30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਟਿੱਬਾ ਨੰਗਲ ਕਾਲਜ ਵਿਖੇ ਮੈਗਾ ਅਥਲੈਟਿਕ ਚੈਂਪੀਅਨਸ਼ਿਪ ਅੱਜ

ਨੂਰਪੁਰ ਬੇਦੀ, 29 ਅਗਸਤ (ਹਰਦੀਪ ਸਿੰਘ ਢੀਂਡਸਾ)-ਇਲਾਕੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਮਲ ਚੌਹਾਨ (ਸਮਾਜ ਸੇਵੀ) ਪ੍ਰਧਾਨ ਗੁੱਜਰ ਮਹਾਂ ਸਭਾ ਅਤੇ ਐਨੀਆ ਯੂਥ ਐਥਲੈਟਿਕਸ ਵਲੋਂ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਖੇਡ ਮੁਕਾਬਲੇ ਅੱਜ ਸਵੇਰੇ 5:30 ਵਜੇ ਮਹਾਰਾਜ ਬ੍ਰਹਮ ਸਾਗਰ ਭੂਰੀਵਾਲੇ ਗਰੀਬਦਾਸੀ ਕਾਲਜ, ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ।

Ad Position 21
No active advertisement
ਕਮਲ ਚੌਹਾਨ ਵਲੋਂ ਖਿਡਾਰੀਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ 30-08-2026
ਨੂਰਪੁਰ ਬੇਦੀ, 29 ਅਗਸਤ (ਹਰਦੀਪ ਸਿੰਘ ਢੀਂਡਸਾ)-ਇਲਾਕੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਮਲ ਚੌਹਾਨ (ਸਮਾਜ ਸੇਵੀ) ਪ੍ਰਧਾਨ ਗੁੱਜਰ ਮਹਾਂ ਸਭਾ ਅਤੇ ਐਨੀਆ ਯੂਥ ਐਥਲੈਟਿਕਸ ਵਲੋਂ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਖੇਡ ਮੁਕਾਬਲੇ ਅੱਜ ਸਵੇਰੇ 5:30 ਵਜੇ ਮਹਾਰਾਜ ਬ੍ਰਹਮ ਸਾਗਰ ਭੂਰੀਵਾਲੇ ਗਰੀਬਦਾਸੀ ਕਾਲਜ, ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ। ਕਮਲ ਚੌਹਾਨ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1600 ਮੀਟਰ ਦੌੜਾਂ ਦੇ 12 ਸਾਲ,15 ਸਾਲ ਤੇ 18 ਸਾਲ ਮੁੰਡੇ ਕੁੜੀਆਂ ਸਮੇਤ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਲਈ 200 ਮੀਟਰ ਦੌੜ ਵੀ ਕਰਵਾਈ ਜਾਵੇਗੀ, ਤੇ ਹਾਈ ਜੰਪ ਦੇ ਮੁਕਾਬਲੇ ਵੀ ਹੋਣਗੇ । ਜਿਸ ਲਈ ਵਿਸ਼ੇਸ਼ ਇਨਾਮ ਰੱਖੇ ਗਏ ਹਨ। ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿਚ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਸਾਰੇ ਖਿਡਾਰੀਆਂ ਲਈ ਨਾਸ਼ਤਾ ਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਮੌਕੇ ਕਮਲ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਵਿਚ ਸਿਹਤਮੰਦ ਜੀਵਨ-ਸ਼ੈਲੀ ਦੀ ਭਾਵਨਾ ਪੈਦਾ ਕਰਨ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਨ ਦੇ ਮਕਸਦ ਨਾਲ ਇਹ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹਿਕ ਅਰਦਾਸ ਅਗਲੀ ਖ਼ਬਰ ਸਕੂਲੀ ਖੇਡਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24