03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਕੂਲ - ਕਾਲਜ ਬੱਸਾਂ ਦੇ ਪਹੀਏ ਰੁਕੇ , ਸਰਕਾਰ ਖ਼ਿਲਾਫ਼ ਬੱਸ ਚਾਲਕਾਂ ਨੇ ਖੋਲ੍ਹਿਆ ਮੋਰਚਾ 15 ਸਾਲ ਦੀ ਬਜਾਏ 20 ਸਾਲ ਬੱਸਾਂ ਦੀ ਮਿਆਦ ਕਰਨ ਤੇ ਟੈਕਸਾਂ ’ਚ ਰਾਹਤ ਦੀ ਮੰਗ

ਨੰਗਲ, 3 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਕੂਲ-ਕਾਲਜ ਬੱਸ ਡਰਾਈਵਰਾਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ, ਜਿਸ ਨੂੰ ਨੰਗਲ ਇਲਾਕੇ ਵਿਚ ਭਰਵਾਂ ਸਮਰਥਨ ਮਿਲਿਆ। ਹੜਤਾਲ ਕਾਰਨ ਸਕੂਲਾਂ ਤੇ ਕਾਲਜਾਂ ਦੀ ਬੱਸ ਸੇਵਾ ਪ੍ਰਭਾਵਿਤ ਰਹੀ ਜਿਸ ਕਾਰਨ ਬੱਸਾਂ ਰਾਹੀਂ ਸਕੂਲਾਂ ਨੂੰ ਜਾਣ ਵਾਲੇ ਬੱਚੇ ਅੱਜ ਸਕੂਲਾਂ ਵਿਚ ਨਹੀਂ ਪਹੁੰਚ ਸਕੇ, ਦੂਜੇ ਪਾਸੇ ਬੱਸ ਚਾਲਕਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ।

Ad Position 21
repet_subhas-goyals [Copy P29]
ਨੰਗਲ ਇਲਾਕੇ ਦੇ ਬੱਸ ਡਰਾਈਵਰ ਇਕੱਠੇ ਹੋ ਕੇ ਜਾਣਕਾਰੀ ਸਾਂਝੀ ਕਰਦੇ ਹੋਏ। 04-09-2026
ਨੰਗਲ, 3 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਕੂਲ-ਕਾਲਜ ਬੱਸ ਡਰਾਈਵਰਾਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ, ਜਿਸ ਨੂੰ ਨੰਗਲ ਇਲਾਕੇ ਵਿਚ ਭਰਵਾਂ ਸਮਰਥਨ ਮਿਲਿਆ। ਹੜਤਾਲ ਕਾਰਨ ਸਕੂਲਾਂ ਤੇ ਕਾਲਜਾਂ ਦੀ ਬੱਸ ਸੇਵਾ ਪ੍ਰਭਾਵਿਤ ਰਹੀ ਜਿਸ ਕਾਰਨ ਬੱਸਾਂ ਰਾਹੀਂ ਸਕੂਲਾਂ ਨੂੰ ਜਾਣ ਵਾਲੇ ਬੱਚੇ ਅੱਜ ਸਕੂਲਾਂ ਵਿਚ ਨਹੀਂ ਪਹੁੰਚ ਸਕੇ, ਦੂਜੇ ਪਾਸੇ ਬੱਸ ਚਾਲਕਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ। ਪੰਜਾਬ ਸਕੂਲ-ਕਾਲਜ ਬੱਸ ਐਸੋਸੀਏਸ਼ਨ ਦੇ ਸੱਦੇ ‘ਤੇ ਕੀਤੀ ਹੜਤਾਲ ਦੌਰਾਨ ਆਪ੍ਰੇਟਰਾਂ ਤੇ ਡਰਾਈਵਰਾਂ ਨੇ ਪੰਜਾਬ ਸਰਕਾਰ ਤੋਂ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਨਾਲ ਸਬੰਧਿਤ ਆ ਰਹੀਆਂ ਦਿੱਕਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਨਿਯਮਾਂ ਅਤੇ ਟਰਾਂਸਪੋਰਟ ਵਿਭਾਗ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਕਾਰਨ ਬੱਸ ਆਪ੍ਰੇਟਰਾਂ ਨੂੰ ਆਰਥਿਕ ਤੇ ਵਿਹਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ੍ਰੇਟਰਾਂ ਨੇ ਮੁੱਖ ਤੌਰ ‘ਤੇ ਸਕੂਲ ਬੱਸਾਂ ਦੀ ਮੌਜੂਦਾ 15 ਸਾਲ ਦੀ ਮਿਆਦ ਵਧਾ ਕੇ 20 ਸਾਲ ਕਰਨ, ਬੱਸਾਂ ‘ਤੇ ਲੱਗਣ ਵਾਲੇ ਟੈਕਸਾਂ ਵਿਚ ਕਮੀ ਕਰਨ ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਹੋਰ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸੰਜੇ ਰਾਣਾ ਰਾਮਪੁਰ ਸਾਹਨੀ, ਇਕਬਾਲ ਸਿੰਘ, ਸੁਪਿੰਦਰ ਜੱਜੀ ਨਵਾਂ ਨੰਗਲ, ਬਲਕਾਰ ਸਿੰਘ, ਨੰਦ ਲਾਲ, ਮੁਕੇਸ਼, ਕੁਲਦੀਪ ਸਿੰਘ, ਸੁਨੀਲ, ਸੁਨੀਲ ਦੱਤ, ਵਿਜੇ ਅਨੰਦ, ਜਾਕਿਰ ਹੁਸੈਨ, ਸੋਹਨ ਲਾਲ, ਬਲਵਿੰਦਰ ਕੁਮਾਰ, ਲਾਖਾ, ਸੰਜੂ, ਵਿਨੇ, ਵਿਕੀ, ਕੁਲਵਿੰਦਰ, ਡਾਟਾ ਰਾਮ, ਰਿੰਕੂ ਜਾਂਦਲਾ, ਰਵੀ ਨੰਗਲ, ਦਿਨੇਸ਼ ਰਾਮਪੁਰ ਸਾਹਨੀ, ਵਿਕਾਸ, ਸੁਨੀਲ, ਸੰਜੀਵ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਦੀਆਂ ਸੜਕਾਂ ’ ਤੇ ਕਬਜ਼ੇ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ - ਹਰਜੋਤ ਬੈਂਸ 48 ਘੰਟਿਆਂ ਦਾ ਨੋਟਿਸ, ਫਿਰ ਸਾਮਾਨ ਜ਼ਬਤ... ਅਗਲੀ ਖ਼ਬਰ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਰਕਰਾਂ ਦਾ ਸਹਿਯੋਗ ਜ਼ਰੂਰੀ - ਹਰਜੋਤ ਬੈਂਸ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱ...
Ad Position 24