19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੇਲਾ ਕਾਲਜ ਪ੍ਰਧਾਨ ਸੰਗਤ ਸਿੰਘ ਲੌਂਗੀਆ ਦਾ 100 ਵਾਂ ਜਨਮ ਦਿਨ ਮਨਾਇਆ

ਬੇਲਾ, 19 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਦਾ 100ਵਾਂ ਜਨਮ ਦਿਨ ਬੇਲਾ ਕਾਲਜ ਸੰਸਥਾਵਾਂ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੁਬਾਰਕ ਮੌਕੇ ਕਾਲਜ ਪਹੁੰਚਣ ਤੇ ਸ.

Ad Position 21
No active advertisement
ਅਜੀਤ ਡੈਸਕ 20-09-2026
ਬੇਲਾ, 19 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਦਾ 100ਵਾਂ ਜਨਮ ਦਿਨ ਬੇਲਾ ਕਾਲਜ ਸੰਸਥਾਵਾਂ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੁਬਾਰਕ ਮੌਕੇ ਕਾਲਜ ਪਹੁੰਚਣ ਤੇ ਸ. ਲੌਂਗੀਆ ਦਾ ਪ੍ਰਬੰਧਕ ਕਮੇਟੀ, ਪ੍ਰਿੰਸੀਪਲਾਂ ਅਤੇ ਸਮੂਹ ਮੁਖੀ ਸਾਹਿਬਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਸ. ਲੌਂਗੀਆ ਦੇ ਸੰਸਥਾ ਨੂੰ ਦਿੱਤੇ 38 ਵਰ੍ਹਿਆਂ ਦੇ ਯੋਗਦਾਨ ਲਈ ਸਿਜਦਾ ਕੀਤਾ। ਉਹਨਾਂ ਨੇ ਸ. ਲੌਂਗੀਆ ਦੀ ਇੰਨੇ ਲੰਮੇ ਸਮੇਂ ਦੀ ਰਹਿਨੁਮਾਈ ਲਈ ਧੰਨਵਾਦ ਵੀ ਵਿਅਕਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਸ. ਲੌਂਗੀਆ ਦੇ ਬੇਲਾ ਇਲਾਕੇ ਵਿੱਚ ਸੀਨੀਅਰ ਸੈਕੰਡਰੀ ਸਕੂਲ, ਕਿਡਜ਼ੀ ਸਕੂਲ, ਡਿਗਰੀ ਕਾਲਜ ਅਤੇ ਫਾਰਮੇਸੀ ਕਾਲਜ ਖੋਲਣ ਅਤੇ ਸਫਲਤਾ ਪੂਰਵਕ ਚਲਾਉਣ ਲਈ ਸੁਯੋਗ ਅਗਵਾਈ ਦੀ ਸਰਾਹਣਾ ਕੀਤੀ। ਉਹਨਾਂ ਸ. ਲੌਂਗੀਆ ਦੇ 99 ਵਰਿ੍ਹਆਂ ਦੀ ਉਮਰ ਵਿਚ ਵੀ ਕਾਲਜ ਲਈ ਤਤਪਰ ਰਹਿਣ ਦੇ ਹੌਂਸਲੇ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਸ. ਲੌਂਗੀਆ ਨਾਲ ਆਪਣੇ ਜਾਤੀ, ਵਿਵਸਾਇਕ ਸਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਸ. ਲੌਂਗੀਆ ਨੇ ਸਰਕਾਰੀ ਅਫਸਰ ਦੇ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ ਬੇਟ ਇਲਾਕੇ ਦੇ ਪੇਂਡੂ ਖਿੱਤੇ ਲਈ ਜੋ ਕਾਰਜ ਕੀਤਾ ਹੈ, ਇਹ ਸਮੁੱਚੀ ਧਰਤੀ ਉਸ ਲਈ ਸਦਾ ਰਿਣੀ ਰਹੇਗੀ। ਇਸ ਮੌਕੇ ਡਾ. ਜੀ ਗੁਪਤਾ ਸਾਬਕਾ ਡਾਇਰੈਕਟਰ ਫਾਰਮੇਸੀ ਕਾਲਜ ਨੇ ਆਪ ਦੇ ਫਾਰਮੇਸੀ ਕਾਲਜ ਪੰਜਾਬ ਵਿੱਚ ਲਿਆਉਣ ਦੇ ਉਪਰਾਲੇ ਅਤੇ ਲੰਮੇ ਸਫਰ ਨੂੰ ਨਮਨ ਕਰਦਿਆਂ ਆਪ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪ੍ਰੋਗਰਾਮ ਦੇ ਅਖੀਰ ਵਿਚ ਰਸਮੀ ਕੇਕ ਕੱਟਣ ਮਗਰੋਂ ਸਮੂਹ ਵਿਭਾਗਾਂ ਵਲੋਂ ਆਪ ਨੂੰ ਸ਼ੁੱਭ ਇੱਛਾਵਾਂ ਨਾਲ ਤੋਹਫੇ ਭੇਂਟ ਕੀਤੇ ਗਏ। ਸ. ਲੌਂਗੀਆ ਨੇ ਆਪਣੇ ਜੀਵਨ ਕਾਲ ਦੀਆਂ ਮੁੱਖ ਘਟਨਾਵਾਂ, ਉਹਨਾਂ ਦੇ ਆਪ ਦੀ ਸਖਸ਼ੀਅਤ ਤੇ ਪ੍ਰਭਾਵਾਂ ਅਤੇ ਪ੍ਰਮਾਤਮਾ ਦੀ ਮਿਹਰ ਨੂੰ ਯਾਦ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ ਵਲੋਂ ਨਿਭਾਈ ਗਈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਵੀਰ ਸਿੰਘ ਬਾਲਾ, ਪ੍ਰੀਤਮਹਿੰਦਰ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਟੀਮ ਵਲੋਂ ਡੇਂਗੂ ਤੋਂ ਬਚਾਅ ਲਈ ਸੰਵੇਦਨਸ਼ੀਲ ਇਲਾਕਿਆਂ ਦਾ ਕੀਤਾ ਦੌਰਾ ਅਗਲੀ ਖ਼ਬਰ ਅਕਾਲੀ ਦਲ ਦੇ ਧਰਨੇ ਨੂੰ ਹਾਸੋਹੀਣਾ ਦੱਸਣਾ ਹੰਕਾਰ ਦੀ ਸਿਖਰ : ਮੱਕੜ
Ad Position 24