ਪਿੰਡ ਟੇਡੇਵਾਲ ਦੀ ਸੰਗਤ ਨੇ ਪੀ. ਜੀ. ਆਈ. ਦੇ ਮਰੀਜ਼ਾਂ ਲਈ ਲੰਗਰ ਭੇਜਿਆ
ਨੂਰਪੁਰ ਬੇਦੀ, 25 ਅਗਸਤ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੀ. ਜੀ.
ਨੂਰਪੁਰ ਬੇਦੀ, 25 ਅਗਸਤ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ‘ਚ ਤਿਆਰ ਲੰਗਰ ਭੇਜਣ ਦੀ ਆਰੰਭੀ ਨਿਰੰਤਰ ਸੇਵਾ ਤਹਿਤ ਪਿੰਡ ਟੇਡੇਵਾਲ ਪੱਤੀ ਦੀ ਸਰਬ ਸੰਗਤ ਵਲੋਂ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨਾਂ ਦੇ ਵਾਰਿਸਾਂ ਲਈ ਦੇਸੀ ਘਿਓ ‘ਚ ਤਿਆਰ ਲੰਗਰ ਭੇਜਿਆ ਗਿਆ। ਜਿਸਨੂੰ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਚੌਧਰੀ ਕਮਲ ਚੌਹਾਨ ਟੇਡੇਵਾਲ ਅਤੇ ਸਮੂਹ ਸੰਗਤਾਂ ਨੇ ਮੰਗਲਾਚਰਨ ਸ਼ਬਦ ਉਚਾਰਨ ਕਰਨ ਉਪਰੰਤ ਵਰਤਾਉਣ ਲਈ ਵਾਹਨ ਰਾਹੀ ਸੇਵਾਦਾਰਾਂ ਸਮੇਤ ਰਵਾਨਾ ਕੀਤਾ ਗਿਆ। ਇਸ ਮੌਕੇ ‘ਤੇ ਕਮਲ ਚੌਹਾਨ ਟੇਡੇਵਾਲ ਤੇ ਸੰਗਤਾਂ ਨੇ ਕਿਹਾ ਕਿ ਅੰਨਦਾਨ ਮਹਾਂ ਦਾਨ ਹੈ ਅਤੇ ਸਭ ਤੋ ਉੱਤਮ ਵੱਡੀ ਸੇਵਾ ਹੈ। ਇੱਥੇ ਦੱਸਦੀਏ ਕਿ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਕੰਢੀ, ਦੂਣੀ, ਬੀਤ ਅਤੇ ਹੋਰ ਵੱਖ ਵੱਖ ਇਲਾਕੇ ਦੇ ਪਿੰਡਾਂ ‘ਚ ਸੰਗਤ ਦੀ ਰੋਜ਼ਾਨਾ ਪੀ.ਜੀ.ਆਈ ਲਈ ਲੰਗਰ ਭੇਜਣ ਲਈ ਸੇਵਾ ਵੰਡੀਆਂ ਹੋਈਆਂ ਹਨ। ਇਹ ਸਾਰਾ ਲੰਗਰ ਦੇਸੀ ਘਿਓ ‘ਚ ਤਿਆਰ ਕਰਕੇ ਰੋਜ਼ਾਨਾ ਹੀ ਵੱਖ ਵੱਖ ਇਲਾਕਿਆਂ ਦੇ ਪਿੰਡਾਂ ਤੋਂ ਆਪਣੀ ਵਾਰੀ ਤਹਿਤ ਗੱਡੀ ਲੈ ਕੇ ਸੇਵਾਦਾਰ ਵਰਤਾ ਕੇ ਆਉਂਦੇ ਹਨ। ਲੰਗਰ ਰਵਾਨਾ ਕਰਨ ਮੌਕੇ ‘ਤੇ ਸੇਵਾਦਾਰ, ਸੰਗਤਾਂ ਹਾਜ਼ਰ ਸਨ।