31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਰੋਪੜ ਕਾਲਜ ਗਰਾਊਂਡ ਨੂੰ ਆਧੁਨਿਕ ਸਟੇਡੀਅਮ ਦਾ ਰੂਪ ਦੇਣ ਲਈ ਵਿਧਾਇਕ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 31 ਅਗਸਤ (ਸਤਨਾਮ ਸਿੰਘ ਸੱਤੀ)- ਰੋਪੜ ਕਾਲਜ ਗਰਾਊਂਡ ਨੂੰ ਆਧੁਨਿਕ ਸਟੇਡੀਅਮ ਵਜੋਂ ਵਿਕਸਿਤ ਕਰਨ ਲਈ ਵਿਧਾਇਕ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਗਰਾਊਂਡ ਦੇ ਨਵੀਨੀਕਰਨ, ਬੁਨਿਆਦੀ ਢਾਂਚੇ ਤੇ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-09-2026
ਰੂਪਨਗਰ, 31 ਅਗਸਤ (ਸਤਨਾਮ ਸਿੰਘ ਸੱਤੀ)- ਰੋਪੜ ਕਾਲਜ ਗਰਾਊਂਡ ਨੂੰ ਆਧੁਨਿਕ ਸਟੇਡੀਅਮ ਵਜੋਂ ਵਿਕਸਿਤ ਕਰਨ ਲਈ ਵਿਧਾਇਕ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਗਰਾਊਂਡ ਦੇ ਨਵੀਨੀਕਰਨ, ਬੁਨਿਆਦੀ ਢਾਂਚੇ ਤੇ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ’ਤੇ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ ਅਤੇ ਗਰਾਊਂਡ ਦੀ ਮੌਜੂਦਾ ਸਥਿਤੀ ਦਾ ਤਕਨੀਕੀ ਜਾਇਜ਼ਾ ਲੈ ਕੇ ਸਾਰੀਆਂ ਲੋੜਾਂ ਅਨੁਸਾਰ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਗਰਾਊਂਡ ਵਿਚ ਨਵਾਂ ਅਤੇ ਮਿਆਰੀ ਘਾਹ ਲਗਾਉਣ ਦੇ ਨਾਲ ਆਧੁਨਿਕ ਫਲੱਡ ਲਾਈਟਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਢੁੱਕਵਾਂ ਡਰੇਨੇਜ ਸਿਸਟਮ ਅਤੇ ਘਾਹ ਦੀ ਸਿੰਚਾਈ ਤੇ ਹੋਰ ਪਾਣੀ ਦੀਆਂ ਲੋੜਾਂ ਲਈ ਟਿਊਬਵੈੱਲ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਰੋਪੜ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਵੱਡਾ ਉਤਸ਼ਾਹ ਹੈ। ਗਰਾਊਂਡ ਦੇ ਆਧੁਨਿਕੀਕਰਨ ਨਾਲ ਸਥਾਨਕ ਖਿਡਾਰੀਆਂ ਨੂੰ ਅਭਿਆਸ ਦੇ ਨਾਲ-ਨਾਲ ਵੱਖ-ਵੱਖ ਪੱਧਰਾਂ ਦੇ ਖੇਡ ਮੁਕਾਬਲੇ ਕਰਵਾਉਣ ਲਈ ਵੀ ਬਿਹਤਰ ਮਾਹੌਲ ਮਿਲੇਗਾ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਕਾਲਜ ਦਾ ਮੈਦਾਨ ਬੀਤੇ ਕੁਝ ਹਫਤੇ ਪਹਿਲਾਂ ਪੰਜਾਬ ਸਰਕਾਰ ਵਲੋਂ ਇੱਕ ਧਾਰਮਿਕ ਸਮਾਗਮ ਦੌਰਾਨ ਟੈਂਟ ਲਗਾਉਣ ਕਾਰਨ ਵੱਡੀਆਂ ਗੱਡੀਆਂ ਦੇ ਪਹੀਆਂ ਅਤੇ ਵੱਡੇ ਔਜ਼ਾਰਾਂ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਜਿਸ ਨੂੰ ਲੈ ਕੇ ਸਰਕਾਰ, ਪ੍ਰਸ਼ਾਸਨ ਅਤੇ ਵਿਧਾਇਕ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਉਸ ਮੌਕੇ ਖਿਡਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਬਰਸਾਤ ਦਾ ਮੌਸਮ ਖਤਮ ਹੁੰਦੇ ਸਾਰ ਹੀ ਇਸ ਖੇਡ ਮੈਦਾਨ ਨੂੰ ਪਹਿਲਾਂ ਨਾਲੋਂ ਵੀ ਵਧੀਆ ਬਣਾ ਦਿੱਤਾ ਜਾਵੇਗਾ, ਇਸ ਬਾਰੇ ਇੱਕ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਸੀ, ਜਿਸ ਸਬੰਧੀ ਅੱਜ ਮੀਟਿੰਗ ਕਰਕੇ ਵਿਧਾਇਕ ਨੇ ਇਸ ਨੂੰ ਆਧੁਨਿਕ ਰੂਪ ਦੇਣ ਦਾ ਐਲਾਨ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਨੇ ਸ਼ੁਰੂ ਕੀਤਾ ਮੀਟਿੰਗਾ ਦਾ ਸਿਲਸਿਲਾ ਅਗਲੀ ਖ਼ਬਰ ਪੁਰਾਣੀਆਂ ਦਰਖ਼ਾਸਤਾਂ ਦੇ ਨਿਪਟਾਰੇ ਸੰਬੰਧੀ ਕੈਂਪ ਲਗਾਇਆ
Ad Position 24