03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਹਿੰਦ ਨਹਿਰ ’ ਚ ਪਾੜ ਮਗਰੋਂ ਪ੍ਰਸ਼ਾਸਨ ’ ਤੇ ਸਵਾਲ , ਵਿਧਾਇਕ ਦੀ ਭੂਮਿਕਾ ਵੀ ਕਟਹਿਰੇ ’ ਚ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਨਹੀਂ ਰੁਕਿਆ ਪਾੜ, ਜੇ ਪ੍ਰਸ਼ਾਸਨ ਵਿਧਾਇਕ ਦੀ ਨਹੀਂ ਸੁਣਦਾ ਤਾਂ ਕੁਰਸੀ ’ਤੇ ਬਣੇ ਰਹਿਣ ਦਾ ਕੀ ਮਤਲਬ?

ਰੂਪਨਗਰ, 3 ਸਤੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਚਮਕੌਰ ਸਾਹਿਬ ਨੇੜੇ ਸਰਹਿੰਦ ਨਹਿਰ ਵਿਚ ਪਏ ਪਾੜ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਪ੍ਰਸ਼ਾਸਨ ਵਲੋਂ ਹਲਕਾ ਵਿਧਾਇਕ ਦੀਆਂ ਕਥਿਤ ਸ਼ਿਕਾਇਤਾਂ ਨੂੰ ਤਵੱਜੋ ਨਾ ਦੇਣ ਦੇ ਦਾਅਵੇ ਨੇ ਵਿਧਾਇਕ ਦੀ ਭੂਮਿਕਾ ਅਤੇ ਜਵਾਬਦੇਹੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਘਟਨਾ ਸਬੰਧੀ ਸਾਹਮਣੇ ਆਈ ਜਾਣਕਾਰੀ ਮੁਤਾਬਕ ਸਰਹਿੰਦ ਨਹਿਰ ਦੇ ਕੰਢੇ ਵਿਚ ਪੈ ਰਹੇ ਖੋਰੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਪਾੜ ਪੈਣ ਤੋਂ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ।

Ad Position 21
repet_subhas-goyals [Copy P29]
ਸ੍ਰੀ ਚਮਕੌਰ ਸਾਹਿਬ ਨੇੜੇ ਪਏ ਪਾੜ ਦਾ ਦ੍ਰਿਸ਼ ਅਤੇ ਫਸਿਆ ਮੋਟਰਸਾਈਕਲ ਕੱਢ ਰਹੇ ਕੁੱਝ ਨੌਜਵਾਨ। 04-09-2026
ਰੂਪਨਗਰ, 3 ਸਤੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਚਮਕੌਰ ਸਾਹਿਬ ਨੇੜੇ ਸਰਹਿੰਦ ਨਹਿਰ ਵਿਚ ਪਏ ਪਾੜ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਪ੍ਰਸ਼ਾਸਨ ਵਲੋਂ ਹਲਕਾ ਵਿਧਾਇਕ ਦੀਆਂ ਕਥਿਤ ਸ਼ਿਕਾਇਤਾਂ ਨੂੰ ਤਵੱਜੋ ਨਾ ਦੇਣ ਦੇ ਦਾਅਵੇ ਨੇ ਵਿਧਾਇਕ ਦੀ ਭੂਮਿਕਾ ਅਤੇ ਜਵਾਬਦੇਹੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਘਟਨਾ ਸਬੰਧੀ ਸਾਹਮਣੇ ਆਈ ਜਾਣਕਾਰੀ ਮੁਤਾਬਕ ਸਰਹਿੰਦ ਨਹਿਰ ਦੇ ਕੰਢੇ ਵਿਚ ਪੈ ਰਹੇ ਖੋਰੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਪਾੜ ਪੈਣ ਤੋਂ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਮੇਂ ਸਿਰ ਲੋੜੀਂਦੇ ਬਚਾਅ ਕਾਰਜ ਨਾ ਹੋਣ ਕਾਰਨ ਨਹਿਰ ਵਿੱਚ ਪਾੜ ਪੈ ਗਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਖ਼ਤਰੇ ਦੀ ਪਹਿਲਾਂ ਹੀ ਨਿਸ਼ਾਨਦੇਹੀ ਹੋ ਚੁੱਕੀ ਸੀ ਤਾਂ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ? ਇਸ ਤੋਂ ਵੀ ਅਹਿਮ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੱਕ ਚੁਣਿਆ ਹੋਇਆ ਵਿਧਾਇਕ ਖ਼ੁਦ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਵੱਲੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਸ ਦੀ ਗੱਲ ਨਹੀਂ ਸੁਣੀ ਗਈ ਤਾਂ ਫਿਰ ਹਲਕੇ ਦੇ ਲੋਕਾਂ ਲਈ ਉਸ ਦੀ ਪ੍ਰਸ਼ਾਸਨਿਕ ਪੱਧਰ ’ਤੇ ਅਸਲ ਪਹੁੰਚ ਅਤੇ ਪ੍ਰਭਾਵ ਕੀ ਰਹਿ ਜਾਂਦਾ ਹੈ? ਜੇਕਰ ਪ੍ਰਸ਼ਾਸਨ ਆਪਣੇ ਹੀ ਹਲਕੇ ਦੇ ਵਿਧਾਇਕ ਦੀ ਗੱਲ ਨਹੀਂ ਸੁਣਦਾ ਤਾਂ ਕੀ ਅਜਿਹੀ ਸਥਿਤੀ ਵਿਚ ਵਿਧਾਇਕ ਨੂੰ ਆਪਣੀ ਕੁਰਸੀ ’ਤੇ ਬਣੇ ਰਹਿਣ ਦੀ ਬਜਾਏ ਅਸਤੀਫ਼ੇ ਬਾਰੇ ਨਹੀਂ ਸੋਚਣਾ ਚਾਹੀਦਾ? ਇਹ ਸਵਾਲ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਹਲਕਾ ਵਿਧਾਇਕ ਦੀ ਸਿਆਸੀ ਪਕੜ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਹੈ ਅਤੇ ਉਹ ਕਈ ਚੋਣਾਂ ਵਿਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਹੁਣ ਜੇਕਰ ਉਨ੍ਹਾਂ ਦੇ ਆਪਣੇ ਬਿਆਨਾਂ ਤੋਂ ਹੀ ਇਹ ਪ੍ਰਭਾਵ ਬਣ ਰਿਹਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਤਾਂ ਇਹ ਸਥਿਤੀ ਉਨ੍ਹਾਂ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਭੂਮਿਕਾ ਬਾਰੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਇਸ ਦੌਰਾਨ ਹਿਮਾਚਲ ਦੀਆਂ ਸਨਅਤਾਂ ਦੇ ਕਥਿਤ ਜ਼ਹਿਰੀਲੇ ਰਹਿੰਦ-ਖੂੰਹਦ ਦਾ ਮਾਮਲਾ ਵੀ ਚਰਚਾ ਵਿਚ ਹੈ। ਦਾਅਵਾ ਕੀਤਾ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਰੂਪਨਗਰ ਹੈੱਡਵਰਕਸ ਤੋਂ ਛੱਡਿਆ ਗਿਆ ਕਥਿਤ ਪਾਣੀ ਸ੍ਰੀ ਚਮਕੌਰ ਸਾਹਿਬ ਨੇੜੇ ਸਰਹਿੰਦ ਨਹਿਰ ਦੇ ਪੁਲ ਕੋਲ ਇਕੱਠਾ ਹੋ ਗਿਆ ਸੀ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਸ ਦਾ ਨਹਿਰ ਦੇ ਕੰਢੇ ’ਤੇ ਕੋਈ ਅਸਰ ਪਿਆ। ਨਹਿਰ ਵਿਚ ਪਾੜ ਪੈਣ ਕਾਰਨ ਚਾਰ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਪਾੜ ਦੇ ਅਸਲ ਕਾਰਨਾਂ ਦੀ ਨਿਰਪੱਖ ਜਾਂਚ ਕਰਕੇ ਪ੍ਰਸ਼ਾਸਨਿਕ ਲਾਪਰਵਾਹੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਇਹ ਵੀ ਸਪਸ਼ਟ ਕੀਤਾ ਜਾਵੇ ਕਿ ਪਹਿਲਾਂ ਮਿਲੀ ਚੇਤਾਵਨੀ ਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਰਕਰਾਂ ਦਾ ਸਹਿਯੋਗ ਜ਼ਰੂਰੀ - ਹਰਜੋਤ ਬੈਂਸ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਅ ) ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨੀ ਦੀ...
Ad Position 24