08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕੈਮਰਾਮੈਨ ਮਿੰਟੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਜੇ ਐਸ ਨਿੱਕੂਵਾਲ)-ਨੌਜ਼ੁਆਨ ਪੱਤਰਕਾਰ ਅਤੇ ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਜੇ ਐਸ ਨਿੱਕੂਵਾਲ)-ਨੌਜ਼ੁਆਨ ਪੱਤਰਕਾਰ ਅਤੇ ਪੀ.ਟੀ.ਸੀ. ਦੇ ਸਾਬਕਾ ਕੈਮਰਾਮੈਨ ਮਨਪ੍ਰੀਤ ਸਿੰਘ ਮਿੰਟੂ (35) ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤਨੀ ਸੁਮਨ ਕੌਰ ਅਤੇ ਚਾਰ ਸਾਲਾ ਪੁੱਤਰੀ ਇਬਾਦਤ ਕੌਰ ਨੂੰ ਛੱਡ ਗਏ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਕੈਮਰਾਮੈਨ ਮਿੰਟੂ ਦੇ ਦੋ ਨੌਜੁਆਨ ਭਰਾਵਾਂ ਦੀ ਮੌਤ ਵੀ ਕੁੱਝ ਸਮਾ ਪਹਿਲਾ ਹੋ ਗਈ ਸੀ। ਉਹ ਵਿਰਦੀ ਸਰਵਿਸ਼ ਸਟੇਸ਼ਨ ਦੇ ਮਾਲਕ ਓਮ ਪਾਲ ਸਿੰਘ ਵਿਰਦੀ ਦੇ ਸਕੇ ਭਾਣਜਾ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪ੍ਰੈੱਸ ਕਲੱਬ ਦੇ ਸਕੱਤਰ ਕਰਨੈਲ ਸਿੰਘ ਵਲੋਂ ਦੁਸ਼ਾਲਾ ਭੇਟ ਕਰਕੇ ਸਰਧਾਂਜਲੀ ਵੀ ਭੇਟ ਕੀਤੀ ਗਈੇ। ਇਸ ਮੌਕੇ ਅਕਾਲੀ ਆਗੂ ਜਥੇਦਾਰ ਮਨਜਿੰਦਰ ਸਿੰਘ ਬਰਾੜ, ਪੰਜਾਬ ਟਰੇਡ ਯੂਨੀਅਨ ਕਾਂਗਰਸ ਦੇ ਮੀਤ ਪ੍ਰਧਾਨ ਮਨਿੰਦਰਪਾਲ ਸਿੰਘ ਮਨੀ ਚੱਠਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ, ਕੌਸ਼ਲਰ ਅਰਸ਼ਵਰਿੰਦਰ ਕੌਰ, ਬਸਪਾ ਦੇ ਸੀਨੀਅਰ ਆਗੂ ਠੇਕੇਦਾਰ ਨਿਰਮਲ ਸਿੰਘ ਸੁਮਨ, ਹਲਕਾ ਕੁਆਰਡੀਨੇਟਰ ਦਿਆ ਸਿੰਘ ਸੰਧੂ, ਗੀਤਕਾਰ ਜੱਗਾ ਨਿੱਕੂਵਾਲ, ਸਾਬਕਾ ਕੌਸ਼ਲਰ ਪ੍ਰਸ਼ੋਤਮ ਲਾਲ ਮਹਿਤਾ, ਦਿਸ਼ਾਂਤ ਮਹਿਤਾ, ਡੈਨੀ ਜੱਸਲ, ਹੈਪੀ ਜੱਸਲ, ਸਾਬਕਾ ਕੌਸ਼ਲਰ ਦਲਜੀਤ ਸਿੰਘ ਕੈਂਥ, ਜਸਪਾਲ ਸਿੰਘ, ਗਾਇਕ ਬਿੰਦਰ ਸੰਧੂ, ਐਡ. ਜਗਵੰਤ ਸਿੰਘ ਮੀਆਂਪੁਰੀ, ਪਵਨ ਰਾਣਾ, ਅਸ਼ੋਕ ਰਾਣਾ, ਰਵੀ ਲਟਾਵਾ, ਬੁੱਧ ਸਿੰਘ ਰਾਣਾ, ਰਵਿੰਦਰ ਕਾਲੀਆ, ਹਰਪ੍ਰੀਤ ਸਿੰਘ, ਮਨੌਜ ਭਰਦਵਾਜ, ਸਿਕੰਦਰ ਕੁਮਾਰ, ਪੰਕਜ ਸ਼ਰਮਾ, ਜਤਿਨ ਲਟਾਵਾ, ਅੰਕੂਸ਼ ਸ਼ਰਮਾ, ਪੰਕਜ ਕੁਮਾਰ, ਮਨਜੀਤ ਸਿੰਘ, ਧੀਰਜ ਘਈ, ਦਰੋਹਣ ਘਈ, ਤੇਜਪਾਲ ਸਿੰਘ, ਜਤਿਨ ਬੇਦੀ, ਤੇਜਿੰਦਰ ਸਿੰਘ, ਰਜਿਤ ਕੁਮਾਰ, ਹੇਮ ਰਾਜ, ਵਿਜੇ ਲੱਕੀ, ਸੱਜਣ ਸਿੰਘ ਬੱਢਲ, ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਪੱਤਰਕਾਰ ਭਾਈਚਾਰਾ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਆਗੂ ਉਪ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਰਾਹੀਂ ਪ੍ਰਧਾਨ ਮ... ਅਗਲੀ ਖ਼ਬਰ ਤਹਿਸੀਲ ਕੰਪਲੈਕਸ ਮੂਹਰੇ ਰੋਸ ਧਰਨਾ ਦੇਣ ਉਪਰੰਤ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਸੌਂਪਦੇ ਹੋਏ ਕਿਸਾ...
Ad Position 24