25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਪੈਨਸ਼ਨਰਜ਼ ਮਹਾਂਸੰਘ ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 25 ਅਗਸਤ (ਜਗਮੋਹਣ ਸਿੰਘ ਨਾਰੰਗ)- ਪੰਜਾਬ ਪੈਨਸ਼ਨਰਜ਼ ਮਹਾ ਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਲੈਕ: ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਸੰਘ ਦੇ ਜਨਰਲ ਸਕੱਤਰ ਲੈਕ ਲਛਮਣ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫੈਸਲਿਆਂ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 26-08-2026
ਸ੍ਰੀ ਚਮਕੌਰ ਸਾਹਿਬ, 25 ਅਗਸਤ (ਜਗਮੋਹਣ ਸਿੰਘ ਨਾਰੰਗ)- ਪੰਜਾਬ ਪੈਨਸ਼ਨਰਜ਼ ਮਹਾ ਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਲੈਕ: ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਸੰਘ ਦੇ ਜਨਰਲ ਸਕੱਤਰ ਲੈਕ ਲਛਮਣ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫੈਸਲਿਆਂ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਭਰ ਵਿਚ ਪੈਨਸ਼ਨਰਾਂ ਅਤੇ ਸਮੂਹ ਮੁਲਾਜ਼ਮਾਂ/ਕਾਮਿਆਂ ਵਲੋਂ 27 ਅਗਸਤ ਨੂੰ ਰੋਸ ਵਜੋਂ ਪੰਜਾਬ ਮਹਾਂਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿਚ ਸੰਸਥਾ ਵਲੋਂ ਫੈਸਲਾ ਕੀਤਾ ਗਿਆ ਹੈ ਕਿ 27 ਅਗਸਤ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਪੈਨਸ਼ਨਰ ਮਹਾਂ ਬੰਦ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਕੀਤੀ ਜਾ ਰਹੀ ਰੈਲੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਲੈਕ. ਸੁਰਿੰਦਰਜੀਤ ਵਰਮਾ, ਲੈਕ. ਗੁਰਦਿਆਲ ਸਿੰਘ, ਪਵਨ ਕੁਮਾਰ ਸੂਪਰਡੈਂਟ, ਮਾਸਟਰ ਬਾਰਾ ਸਿੰਘ ਕੰਗ, ਨੌਹਰੀਆ ਸਿੰਘ, ਰਾਮ ਸਿੰਘ, ਦਰਸ਼ਨ ਕੁਮਾਰ ਵਰਮਾ, ਪ੍ਰਿੰਸੀਪਲ ਮੋਹਨ ਸਿੰਘ, ਸੁਰਿੰਦਰ ਪਾਲ ਸਿੰਘ, ਸੁਰਜੀਤ ਸਿੰਘ, ਮਾਸਟਰ ਸ਼ਾਮ ਲਾਲ, ਨਰਿੰਦਰ ਸਿੰਘ, ਧੰਨਾ ਸਿੰਘ ਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਤਿੰਨ ਮਹੀਨਿਆਂ ਤੋਂ ਨਰਕ ਬਣਿਆ ਵਾਰਡ 9, ਸੀਵਰੇਜ ਸੰਕਟ ’ਤੇ ਭਖੀ ਕੌਂਸਲ
Ad Position 24