ਕੰਧੋਲਾ ਟੱਪਰੀਆਂ ’ ਚ ਦੋ ਕੀਮਤੀ ਮੱਝਾਂ ਚੋਰੀ , ਘਟਨਾ ਸੀ . ਸੀ . ਟੀ . ਵੀ . ’ ਚ ਕੈਦ
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਕੰਧੋਲਾ ਟੱਪਰੀਆਂ ਵਿਖੇ ਬੀਤੀ ਰਾਤ ਦੋ ਕੀਮਤੀ ਮੱਝਾਂ ਚੋਰੀ ਹੋ ਗਈਆਂ, ਇਹ ਚੋਰੀ ਤਿੰਨ ਨਕਾਬਪੋਸ਼ ਚੋਰ ਜੋ ਇੱਕ ਗੱਡੀ ਵਿਚ ਸਵਾਰ ਹੋ ਕੇ ਆਏ ਅਤੇ ਖੰਧਾ ਟੱਪ ਕੇ ਦੋ ਕੀਮਤੀ ਮੱਝਾਂ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਪੂਰੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਕੰਧੋਲਾ ਟੱਪਰੀਆਂ ਵਿਖੇ ਬੀਤੀ ਰਾਤ ਦੋ ਕੀਮਤੀ ਮੱਝਾਂ ਚੋਰੀ ਹੋ ਗਈਆਂ, ਇਹ ਚੋਰੀ ਤਿੰਨ ਨਕਾਬਪੋਸ਼ ਚੋਰ ਜੋ ਇੱਕ ਗੱਡੀ ਵਿਚ ਸਵਾਰ ਹੋ ਕੇ ਆਏ ਅਤੇ ਖੰਧਾ ਟੱਪ ਕੇ ਦੋ ਕੀਮਤੀ ਮੱਝਾਂ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਪੂਰੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮੱਝਾਂ ਦੇ ਮਾਲਕ ਜੱਗੂ ਚੌਧਰੀ ਨੇ ਦੱਸਿਆ ਕਿ ਚੋਰੀ ਹੋਈਆਂ ਦੋਵੇਂ ਮੱਝਾਂ ਦੀ ਕੀਮਤ ਕਰੀਬ 3 ਤੋਂ 4 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਵਾਪਰੀ ਇਸ ਚੋਰੀ ਦੀ ਵਾਰਦਾਤ ਦੌਰਾਨ ਇੱਕ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ, ਜਦਕਿ ਦੂਜਾ ਬਾਹਰ ਰਾਖੀ ਕਰਦਾ ਰਿਹਾ ਅਤੇ ਤੀਜਾ ਗੱਡੀ ਸਟਾਰਟ ਕਰਕੇ ਖੜ੍ਹਾ ਰਿਹਾ। ਅੰਦਰ ਦਾਖਲ ਹੋਏ ਚੋਰ ਨੇ ਬੇਖ਼ੌਫ਼ ਹੋ ਕੇ ਪਸ਼ੂਵਾੜੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਦੋਵੇਂ ਮੱਝਾਂ ਨੂੰ ਬਾਹਰ ਲਿਆ ਕੇ ਗੱਡੀ ਵੱਲ ਲੈ ਗਿਆ। ਇਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਮੱਝਾਂ ਨੂੰ ਗੱਡੀ ਵਿਚ ਲੱਦਿਆ ਅਤੇ ਫ਼ਰਾਰ ਹੋ ਗਏ। ਜੱਗੂ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਸਵੇਰੇ ਲੱਗਾ। ਉਨ੍ਹਾਂ ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇੱਥੇ ਦੱਸਣਯੋਗ ਹੈ ਕਿ ਇਲਾਕੇ ਅੰਦਰ ਕਦੇ ਖੇਤਾਂ ਚੋਂ ਟਰਾਂਸਫ਼ਾਰਮਰ,ਕਦੇ ਮੋਟਰਾਂ ਦੀਆਂ ਕੇਬਲਾਂ ਅਤੇ ਕਦੇ ਪਸ਼ੂ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਕਿਸਾਨ ਅਤੇ ਪਸ਼ੂ ਪਾਲਕ ਭਾਰੀ ਪ੍ਰੇਸ਼ਾਨ ਹਨ। ਇਲਾਕੇ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਰਾਤਾਂ ਦੀ ਨੀਂਦ ਉੜੀ ਹੋਈ ਹੈ। ਬੀਤੇ ਦਿਨ ਤੜਕੇ ਹੀ ਇੱਕ ਕਿਸਾਨ ਨੂੰ ਖੇਤਾਂ ਵਿਚ ਜਾਂਦਿਆਂ ਮੋਟਰ ਸਾਈਕਲ ਸਵਾਰਾਂ ਨੇ ਘੇਰਿਆਂ ਤੇ ਉਸ ਤੇ ਡੰਡੇ ਨਾਲ ਵਾਰ ਵੀ ਕੀਤਾ ਪਰ ਕਿਸਾਨ ਆਪਣਾ ਮੋਟਰ ਸਾਈਕਲ ਉੱਥੇ ਹੀ ਛੱਡ ਕੇ ਖੇਤਾਂ ਵਿਚ ਭੱਜ ਗਿਆ ਤੇ ਆਪਣੀ ਜਾਨ ਬਚਾਈ। ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।