23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੌਲੀਜਾਗਰਾਂ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 22 ਅਗਸਤ (ਕਪਿਲ ਵਧਵਾ)-ਮੌਲੀ ਜਾਗਰਾਂ ਇਲਾਕੇ ਵਿਚ ਸ਼ੁੱਕਰਵਾਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਬਾਬਾ ਪਾਰਕਿੰਗ, ਮੌਲੀ ਜਾਗਰਾਂ ਨੇੜੇ ਇਕ ਵਿਅਕਤੀ ਤੋਂ ਸੋਨੇ ਦਾ ਲਾਕੇਟ ਝਪਟ ਲਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।

Ad Position 21
No active advertisement
ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਕਪਿਲ ਵਧਵਾ)-ਮੌਲੀ ਜਾਗਰਾਂ ਇਲਾਕੇ ਵਿਚ ਸ਼ੁੱਕਰਵਾਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਬਾਬਾ ਪਾਰਕਿੰਗ, ਮੌਲੀ ਜਾਗਰਾਂ ਨੇੜੇ ਇਕ ਵਿਅਕਤੀ ਤੋਂ ਸੋਨੇ ਦਾ ਲਾਕੇਟ ਝਪਟ ਲਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।ਪੁਲਿਸ ਮੁਤਾਬਕ ਇਸ ਸਬੰਧੀ ਥਾਣਾ ਮੌਲੀ ਜਾਗਰਾਂ ਵਿਚ ਵਿਕਾਸ ਨਗਰ, ਮੌਲੀ ਜਾਗਰਾਂ ਵਾਸੀ ਪ੍ਰਕਾਸ਼ ਕੁਮਾਰ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ 21 ਅਗਸਤ 2026 ਨੂੰ ਵਾਪਰੀ ਵਾਰਦਾਤ ਸਬੰਧੀ ਦਰਜ ਹੋਇਆ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪੱਪੂ ਵਾਸੀ ਸੈਕਟਰ-16, ਪੰਚਕੂਲਾ, ਅਰਜੁਨ ਵਾਸੀ ਇੰਦਰਾ ਕਾਲੋਨੀ, ਸੈਕਟਰ-17, ਪੰਚਕੂਲਾ ਅਤੇ ਕਨ੍ਹਈਆ ਵਾਸੀ ਇੰਦਰਾ ਕਾਲੋਨੀ, ਸੈਕਟਰ-17, ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 304(2), 126(2), 3(5) ਬੀ.ਐੱਨ.ਐੱਸ ਤਹਿਤ ਐੱਫ. ਆਈ. ਆਰ. ਨੂੰ ਦਰਜ ਕੀਤਾ ਸੀ, ਜਿਸ ਵਿਚ ਬਾਅਦ ਵਿਚ ਧਾਰਾ 317(2) ਬੀ.ਐੱਨ.ਐੱਸ ਵੀ ਸ਼ਾਮਲ ਕੀਤੀ ਗਈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ਕਰਵਾਇਆ ਵਿਦਿਆਰਥੀ ਓਰੀਐਂਟੇਸ਼ਨ ਪ੍ਰੋਗਰਾਮ ਸਬਮਰਸੀਬਲ ਮੋਟਰ ਤੋਂ ਤਾਰ ਚੋਰੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਅਗੰਮਪੁਰ ਸਕੂਲ ਵਿਖੇ ਸਕੂਲਾਂ ਦੇ ਅੰਤਰ ਜ਼ੋਨਲ ਸਰਕਲ ਸਟਾਇਲ ਕਬੱਡੀ ਦੇ ਚਾਰ ਰੋਜ਼ਾ ਮੁਕਾਬਲੇ ਹੋਏ ਸ਼ੁਰ...
Ad Position 24