25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਟੱਡੀ ਸਰਕਲ ਵਲੋਂ ਨੰਗਲ ਡੈਮ ਖੇਤਰ ਦੇ 24 ਸਕੂਲਾਂ ’ਚ ਨੈਤਿਕ ਸਿੱਖਿਆ ਇਮਤਿਹਾਨ,

ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਵਿਦਿਆਰਥੀਆਂ ਵਿਚ ਉੱਚੀਆਂ ਨੈਤਿਕ ਕਦਰਾਂ-ਕੀਮਤਾਂ, ਧਾਰਮਿਕ ਰੁਚੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੰਗਲ ਡੈਮ ਖੇਤਰ ਦੇ 24 ਸਕੂਲਾਂ ਵਿਚ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ। ਇਸ ਇਮਤਿਹਾਨ ਵਿਚ ਕੁੱਲ 762 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 26-08-2026
ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਵਿਦਿਆਰਥੀਆਂ ਵਿਚ ਉੱਚੀਆਂ ਨੈਤਿਕ ਕਦਰਾਂ-ਕੀਮਤਾਂ, ਧਾਰਮਿਕ ਰੁਚੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੰਗਲ ਡੈਮ ਖੇਤਰ ਦੇ 24 ਸਕੂਲਾਂ ਵਿਚ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ। ਇਸ ਇਮਤਿਹਾਨ ਵਿਚ ਕੁੱਲ 762 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਦੇ ਰੋਪੜ-ਨਵਾਂਸ਼ਹਿਰ ਜ਼ੋਨ ਦੇ ਖੇਤਰੀ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਮਤਿਹਾਨ ਦੀ ਸਮੁੱਚੀ ਵਿਵਸਥਾ ਖੇਤਰੀ ਕੋਆਰਡੀਨੇਟਰ ਹਰਚਰਣ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਵਲੰਟੀਅਰਾਂ ਵਲੋਂ ਸਕੂਲਾਂ ਵਿਚ ਪਹੁੰਚ ਕਰਕੇ ਵਿਦਿਆਰਥੀਆਂ ਨੂੰ ਸਿਲੇਬਸ ਦੀਆਂ ਪੁਸਤਕਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਸੁਚਾਰੂ ਢੰਗ ਨਾਲ ਇਮਤਿਹਾਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਲੇਬਸ ਵਿਚ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’, ‘ਅਵਲਿ ਅਲਹ ਨੂਰੁ ਉਪਾਇਆ’ ਅਤੇ ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਇ’ ਵਰਗੇ ਸਰਵ-ਸਾਂਝੀਵਾਲਤਾ ਦੇ ਸੰਦੇਸ਼ਾਂ ਤੋਂ ਇਲਾਵਾ ਨਸ਼ਿਆਂ ਤੋਂ ਦੂਰੀ, ਵਾਤਾਵਰਨ ਸੰਭਾਲ, ਰੁੱਖ ਲਗਾਉਣ, ਵੱਡਿਆਂ ਦੇ ਸਤਿਕਾਰ ਅਤੇ ਸੱਚੇ-ਸੁੱਚੇ ਜੀਵਨ ਦੇ ਸਬਕ ਸ਼ਾਮਲ ਕੀਤੇ ਗਏ ਹਨ। ਵਿਦਿਆਰਥੀਆਂ ਨੇ ਓ.ਐਮ.ਆਰ. ਸ਼ੀਟ ਰਾਹੀਂ ਇਮਤਿਹਾਨ ਦਿੱਤਾ। ਇਮਤਿਹਾਨ ਤਿੰਨ ਦਰਜਿਆਂ ਵਿਚ ਹੋਇਆ, ਜਿਸ ਵਿਚ ਤੀਜੀ ਤੋਂ ਪੰਜਵੀਂ ਜਮਾਤ ਦੇ 287, ਛੇਵੀਂ ਤੋਂ ਅੱਠਵੀਂ ਦੇ 352 ਅਤੇ ਨੌਵੀਂ ਤੋਂ ਬਾਰ੍ਹਵੀਂ ਦੇ 123 ਵਿਦਿਆਰਥੀ ਸ਼ਾਮਲ ਸਨ। ਜ਼ੋਨ ਪੱਧਰ ‘ਤੇ ਨਤੀਜਾ ਤਿਆਰ ਕਰਕੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਪੁਸਤਕਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ ਦੀ ਸ਼ਾਨਦਾਰ ਸਮਾਪਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵਲੋਂ ਇਨਾਮਾਂ ਦੀ ਵੰਡ ਅਗਲੀ ਖ਼ਬਰ ਸ਼੍ਰੋਮਣੀ ਜਰਨੈਲ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24