ਵਕੀਲ ਭਾਈਚਾਰੇ ਦੀਆਂ ਸਹੂਲਤਾਂ ਵਿਚ ਵਾਧਾ, ਬਾਰ ਰੂਮ ਦੀ ਵਿਸਥਾਰਿਤ ਇਮਾਰਤ ਦਾ ਉਦਘਾਟਨ
ਰੂਪਨਗਰ, 7 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਾਰ ਐੱਸੋਸੀਏਸ਼ਨ ਰੂਪਨਗਰ ਦੇ ਬਾਰ ਰੂਮ ਦੀ ਵਿਸਥਾਰਿਤ ਇਮਾਰਤ ਦੇ ਨਵੇਂ ਹਿੱਸੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਾਰ ਐੱਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵਿਧਾਇਕ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ।
ਰੂਪਨਗਰ, 7 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਾਰ ਐੱਸੋਸੀਏਸ਼ਨ ਰੂਪਨਗਰ ਦੇ ਬਾਰ ਰੂਮ ਦੀ ਵਿਸਥਾਰਿਤ ਇਮਾਰਤ ਦੇ ਨਵੇਂ ਹਿੱਸੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਾਰ ਐੱਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵਿਧਾਇਕ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਵਕੀਲ ਭਾਈਚਾਰਾ ਨਿਆਂ ਪ੍ਰਣਾਲੀ ਦਾ ਅਹਿਮ ਅੰਗ ਹੈ ਅਤੇ ਵਕੀਲਾਂ ਨੂੰ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਸੁਚੱਜੇ ਢੰਗ ਨਾਲ ਨਿਭਾਉਣ ਲਈ ਲੋੜੀਂਦੀਆਂ ਸਹੂਲਤਾਂ ਤੇ ਬਿਹਤਰ ਬੁਨਿਆਦੀ ਢਾਂਚਾ ਮਿਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਾਰ ਰੂਮ ਦੇ ਵਿਸਥਾਰ ਨਾਲ ਵਕੀਲਾਂ ਨੂੰ ਬੈਠਣ, ਵਿਚਾਰ-ਵਟਾਂਦਰੇ ਅਤੇ ਕੰਮਕਾਜ ਲਈ ਵਧੇਰੇ ਸੁਵਿਧਾਜਨਕ ਸਥਾਨ ਮਿਲੇਗਾ। ਬਾਰ ਐੱਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਕੰਗ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਵਿਸਥਾਰਿਤ ਇਮਾਰਤ ਵਕੀਲਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਐੱਸੋਸੀਏਸ਼ਨ ਵਲੋਂ ਮੈਂਬਰਾਂ ਦੀ ਭਲਾਈ ਅਤੇ ਬਿਹਤਰ ਸਹੂਲਤਾਂ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਸੈਣੀ, ਡੀ.ਐੱਸ. ਦਿਓਲ, ਗੁਰਪ੍ਰੀਤ ਸਿੰਘ ਰੱਤੂ, ਰਾਜਬੀਰ ਰਾਏ, ਗਗਨਪ੍ਰੀਤ ਸਿੰਘ ਅਤੇ ਐਡਵੋਕੇਟ ਵਿਸ਼ਾਲ ਵਰਮਾ ਸਮੇਤ ਬਾਰ ਐੱਸੋਸੀਏਸ਼ਨ ਦੇ ਅਹੁਦੇਦਾਰ, ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।