16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਖਾਲੀ ਦੇ ਖਿਡਾਰੀਆਂ ਲਈ ਵਤਨਾਂ ਤੋਂ ਦੂਰ ਹੋ ਕੇ ਰਹਿ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਸਕੂਲ ’ਚ ਡੀ.ਪੀ.ਈ.ਤੇ ਪੀ.ਟੀ.ਆਈ.ਦੀ ਅਸਾਮੀ ਪਿਛਲੇ ਕਈ ਸਾਲਾਂ ਤੋਂ ਪਈ ਹੈ ਖਾਲੀ

ਪੁਰਖਾਲੀ, 14 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਖਾਲੀ ਜੋ ਕਿ ਕੁਝ ਸਾਲ ਪਹਿਲਾਂ ਖੇਡਾਂ ਦੇ ਖੇਤਰ ’ਚ ਰੂਪਨਗਰ ਜ਼ਿਲ੍ਹੇ ਦੀ ਸ਼ਾਨ ਜਾਣਿਆ ਜਾਂਦਾ ਸੀ ਇਸ ਸਕੂਲ ਦੇ ਖਿਡਾਰੀ ਵੱਖ -ਵੱਖ ਖੇਡਾਂ ’ਚ ਨੈਸ਼ਨਲ ਪੱਧਰ ’ਤੇ ਇਨਾਮ ਜਿੱਤ ਕੇ ਸੂਬੇ, ਜ਼ਿਲ੍ਹੇ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰਦੇ ਸਨ। ਪਰ ਹੁਣ ਪਤਾ ਨਹੀਂ ਸਕੂਲ ਨੂੰ ਕਿਹੜੀ ਨਜਰ ਲੱਗ ਗਈ ਹੈ, ਕਿ ਸਕੂਲ ਦੇ ਖਿਡਾਰੀ ਨੈਸ਼ਨਲ ਪੱਧਰ ਤਾਂ ਕੀ, ਸਟੇਟ ਪੱਧਰ ਤਾਂ ਕੀ, ਜ਼ਿਲ੍ਹੇ ਪੱਧਰ ਤਾਂ ਕੀ ਸਗੋਂ ਜੋਨ ਪੱਧਰ ਦੇ ਮੀਆਂਪੁਰ ਸਕੂਲ ਵਿਖੇ ਹੋਣ ਵਾਲੇ ਮੁਕਾਬਲਿਆਂ ’ਚ ਵੀ ਭਾਗ ਲੈਣ ਨੂੰ ਤਰਸ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਪੁਰਖਾਲੀ, 14 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਖਾਲੀ ਜੋ ਕਿ ਕੁਝ ਸਾਲ ਪਹਿਲਾਂ ਖੇਡਾਂ ਦੇ ਖੇਤਰ ’ਚ ਰੂਪਨਗਰ ਜ਼ਿਲ੍ਹੇ ਦੀ ਸ਼ਾਨ ਜਾਣਿਆ ਜਾਂਦਾ ਸੀ ਇਸ ਸਕੂਲ ਦੇ ਖਿਡਾਰੀ ਵੱਖ -ਵੱਖ ਖੇਡਾਂ ’ਚ ਨੈਸ਼ਨਲ ਪੱਧਰ ’ਤੇ ਇਨਾਮ ਜਿੱਤ ਕੇ ਸੂਬੇ, ਜ਼ਿਲ੍ਹੇ ਅਤੇ ਇਲਾਕੇ ਦਾ ਨਾਂਅ ਰੋਸ਼ਨ ਕਰਦੇ ਸਨ। ਪਰ ਹੁਣ ਪਤਾ ਨਹੀਂ ਸਕੂਲ ਨੂੰ ਕਿਹੜੀ ਨਜਰ ਲੱਗ ਗਈ ਹੈ, ਕਿ ਸਕੂਲ ਦੇ ਖਿਡਾਰੀ ਨੈਸ਼ਨਲ ਪੱਧਰ ਤਾਂ ਕੀ, ਸਟੇਟ ਪੱਧਰ ਤਾਂ ਕੀ, ਜ਼ਿਲ੍ਹੇ ਪੱਧਰ ਤਾਂ ਕੀ ਸਗੋਂ ਜੋਨ ਪੱਧਰ ਦੇ ਮੀਆਂਪੁਰ ਸਕੂਲ ਵਿਖੇ ਹੋਣ ਵਾਲੇ ਮੁਕਾਬਲਿਆਂ ’ਚ ਵੀ ਭਾਗ ਲੈਣ ਨੂੰ ਤਰਸ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਕੂਲ ’ਚ ਡੀ.ਪੀ.ਈ. ਅਤੇ ਪੀ.ਟੀ.ਆਈ. ਦੀ ਅਸਾਮੀ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈ ਹੈ, ਭਾਵੇਂ ਕਿ ਮੁੱਖ ਮੰਤਰੀ ਪੰਜਾਬ ਵਲੋਂ ‘‘ਖੇਡਾਂ ਵਤਨ ਪੰਜਾਬ ਦੀਆਂ’’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਬੱਚਿਆਂ ਨੂੰ ਖੇਡਾਂ ’ਚ ਮੋਹਰੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਦੂਸਰੇ ਪਾਸੇ ਖੇਡਾਂ ਦੇ ਖੇਤਰ ’ਚ ਨੈਸ਼ਨਲ ਪੱਧਰ ਤੱਕ ਮੱਲਾਂ ਮਾਰਨ ਵਾਲੇ ਸਕੂਲ ਦੇ ਖਿਡਾਰੀ ਸਕੂਲ ’ਚ ਡੀ.