਅਤੇ ਤਿਲਕ ਰਾਜ ਪੰਮਾ ਨੇ ਕਿਹਾ ਕਿ ਦਿਨੇਸ਼ ਚੱਢਾ ਵਲੋਂ ਵਿਧਾਨ ਸਭਾ ਵਿਚ ਹਲਕੇ ਦੇ ਲੋਕਾਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਉਠਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਜ਼ਿੰਮੇਵਾਰੀ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਪਾਰਟੀ ਪ੍ਰਤੀ ਸਮਰਪਣ ‘ਤੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਆਸ ਜਤਾਈ ਕਿ ਚੱਢਾ ਨਵੀਂ ਜ਼ਿੰਮੇਵਾਰੀ ਨੂੰ ਵੀ ਤਨਦੇਹੀ ਨਾਲ ਨਿਭਾਉਣਗੇ। ਇਸੇ ਦੌਰਾਨ ਸਰਪੰਚ ਗੁਰਜੀਤ ਸਿੰਘ ਕਲਵਾਂ, ਅੱਛਰ ਸਿੰਘ ਪੰਮੂ ਹਰੀਪੁਰ, ਨਰਿੰਦਰ ਝਾਂਡੀਆਂ, ਰਕੇਸ਼ ਝਾਂਡੀਆਂ, ਬਲਵੀਰ ਟੇਡੇਵਾਲ, ਚਮਨ ਭਾਟੀਆ, ਸੁਰਿੰਦਰ ਪਾਲ ਬੱਗੂਵਾਲ, ਮਨੀਸ਼ ਪੁਰੀ, ਕਾਕਾ ਤਖਤਗੜ੍ਹ, ਸਰਪੰਚ ਅਵਤਾਰ ਕੂਨਰ, ਬਚਿੱਤਰ ਸਿੰਘ, ਮਾਸਟਰ ਬਿਹਾਰੀ ਲਾਲ, ਪਰਮਿੰਦਰ ਬਾਲਾ, ਸੁਰਿੰਦਰ ਸਿੰਘ ਤੋਗੜ, ਐਡਵੋਕੇਟ ਅਮਨਦੀਪ ਸੈਣੀ ਅਤੇ ਗੌਰਵ ਕਪੂਰ ਨੇ ਵੀ ਵਿਧਾਇਕ ਚੱਢਾ ਨੂੰ ਵਧਾਈ ਦਿੱਤੀ।