25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐੱਚ. ਡੀ. ਐਫ. ਸੀ. ਬੈਂਕ ਮੋਰਿੰਡਾ ਦਾ ਏ. ਟੀ. ਐਮ. ਉਖਾੜ ਕੇ ਲੈ ਗਏ ਚੋਰ

ਮੋਰਿੰਡਾ, 25 ਅਗਸਤ (ਤਰਲੋਚਨ ਸਿੰਘ ਕੰਗ)- ਮੋਰਿੰਡਾ ਰੋਪੜ ਰੋਡ ’ਤੇ ਐੱਚ. ਡੀ.

Ad Position 21
No active advertisement
ਅਜੀਤ ਡੈਸਕ 26-08-2026
ਮੋਰਿੰਡਾ, 25 ਅਗਸਤ (ਤਰਲੋਚਨ ਸਿੰਘ ਕੰਗ)- ਮੋਰਿੰਡਾ ਰੋਪੜ ਰੋਡ ’ਤੇ ਐੱਚ. ਡੀ. ਐਫ. ਸੀ. ਬੈਂਕ ਮੋਰਿੰਡਾ ਦੇ ਏ. ਟੀ. ਐਮ. ਨੂੰ ਪਹਿਲਾਂ ਤੋੜਨ ਦੀ ਕੋਸ਼ਿਸ਼ ਕੀਤੀ, ਫਿਰ ਜਦੋਂ ਏ. ਟੀ. ਐਮ. ਦਾ ਲੋਕ ਨਹੀਂ ਟੁੱਟਿਆ ਤਾਂ ਉਹ ਸਵਿਫ਼ਟ ਕਾਰ ਨੰਬਰ ਪੀ.ਬੀ. 46 ਏ.ਏ. 3868 ਦੇ ਪਿੱਛੇ ਬੰਨ੍ਹ ਕੇ ਰੋਪੜ ਸਾਈਡ ਨੂੰ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੈਂਕ ਦੇ ਬਾਹਰ ਲੱਗੇ ਕੈਮਰਿਆਂ ਵਿਚ ਇਹ ਸਾਰੀ ਵਾਰਦਾਤ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਕਾਈਨੌਰ ਤੋਂ ਸੂਚਨਾ ਮਿਲੀ ਕਿ ਕੋਈ ਵਾਹਨ ਸੜਕ ਤੇ ਖੜੇ ਵਾਹਨਾਂ ਨਾਲ ਟਕਰਾ ਕੇ ਜਾ ਰਿਹਾ ਹੈ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਤਾਂ ਮੋਰਿੰਡਾ ਰੋਪੜ ਰੋਡ ਤੇ ਪੁਲਿਸ ਨੂੰ ਸਹੇੜੀ ਲਾਗੇ ਏ.ਟੀ.ਐਮ. ਚੈਂਬਰ ਮਿਲ ਗਿਆ। ਪਿੰਡ ਕਾਈਨੌਰ ਦੇ ਵਸਨੀਕਾਂ ਵਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਮੋਰਿੰਡਾ ਪੁਲਿਸ ਨੂੰ ਪਿੰਡ ਸਮਾਣਾ ਲਾਗੇ ਨਵੇਂ ਬਣ ਰਹੇ ਭਾਰਤ ਮਾਲਾ ਨੈਸ਼ਨਲ ਹਾਈਵੇ ਤੇ ਪੈਂਚਰ ਹੋਈ ਸਵਿਫ਼ਟ ਕਾਰ ਖੜੀ ਮਿਲੀ। ਜਿਸਨੂੰ ਕਬਜ਼ੇ ਵਿਚ ਲੈ ਲਿਆ। ਇਸੇ ਸਬੰਧ ਵਿਚ ਬੈਂਕ ਮੈਨੇਜਰ ਨਰੇਸ਼ ਕੁਮਾਰ ਰਾਣਾ ਨੇ ਦੱਸਿਆ ਕਿ ਏ. ਟੀ. ਐਮ. ਵਿਚ ਪੰਜ ਲੱਖ ਪਝੱਤਰ ਹਜ਼ਾਰ ਸੱਤ ਸੌ ਰੁਪਏ ਸਨ, ਜੋ ਕਿ ਏ. ਟੀ. ਐਮ. ਦਾ ਲੌਕ ਨਾ ਟੁੱਟਣ ਕਾਰਨ ਬਚ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬਾਨ ’ਚ ਮਨਾਉਣ ਲਈ ਹੁਕਮਨਾਮਾ ਜਾਰੀ ਹੋਵੇ-ਐਡਵੋਕੇਟ ਘਈ ਅਗਲੀ ਖ਼ਬਰ ਆਦਰਸ਼ ਮਾਡਲ ਸਕੂਲ ਫ਼ਤਹਿਪੁਰ ਦੇ ਐੱਮ. ਡੀ. ਜਤਿੰਦਰ ਸਿੰਘ ਸੰਧਾ ਨਮਿਤ ਪਾਠ ਦਾ ਭੋਗ 29 ਨੂੰ
Ad Position 24