01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬਾਜ਼ਾਰ ਦੇ ਖੰਭਿਆਂ ਵਾਲੇ ਚੌਂਕ ਵਿਚ ਗਰਿਲਾਂ ਲਗਾ ਕੇ ਰੱਖੇ ਗਏ ਫੁੱਲਾਂ ਦੇ ਗੁਲਦਸਤੇ ਤੇ ਲਗਾਏ ਗਏ ਬੈਨਰ, ਜਾਣਕਾਰੀ ਦੇ ਰਹੇ ਸਥਾਨਕ ਦੁਕਾਨਦਾਰ

ਰੂਪਨਗਰ, 31 ਅਗਸਤ (ਸਤਨਾਮ ਸਿੰਘ ਸੱਤੀ)- ਸਰਹਿੰਦ ਨਹਿਰ ਵਿਚ ਰੂਪਨਗਰ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੋਂ ਗੰਦਾ ਪਾਣੀ ਡਿੱਗਣ ਦਾ ਮਾਮਲਾ ਹੁਣ ਸਿਆਸੀ ਰੰਗ ਲੈ ਗਿਆ ਹੈ। ਬੀਤੇ ਦਿਨੀਂ ਬਸੰਤ ਨਗਰ ਦੇ ਕੁਝ ਪੁਆਇੰਟਾਂ ਤੋਂ ਸਰਹਿੰਦ ਨਹਿਰ ਵਿਚ ਗੰਦਾ ਪਾਣੀ ਮਿਲਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਵਲੋਂ ਇੱਕ-ਦੂਜੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 01-09-2026
ਰੂਪਨਗਰ, 31 ਅਗਸਤ (ਸਤਨਾਮ ਸਿੰਘ ਸੱਤੀ)- ਸਰਹਿੰਦ ਨਹਿਰ ਵਿਚ ਰੂਪਨਗਰ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੋਂ ਗੰਦਾ ਪਾਣੀ ਡਿੱਗਣ ਦਾ ਮਾਮਲਾ ਹੁਣ ਸਿਆਸੀ ਰੰਗ ਲੈ ਗਿਆ ਹੈ। ਬੀਤੇ ਦਿਨੀਂ ਬਸੰਤ ਨਗਰ ਦੇ ਕੁਝ ਪੁਆਇੰਟਾਂ ਤੋਂ ਸਰਹਿੰਦ ਨਹਿਰ ਵਿਚ ਗੰਦਾ ਪਾਣੀ ਮਿਲਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਵਲੋਂ ਇੱਕ-ਦੂਜੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪਹਿਲਾਂ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿਚ ਲਿਜਾਣ ਦਾ ਐਲਾਨ ਕੀਤਾ ਸੀ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਜਦੋਂ ਹੋਰਨਾਂ ਸੂਬਿਆਂ ਵਿਚ ਸਤਲੁਜ ਦਰਿਆ ਵਿਚ ਗੰਦਗੀ ਰੋਕਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤਾਂ ਆਪਣੇ ਸ਼ਹਿਰ ਵਿਚ ਸਰਹਿੰਦ ਨਹਿਰ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਨਗਰ ਕੌਂਸਲ ਪ੍ਰਧਾਨ ਨੇ ਦੋਸ਼ਾਂ ਨੂੰ ਦੱਸਿਆ ਸੀ ਬੇਬੁਨਿਆਦ- ਇਸ ਦੇ ਜਵਾਬ ਵਿਚ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਬਸੰਤ ਨਗਰ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਇਹ ਪਾਣੀ ਪਿਛਲੇ ਕਈ ਦਹਾਕਿਆਂ ਤੋਂ ਨਾਲੇ ਰਾਹੀਂ ਪਿੰਡ ਕੋਟਲਾ ਨਿਹੰਗ ਵਲੋਂ ਆ ਰਿਹਾ ਹੈ, ਜੋ ਪਿੰਡ ਦੀਆਂ ਨਾਲੀਆਂ ਅਤੇ ਨਲਕਿਆਂ ਦੇ ਓਵਰਫਲੋ ਦਾ ਪਾਣੀ ਹੈ ਅਤੇ ਸੀਵਰੇਜ ਦਾ ਪਾਣੀ ਨਹੀਂ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਬਸੰਤ ਨਗਰ ਦਾ ਕੋਈ ਵੀ ਸੀਵਰੇਜ ਪਾਣੀ ਸਰਹਿੰਦ ਨਹਿਰ ਵਿਚ ਨਹੀਂ ਡਿੱਗ ਰਿਹਾ ਅਤੇ ਮਾਮਲੇ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਇੱਕ-ਅੱਧੇ ਪੁਆਇੰਟ ਤੋਂ ਕਦੇ-ਕਦਾਈਂ ਸੀਵਰੇਜ ਓਵਰਫਲੋ ਹੁੰਦਾ ਹੈ ਤਾਂ ਉਸ ਨੂੰ ਠੀਕ ਕਰ ਦਿੱਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਪੂਰੇ ਸ਼ਹਿਰ ਵਿੱਚ ਇਸੇ ਤਰ੍ਹਾਂ ਚੱਲਦੀ ਹੈ। ਰਾਜੂ ਸਤਿਆਲ ਨੇ ਇਹ ਵੀ ਕਿਹਾ ਸੀ ਕਿ ਦਰਅਸਲ ਸਤਲੁਜ ਦਰਿਆ ਵਿਚ ਬੀਤੇ ਦਿਨ ਹਿਮਾਚਲ ਦੀਆਂ ਫੈਕਟਰੀਆਂ ਤੋਂ ਆ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਵਿਧਾਇਕ ਦਿਨੇਸ਼ ਚੱਢਾ ਵਲੋਂ ਦਰਜ ਕਰਾਏ ਪਰਚੇ ਅਤੇ ਮੌਕੇ ਤੇ ਪੁੱਜ ਕੇ ਹਿਮਾਚਲ ਅਤੇ ਹਰਿਆਣਾ ਸਰਕਾਰ ਨੂੰ ਸਰਸਾ ਨਦੀ ਵਿਚ ਗੰਦਗੀ ਸਿੱਟਣ ਤੋਂ ਰੋਕਣ ਦੇ ਕੀਤੇ ਗਏ ਠੋਸ ਉਪਰਾਲੇ ਤੋਂ ਉਨਾਂ ਦੇ ਵਿਰੋਧੀ ਸਿਆਸੀ ਆਗੂ ਘਬਰਾਏ ਹੋਏ ਹਨ ਮੱਕੜ ਨੇ ਨਵੀਂ ਵੀਡੀਓ ਜਾਰੀ ਕਰਕੇ ਚੁੱਕੇ ਸਵਾਲ- ਹੁਣ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਬਸੰਤ ਨਗਰ ਵਿਖੇ ਮੌਕੇ ’ਤੇ ਪਹੁੰਚ ਕੇ ਇਕ ਨਵੀਂ ਵੀਡੀਓ ਜਾਰੀ ਕੀਤੀ ਹੈ। ਮੱਕੜ ਦਾ ਦਾਅਵਾ ਹੈ ਕਿ ਇੱਕ ਸੀਵਰੇਜ ਹੋਲ ਵਿਚੋਂ ਪਾਣੀ ਓਵਰਫਲੋ ਹੋ ਕੇ ਸ਼ਰੇਆਮ ਨਾਲੇ ਰਾਹੀਂ ਸਰਹਿੰਦ ਨਹਿਰ ਵੱਲ ਜਾ ਰਿਹਾ ਹੈ। ਉਨ੍ਹਾਂ ਇਸ ਵੀਡੀਓ ਦੇ ਆਧਾਰ ’ਤੇ ਨਗਰ ਕੌਂਸਲ ਪ੍ਰਧਾਨ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਗਾਏ ਹਨ। ਮੱਕੜ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਪ੍ਰਧਾਨ ਅਤੇ ਬਸੰਤ ਨਗਰ ਦੇ ਕੌਂਸਲਰ ਨੂੰ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਬਸੰਤ ਨਗਰ ਵਿਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਨਹਿਰ ਵੱਲ ਜਾਂਦਾ ਨਜ਼ਰ ਨਹੀਂ ਆ ਰਿਹਾ ਤਾਂ ਉਹ ਉਨ੍ਹਾਂ ਨਾਲ ਮੌਕੇ ’ਤੇ ਆ ਕੇ ਦੇਖ ਲੈਣ ਕਿ ਪਾਣੀ ਕਿੱਥੋਂ ਆ ਰਿਹਾ ਹੈ ਤੇ ਕਿੱਥੇ ਜਾ ਰਿਹਾ ਹੈ। ਉਨ੍ਹਾਂ ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਣ ਅਤੇ ਪਾਣੀ ਦੀ ਸ਼ੁੱਧਤਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੇ ਨਾਲ-ਨਾਲ ਰੂਪਨਗਰ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਵਿਵਸਥਾ ਵੱਲ ਵੀ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਮੱਕੜ ਨੇ ਕਿਹਾ ਕਿ ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਸਮੇਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਬਾਅਦ ਦੀਆਂ ਸਰਕਾਰਾਂ ਵਲੋਂ ਅਪਡੇਟ ਕਰਨਾ ਤਾਂ ਦੂਰ ਦੀ ਗੱਲ, ਕਈ ਕੰਮਾਂ ਦੀ ਲੋੜੀਂਦੀ ਮੁਰੰਮਤ ਵੀ ਨਹੀਂ ਕਰਵਾਈ ਗਈ। ਉਨ੍ਹਾਂ ਨਗਰ ਕੌਂਸਲ ਦੀ ਮੌਜੂਦਾ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਨਗਰ ਕੌਂਸਲ ਦੇ ਪ੍ਰਧਾਨ ਅੱਜ ਰਾਜੂ ਸਤਿਆਲ ਹਨ, ਉਸੇ ਕੌਂਸਲ ਨੂੰ ਪਿਛਲੇ ਸਮੇਂ ਵਿਚ ਕਾਂਗਰ ਸ ਨਾਲ ਮਿਲ ਕੇ ਚਲਾਇਆ ਗਿਆ ਸੀ। ਮੱਕੜ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਲਈ ਜੇਸੀਬੀ ਮਸ਼ੀਨ, ਸੀਵਰੇਜ ਕਲੀਨਿੰਗ ਮਸ਼ੀਨ, ਸਟਰੀਟ ਲਾਈਟਾਂ ਦੀ ਮੁਰੰਮਤ ਲਈ ਮਸ਼ੀਨ ਅਤੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਡਾ. ਦਲਜੀਤ ਸਿੰਘ ਚੀਮਾ ਦੇ ਕਾਰਜਕਾਲ ਦੌਰਾਨ ਮੁਹੱਈਆ ਕਰਵਾਈਆਂ ਗਈਆਂ ਸਨ। ਕਾਂਗਰਸ ਆਗੂ ਵਿਸਕੀ ਨੇ ਵੀ ਕੋਟਲਾ ਨਿਹੰਗ ਦਾ ਪੱਖ ਲਿਆ- ਇਸ ਮਾਮਲੇ ਵਿਚ ਕਾਂਗਰਸ ਪਾਰਟੀ ਵੀ ਪਿੱਛੇ ਨਹੀਂ ਰਹੀ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪਿੰਡ ਕੋਟਲਾ ਨਿਹੰਗ ਦੇ ਲੰਬੇ ਸਮੇਂ ਤੱਕ ਸਰਪੰਚ ਰਹੇ ਸੁਖਵਿੰਦਰ ਸਿੰਘ ਵਿਸਕੀ ਨੇ ਕੋਟਲਾ ਨਿਹੰਗ ਨੂੰ ਬੇਵਜ੍ਹਾ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਵਿਸਕੀ ਨੇ ਕਿਹਾ ਕਿ ਕੋਟਲਾ ਨਿਹੰਗ ਵਿਚ ਸੀਵਰੇਜ ਦੀ ਵਿਵਸਥਾ ਹੀ ਨਹੀਂ ਹੈ। ਉਨ੍ਹਾਂ ਅਨੁਸਾਰ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਹੀ ਟੋਏ ਜਾਂ ਹੋਰ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਕੋਟਲਾ ਨਿਹੰਗ ਤੋਂ ਬਸੰਤ ਨਗਰ ਵੱਲ ਸਰਹਿੰਦ ਨਹਿਰ ਵਿਚ ਜਾਣ ਵਾਲੇ ਨਾਲੇ ਵਿਚ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਜਾਂ ਘਰਾਂ ਦੇ ਨਲਕਿਆਂ ਅਤੇ ਟੂਟੀਆਂ ਦੇ ਓਵਰਫਲੋ ਦਾ ਪਾਣੀ ਆਉਂਦਾ ਹੈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੂੰ ਅਪੀਲ ਕੀਤੀ ਕਿ ਕੋਟਲਾ ਨਿਹੰਗ ਨੂੰ ਵਾਰ-ਵਾਰ ਬਦਨਾਮ ਨਾ ਕੀਤਾ ਜਾਵੇ ਅਤੇ ਮਾਮਲੇ ਦੀ ਅਸਲ ਸਥਿਤੀ ਦੀ ਜਾਂਚ ਕਰਕੇ ਹੀ ਬਿਆਨਬਾਜ਼ੀ ਕੀਤੀ ਜਾਵੇ। ਪਾਣੀ ਦੀ ਗੁਣਵੱਤਾ ਦੀ ਜਾਂਚ ਦੀ ਉੱਠੀ ਮੰਗ- ਸਰਹਿੰਦ ਨਹਿਰ ਵਿਚ ਪਾਣੀ ਡਿੱਗਣ ਨੂੰ ਲੈ ਕੇ ਵੱਖ-ਵੱਖ ਧਿਰਾਂ ਦੇ ਵੱਖਰੇ ਦਾਅਵੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਸੰਤ ਨਗਰ ਦੇ ਪੁਆਇੰਟ ਤੋਂ ਨਹਿਰ ਵਿਚ ਜਾਣ ਵਾਲਾ ਪਾਣੀ ਅਸਲ ਵਿਚ ਸੀਵਰੇਜ ਦਾ ਹੈ, ਘਰੇਲੂ ਓਵਰਫਲੋ ਦਾ ਜਾਂ ਬਰਸਾਤੀ ਪਾਣੀ ਹੈ। ਇਸ ਦੀ ਸਪੱਸ਼ਟਤਾ ਲਈ ਪਾਣੀ ਦੇ ਨਮੂਨੇ ਲੈ ਕੇ ਵਿਗਿਆਨਕ ਜਾਂਚ ਕਰਵਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਸਿਆਸੀ ਬਿਆਨਬਾਜ਼ੀ ਤੋਂ ਅੱਗੇ ਵਧ ਕੇ ਪ੍ਰਸ਼ਾਸਨ ਵਲੋਂ ਪਾਣੀ ਦੇ ਸਰੋਤ ਅਤੇ ਗੁਣਵੱਤਾ ਦੀ ਜਾਂਚ ਕਰਵਾਈ ਜਾਂਦੀ ਹੈ ਜਾਂ ਨਹੀਂ, ਤਾਂ ਜੋ ਸਰਹਿੰਦ ਨਹਿਰ ਵਿਚ ਪੈ ਰਹੇ ਪਾਣੀ ਨੂੰ ਲੈ ਕੇ ਉੱਠ ਰਹੇ ਵਿਵਾਦ ਦੀ ਅਸਲ ਤਸਵੀਰ ਸਾਹਮਣੇ ਆ ਸਕੇ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਦਰਜ ਐਫ. ਆਈ. ਆਰ. ਦੇ ਵਿਰੋਧ ’ਚ ਜ਼ਿਲ੍ਹਾ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਦਿਅਕ ਬਦਲਾਅ ਬਾਰੇ ਪ੍ਰਿੰ. ਸੰਘਾ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Ad Position 24