19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਹਰ ਦੁਕਾਨ ’ਤੇ ਸੀ.ਸੀ.ਟੀ.ਵੀ. ਲਾਜ਼ਮੀ ਕਰਨਾ ਛੋਟੇ ਕੈਮਿਸਟਾਂ ’ਤੇ ਆਰਥਿਕ ਹਮਲਾ : ਸੁਦਰਸ਼ਨ ਚੌਧਰੀ

ਨੰਗਲ, 19 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਦਵਾਈ ਵਿਕਰੇਤਾ ਮਹਾਂਸੰਘ (ਏ. ਆਈ.

Ad Position 21
No active advertisement
ਅਜੀਤ ਡੈਸਕ 20-09-2026
ਨੰਗਲ, 19 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਦਵਾਈ ਵਿਕਰੇਤਾ ਮਹਾਂਸੰਘ (ਏ.ਆਈ.ਓ.ਸੀ.ਡੀ.) ਨੇ ਦੇਸ਼ ਭਰ ਦੇ ਹਰ ਕੈਮਿਸਟ ਦੀ ਦੁਕਾਨ ‘ਤੇ 6 ਤੋਂ 8 ਸੀ.ਸੀ.ਟੀ.ਵੀ. ਕੈਮਰੇ ਲਾਜ਼ਮੀ ਕਰਨ ਦੇ ਪ੍ਰਸਤਾਵ ‘ਤੇ ਮੁੜ ਵਿਚਾਰ ਦੀ ਮੰਗ ਕੀਤੀ ਹੈ। ਉਕਤ ਜਥੇਬੰਦੀ ਦੇ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਜਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਦੱਸਿਆ ਕਿ ਏਆਈ ਓ.ਸੀ.ਡੀ. ਦੇ ਪ੍ਰਧਾਨ ਜੇ.ਐਸ. ਸ਼ਿੰਦੇ ਅਤੇ ਮੁੱਖ ਸਕੱਤਰ ਰਾਜੀਵ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਦੇ ਲੱਖਾਂ ਦਵਾਈ ਵਿਕਰੇਤਾ 140 ਕਰੋੜ ਲੋਕਾਂ ਨੂੰ ਰੋਜ਼ਾਨਾ ਸੁਰੱਖਿਅਤ ਅਤੇ ਕਾਨੂੰਨੀ ਤੌਰ ‘ਤੇ ਦਵਾਈਆਂ ਦੇ ਰਹੇ ਹਨ, ਜਦਕਿ ਗੰਭੀਰ ਬੇਨਿਯਮੀਆਂ ਦੀਆਂ ਘਟਨਾਵਾਂ ਬਹੁਤ ਹੀ ਘੱਟ ਹਨ। ਅਜਿਹੇ ‘ਚ ਹਰ ਦੁਕਾਨ ‘ਤੇ ਕੈਮਰੇ, ਭੰਡਾਰਨ ਮਸ਼ੀਨ, ਤਾਰ-ਬੰਦੀ, ਅੰਤਰਜਾਲ ਅਤੇ ਸਾਂਭ-ਸੰਭਾਲ ਦਾ ਖਰਚਾ ਛੋਟੇ ਵਿਕਰੇਤਾ ‘ਤੇ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦਾ ਵਾਧੂ ਬੋਝ ਬਣ ਜਾਵੇਗਾ। ਸੁਦਰਸ਼ਨ ਚੌਧਰੀ ਨੇ ਕਿਹਾ ਕਿ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ‘ਚ ਬਿਜਲੀ ਦੀ ਅਣਹੋਂਦ, ਕਮਜ਼ੋਰ ਅੰਤਰਜਾਲ ਸੰਪਰਕ ਅਤੇ ਤਕਨੀਕੀ ਕਾਰੀਗਰਾਂ ਦੀ ਘਾਟ ਕਾਰਨ 24 ਘੰਟੇ ਨਿਗਰਾਨੀ ਵਿਹਾਰਕ ਨਹੀਂ ਹੈ। ਛੋਟੇ ਪਿੰਡਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਖੇਤਰਾਂ ‘ਚ ਸਭ ਲਈ ਇੱਕੋ ਨਿਯਮ ਲਾਗੂ ਕਰਨਾ ਨਿਆਂਸੰਗਤ ਨਹੀਂ। ਉਹਨਾਂ ਕਿਹਾ ਕਿ ਜਥੇਬੰਦੀ ਮੰਗ ਹੈ ਕਿ ਜੇਕਰ ਸਰਕਾਰ ਲੋਕ ਸੁਰੱਖਿਆ ਦੇ ਨਾਂ ‘ਤੇ ਨਿਗਰਾਨੀ ਨੂੰ ਜ਼ਰੂਰੀ ਸਮਝਦੀ ਹੈ ਤਾਂ ਇਸ ਦੇ ਲਾਉਣ ਅਤੇ ਸਾਂਭ-ਸੰਭਾਲ ਲਈ ਲੋੜੀਂਦਾ ਢਾਂਚਾ ਜਾਂ ਵਿੱਤੀ ਸਹਾਇਤਾ ਖੁਦ ਦੇਵੇ, ਨਹੀਂ ਤਾਂ ਇਸ ਲਾਜ਼ਮੀ ਪ੍ਰਬੰਧ ਨੂੰ ਵਾਪਸ ਲੈ ਕੇ ਵਿਹਾਰਕ ਅਤੇ ਸੰਤੁਲਿਤ ਬਦਲ ’ਤੇ ਵਿਚਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਵਲੋਂ 3 ਮਹੀਨੇ ਪਹਿਲਾਂ ਬਰਮਾਂ ਠੀਕ ਕਰਨ ਲਈ ਪੁੱਟੀ ਬਿੱਲਪੁਰ ਦੀ ਸੜਕ ਬਣ ਰਹੀ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਗੁਰੂ ਘਰਾਂ ’ਚ ਕੁਕਰਮ ਕਰਨ ਵਾਲਿਆਂ ਤੋਂ ਗੁਰੂਧਾਮਾਂ ਨੂੰ ਆਜ਼ਾਦ ਕਰਾਉਣ ਲਈ ਨੌਜਵਾਨ ਅੱਗੇ ਆਉਣ- ਗੁਰਜੀਤ ਸਿੰਘ ਤਲਵੰਡੀ
Ad Position 24