ਪੀ.ਈ. ਤੇ ਪੀ.ਟੀ.ਆਈ. ਨਾਂ ਹੋਣ ਕਾਰਨ ਸਕੂਲ ਦੇ ਖੇਡ ਮੈਦਾਨ ’ਚ ਖੇਡਣਾਂ ਵੀ ਭੁੱਲ ਗਏ ਹਨ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਪੁਰਖਾਲੀ ਦਾ ਸਕੂਲ ਪੜ੍ਹਾਈ ਅਤੇ ਖੇਡਾਂ ਦੇ ਖੇਤਰ ’ਚ ਸੂਬੇ ਭਰ ’ਚ ਨਾਮਵਰ ਸਕੂਲ ਵਜੋਂ ਜਾਣਿਆ ਜਾਂਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਸਕੂਲ ’ਚ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਲੇ ਡੀ.ਪੀ.ਈ. ਤੇ ਪੀ.ਟੀ.ਆਈ. ਨਾਂ ਹੋਣ ਕਾਰਨ ਵਿਭਾਗ ਵਲੋਂ ਬੱਚਿਆਂ ਦਾ ਖੇਡਾਂ ਨਾਲੋਂ ਮੋਹ ਭੰਗ ਕਰ ਦਿੱਤਾ ਗਿਆ ਹੈ ਅਤੇ ਇਸ ਇਲਾਕੇ ਦੇ ਬੱਚਿਆਂ ਨੂੰ ਖੇਡਾਂ ਨਾਲੋਂ ਸਾਜਿਸ਼ ਜਰੀਏ ਤੋੜ ਦਿੱਤਾ ਗਿਆ ਹੈ। ਹੋਰ ਤਾਂ ਹੋਰ ਸਕੂਲ ਦੇ ਖਿਡਾਰੀਆਂ ਨੂੰ ਖੇਡ ਮੈਦਾਨ ’ਚ ਖੇਡਣ ਅਤੇ ਦੌੜਨ ਲਈ ਸਕੂਲ ’ਚ ਇਕ ਵਧੀਆ ਖੇਡ ਸਟੇਡੀਅਮ ਵੀ ਨਸੀਬ ਨਹੀਂ ਹੋ ਸਕਿਆ। ਇਸ ਸਬੰਧੀ ਸਕੂਲ ਮਾਪੇ -ਅਧਿਆਪਕ ਕਮੇਟੀ ਦੇ ਮੈਂਬਰਾਂ ਨੇ ਵੀ ਕਿਹਾ ਕਿ ਸਰਕਾਰ ਨੂੰ ਸਕੂਲ ’ਚ ਡੀ.ਪੀ. ਈ. ਤੇ ਪੀ.ਟੀ.ਆਈ. ਦਾ ਪਹਿਲ ਦੇ ਅਧਾਰ ’ਤੇ ਪ੍ਰਬੰਧ ਕਰਨਾ ਚਾਹੀਦਾ ਹੈ। ਤਾਂ ਜੋ ਸਕੂਲ ਦੇ ਖਿਡਾਰੀ ਪਹਿਲਾਂ ਵਾਂਗ ਖੇਡਾਂ ਨਾਲ ਜੁੜ ਕੇ ਫਿਰ ਸੂਬੇ, ਜ਼ਿਲ੍ਹੇ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ, ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਨੂੰ ਇਹ ਮਾਣ ਵੀ ਹਾਸਲ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਜ਼ਿਲ੍ਹੇ ਨਾਲ ਸਬੰਧਿਤ ਮੰਤਰੀ ਹਰਜੋਤ ਸਿੰਘ ਬੈਂਸ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਫਿਰ ਵੀ ਜ਼ਿਲ੍ਹੇ ਦਾ ਨਾਮਵਰ ਸਕੂਲ ਇਨਾ ਅਸਾਮੀਆਂ ਨੂੰ ਕਿਉਂ ਤਰਸ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਵਿਸਕੀ ਦੀ ਅਗਵਾਈ ਹੇਠ ਵੱਡੀ ਗਿਣਤੀ ’ ਚ ਕਾਂਗਰਸੀ ਵਰਕਰ ਚੰਡੀਗੜ੍ਹ ਰਵਾਨਾ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲਈ ਭਾਜਪਾ ਤਿਆਰ - ਗਿੱਲ ‘ਨਸ਼ਾ ਵਿਰੋਧੀ ਰੈਲੀ’ ਨੂੰ ਜਨ-ਅੰਦੋਲਨ ਬਣਾਉਣ ਦਾ ਸੱਦਾ
Ad Position 24