14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਵਾਂ ਨਦੀ ਦਾ ਆਰਜ਼ੀ ਪੁਲ ਬਣਨ ਦਾ ਲੋਕਾਂ ਨੂੰ ਵਿਆਹ ਜਿੰਨਾ ਚਾਅ ਪੱਕੇ ਪੁਲ ਦੇ ਬਣਨ ਦੇ ਅਜੇ ਕੋਈ ਆਸਾਰ ਨਹੀਂ, ਚੋਣਾਂ ਵਿਚ ਖਮਿਆਜ਼ਾ ਪਵੇਗਾ ਭੁਗਤਣਾ

ਕਾਹਨਪੁਰ ਖੂਹੀ, 14 ਸਤੰਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਐਲਗਰਾਂ ਵਿਖੇ ਸਵਾਂ ਨਦੀ ’ਤੇ ਸਥਿਤ ਟੁੱਟੇ ਪੁਲ ਨੂੰ ਆਮ ਆਵਾਜਾਈ ਲਈ ਬੰਦ ਹੋਏ ਨੂੰ ਲਗਭਗ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ। ਜਿਸ ਦੇ ਜੂੰ ਦੀ ਚਾਲ ਚਲਦੇ ਨਿਰਮਾਣ ਕਾਰਜ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਵਿਚ ਪੂਰਾ ਹੋਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਕਾਹਨਪੁਰ ਖੂਹੀ, 14 ਸਤੰਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਐਲਗਰਾਂ ਵਿਖੇ ਸਵਾਂ ਨਦੀ ’ਤੇ ਸਥਿਤ ਟੁੱਟੇ ਪੁਲ ਨੂੰ ਆਮ ਆਵਾਜਾਈ ਲਈ ਬੰਦ ਹੋਏ ਨੂੰ ਲਗਭਗ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ। ਜਿਸ ਦੇ ਜੂੰ ਦੀ ਚਾਲ ਚਲਦੇ ਨਿਰਮਾਣ ਕਾਰਜ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਵਿਚ ਪੂਰਾ ਹੋਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਵਲੋਂ ਲੋਕਾਂ ਦੀ ਸਹੂਲਤ ਲਈ ਆਰਜ਼ੀ ਲਾਂਘਾ ਬਣਾਇਆ ਜਾ ਰਿਹਾ ਹੈ। ਬਰਸਾਤੀ ਮੌਸਮ ਦੌਰਾਨ ਪਿਛਲੇ ਲਗਭਗ ਦੋ ਮਹੀਨੇ ਤੋਂ ਬੰਦ ਆਰਜ਼ੀ ਰਸਤੇ ਦੇ ਖੁੱਲ੍ਹਣ ਨਾਲ ਸਥਾਨਕ ਲੋਕਾਂ ਤੇ ਰਾਹਗੀਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਇਹ ਖੁਸ਼ੀ ਉਹਨਾਂ ਲਈ ਕਿਸੇ ਵਿਆਹ ਵਰਗੇ ਚਾਅ ਵਰਗੀ ਹੈ। ਗੌਰਤਲਬ ਹੈ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਸਵਾਂ ਨਦੀ ਦੇ ਨੁਕਸਾਨੇ ਪੁਲ ਵੱਲ ਧਿਆਨ ਨਾ ਦੇ ਕੇ ਮੁਰੰਮਤ ਦਾ ਕਾਰਜ ਜੂੰ ਦੀ ਚਾਲ ਚੱਲ ਰਿਹਾ ਹੈ, ਅਜਿਹੇ ਵਿਚ ਬਰਸਾਤ ਦੀ ਰੁੱਤ ਵਿਚ ਨਦੀ ਦੇ ਪਾਣੀ ਵਿਚ ਆਉਂਦੇ ਉਫਾਨ ਕਾਰਨ ਆਰਜੀ ਪੁਲ ਬੰਦ ਹੋ ਜਾਂਦਾ ਹੈ। ਜਿਸ ਨਾਲ ਸਥਾਨਕ ਲੋਕਾਂ ਅਤੇ ਆਮ ਰਾਹਗੀਰਾਂ ਨੂੰ ਕਈ ਕਿੱਲੋਮੀਟਰ ਦਾ ਵੱਧ ਸਫ਼ਰ ਤਹਿ ਕਰਕੇ ਆਪਣੀ ਮੰਜਿਲ ਤੇ ਪਹੁੰਚਣ ਲਈ ਮਜਬੂਰ ਹੋਣਾ ਪੈਂਦਾ ਹੈ। ਹੁਣ ਇਹ ਪੁਲ ਬਣਨ ਨਾਲ ਜਿੱਥੇ ਲੋਕਾਂ ਵਿਚ ਥੋੜੀ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਨੁਕਸਾਨੇ ਪੁਲ ਦੇ ਧੀਮੀ ਚਾਲ ਚੱਲ ਰਹੇ ਨਿਰਮਾਣ ਕਾਰਜ ਤੋਂ ਲੋਕਾਂ ਵਿਚ ਪੰਜਾਬ ਸਰਕਾਰ ਪ੍ਰਤੀ ਰੋਹ ਵੀ ਵਧਦਾ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਮੌਜੂਦਾ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਇਸ ਪੁਲ ਦੇ ਮੁਰੰਮਤ ਦਾ ਕਾਰਜ ਸੰਪੰਨ ਹੋਣ ਦੇ ਆਸਾਰ ਬਹੁਤ ਮੱਧਮ ਹਨ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸ੍ਰੀ ਚਮਕੌਰ ਸਾਹਿਬ ’ਚ ਹੋਣਗੇ ਕ੍ਰਿਕਟ ਤੇ ਟੈਨਿਸ ਬਾਲ ਦੇ ਮੁਕਾਬਲੇ 16 ਅਤੇ 17... ਅਗਲੀ ਖ਼ਬਰ ਪਿੰਡ ਭਟੋਲੀ ਦੇ ਅਵਿਨਾਸ਼ ਕਰ ਰਹੇ ਹਨ ਨਿਵੇਕਲੀ ਸੇਵਾ ਸ਼ਮਸ਼ਾਨਘਾਟ ਅਤੇ ਇਸ਼ਨਾਨ ਘਾਟ ਦੀ ਸਫ਼ਾਈ ਮੇਰੇ ਲਈ ਇਬਾਦਤ-ਅਵਿਨਾਸ਼
Ad Position 24