ਡੀ . ਏ . ਵੀ . ਸਕੂਲ ਦੀ ਕ੍ਰਿਕਟ ਟੀਮ ਜ਼ਿਲ੍ਹੇ ’ ਚੋਂ ਅੱਵਲ
ਰੂਪਨਗਰ, 2 ਸਤੰਬਰ (ਯਸ਼ਵੰਤ ਬੱਸੀ)- ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਵਿਚ ਡੀ. ਏ.
ਰੂਪਨਗਰ, 2 ਸਤੰਬਰ (ਯਸ਼ਵੰਤ ਬੱਸੀ)- ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਵਿਚ ਡੀ.ਏ.ਵੀ. ਸਕੂਲ ਦੀ ਟੀਮ ਨੇ ਅੰਡਰ- 14 ਸਾਲ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਟੀਮ ਨੇ ਜੋਨਲ ਖੇਡਾਂ ਵਿਚ ਪਹਿਲਾ ਸਥਾਨ ਹਾਸਿਲ ਕਰਨ ਤੋਂ ਬਾਅਦ ਖਿਡਾਰੀਆਂ ਨੇ ਰੂਪਨਗਰ ਜੋਨ ਵਲੋਂ ਖੇਡਦੇ ਹੋਏ ਪ੍ਰੀ ਕੁਆਰਟਰ ਫਾਈਨਲ ਮੈਚ ਵਿਚ ਮੋਰਿੰਡਾ ਜੋਨ ਨੂੰ, ਕੁਆਰਟਰ ਫਾਈਨਲ ਵਿਚ ਘਨੌਲੀ ਜੋਨ ਨੂੰ ਸੈਮੀ ਫਾਈਨਲ ਵਿਚ ਨੰਗਲ ਜੋਨ ਨੂੰ ਅਤੇ ਫਾਈਨਲ ਮੈਚ ਵਿਚ ਨੂਰਪੁਰ ਬੇਦੀ ਜੋਨ ਨੂੰ ਹਰਾ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ’ਤੇ ਸਕੂਲ ਦੇ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਮੋਹਿਤ ਜੈਨ ਅਤੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਵਿਚ ਵੀ ਵਧੀਆ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਸਟਾਫ਼ ਅਤੇ ਡੀ.ਪੀ.ਈ. ਰਵੀ ਇੰਦਰ ਸਿੰਘ ਹਾਜ਼ਰ ਸਨ।