ਉਪ ਦਫਤਰ ਤਖ਼ਤਗੜ੍ਹ ਦੇ ਇੰਜ . ਕੁਲਵਿੰਦਰ ਸਿੰਘ ਝੱਜ ਨੂੰ ਐਸ . ਡੀ . ਓ . ਵਜੋਂ ਮਿਲੀ ਤਰੱਕੀ
ਨੂਰਪੁਰ ਬੇਦੀ, 14 ਸਤੰਬਰ (ਹਰਦੀਪ ਸਿੰਘ ਢੀਂਡਸਾ)-ਇੰਜੀ. ਕਲਵਿੰਦਰ ਸਿੰਘ ਝੱਜ ਜੋ ਕਿ ਬਤੌਰ ਵਧੀਕ ਸਹਾਇਕ ਇੰਜੀਨੀਅਰ, ਸੰਚਾਲਨ ਉਪ-ਦਫ਼ਤਰ ਤਖਤਗੜ੍ਹ ਵਿਖੇ ਲਗਭਗ 2 ਸਾਲਾਂ ਤੋਂ ਸੇਵਾ ਨਿਭਾ ਰਹੇ ਸਨ, ਨੂੰ ਪੀ.
ਨੂਰਪੁਰ ਬੇਦੀ, 14 ਸਤੰਬਰ (ਹਰਦੀਪ ਸਿੰਘ ਢੀਂਡਸਾ)-ਇੰਜੀ. ਕਲਵਿੰਦਰ ਸਿੰਘ ਝੱਜ ਜੋ ਕਿ ਬਤੌਰ ਵਧੀਕ ਸਹਾਇਕ ਇੰਜੀਨੀਅਰ, ਸੰਚਾਲਨ ਉਪ-ਦਫ਼ਤਰ ਤਖਤਗੜ੍ਹ ਵਿਖੇ ਲਗਭਗ 2 ਸਾਲਾਂ ਤੋਂ ਸੇਵਾ ਨਿਭਾ ਰਹੇ ਸਨ, ਨੂੰ ਪੀ.ਐੱਸ.ਪੀ.ਸੀ.ਐਲ ਵਲੋਂ ਪਦ-ਉਨੱਤ ਕਰਕੇ ਐੱਸ.ਡੀ.ਓ ਬਣਾ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਬਤੌਰ ਐੱਸ ਡੀ ਓ ਤਾਇਨਾਤੀ ਜਨਰੇਸ਼ਨ ਹਲਕਾ ਏ.ਐੱਸ.ਐਚ.ਪੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਐੱਸ.ਡੀ.ਓ ਕਰ ਦਿੱਤੀ ਗਈ ਹੈ। ਉਹਨਾਂ ਦੇ ਪਦ-ਉਨੱਤ ਹੋਣ ਤੇ ਸੰਚਾਲਨ ਉਪ-ਦਫ਼ਤਰ ਤਖਤਗੜ੍ਹ ਦੇ ਸਮੂਹ ਸਟਾਫ਼ ਵਲੋਂ ਉਹਨਾਂ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਸਟਾਫ਼ ਵਲੋਂ ਉਹਨਾਂ ਵਲੋਂ ਬਤੌਰ ਵਧੀਕ ਸਹਾਇਕ ਇੰਜੀਨੀਅਰ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇੰਜੀ. ਕੁਲਵਿੰਦਰ ਸਿੰਘ ਝੱਜ, ਸਵਰਗੀ ਸ. ਬਖ਼ਤਾਵਰ ਸਿੰਘ ਰਿਟਾ: ਕਾਨੂੰਗੋ, ਪਿੰਡ ਝੱਜ ਦੇ ਸਪੁੱਤਰ ਹਨ ਅਤੇ ਉਹ ਪਿੰਡ ਝੱਜ ਦੇ ਮੌਜੂਦਾ ਸਰਪੰਚ ਬੀਬੀ ਪਰਮਿੰਦਰ ਕੌਰ ਦੇ ਪਤੀ ਹਨ। ਉਹਨਾਂ ਦੀ ਇਸ ਪਦ-ਉਨੱਤੀ ਤੇ ਉਹਨਾਂ ਨੂੰ ਬਤੌਰ ਐੱਸ.ਡੀ.ਓ ਤਰੱਕੀ ਮਿਲਣ ਤੇ ਉਹਨਾਂ ਦੇ ਸਾਰੇ ਹੀ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ, ਸੱਜਣਾਂ ਅਤੇ ਸਮੂਹ ਕਰਮਚਾਰੀਆਂ ਨੇ ਬਹੁਤ-ਬਹੁਤ ਵਧਾਈ ਦਿੱਤੀ ਹੈ।