21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੂਰਪੁਰ ਬੇਦੀ ਤੋਂ ਜਲੰਧਰ ਦੀ ‘ਏਕਤਾ ਰੈਲੀ’ ਲਈ ਜਮਹੂਰੀ ਕਿਸਾਨ ਸਭਾ ਦਾ ਵੱਡਾ ਜਥਾ ਹੋਇਆ ਰਵਾਨਾ

ਨੂਰਪੁਰ ਬੇਦੀ, 20 ਸਤੰਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ 20 ਤੋਂ 22 ਸਤੰਬਰ ਤੱਕ ਜਲੰਧਰ ਵਿਖੇ ਹੋਣ ਵਾਲੇ ਤਿੰਨ ਰੋਜ਼ਾ ਕਿਸਾਨ ਇਜਲਾਸ ਅਤੇ 20 ਸਤੰਬਰ ਦੀ ਇਤਿਹਾਸਿਕ ਰੈਲੀ ਲਈ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਜਮਹੂਰੀ ਕਿਸਾਨ ਸਭਾ ਦਾ ਜਥਾ ਵੱਡਾ ਰਵਾਨਾ ਹੋਇਆ ਹੈ। ਮਾਸਟਰ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ 20 ਸਤੰਬਰ ਨੂੰ ਹੋਣ ਵਾਲੀ ਰੈਲੀ ਤੋਂ ਬਾਅਦ 20 ਤੋਂ 22 ਸਤੰਬਰ ਤੱਕ ਕੌਮੀ ਪੱਧਰ ਦਾ ਤਿੰਨ ਰੋਜ਼ਾ ਇਜਲਾਸ ਕਰਵਾਇਆ ਜਾਵੇਗਾ, ਜਿਸ ਵਿਚ ਲਗਭਗ 20 ਸੂਬਿਆਂ ਦੇ ਕਿਸਾਨ ਆਗੂ ਅਤੇ ਨੁਮਾਇੰਦੇ ਭਾਗ ਲੈਣਗੇ।

Ad Position 21
No active advertisement
ਅਜੀਤ ਡੈਸਕ 21-09-2026
ਨੂਰਪੁਰ ਬੇਦੀ, 20 ਸਤੰਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ 20 ਤੋਂ 22 ਸਤੰਬਰ ਤੱਕ ਜਲੰਧਰ ਵਿਖੇ ਹੋਣ ਵਾਲੇ ਤਿੰਨ ਰੋਜ਼ਾ ਕਿਸਾਨ ਇਜਲਾਸ ਅਤੇ 20 ਸਤੰਬਰ ਦੀ ਇਤਿਹਾਸਿਕ ਰੈਲੀ ਲਈ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਜਮਹੂਰੀ ਕਿਸਾਨ ਸਭਾ ਦਾ ਜਥਾ ਵੱਡਾ ਰਵਾਨਾ ਹੋਇਆ ਹੈ। ਮਾਸਟਰ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ 20 ਸਤੰਬਰ ਨੂੰ ਹੋਣ ਵਾਲੀ ਰੈਲੀ ਤੋਂ ਬਾਅਦ 20 ਤੋਂ 22 ਸਤੰਬਰ ਤੱਕ ਕੌਮੀ ਪੱਧਰ ਦਾ ਤਿੰਨ ਰੋਜ਼ਾ ਇਜਲਾਸ ਕਰਵਾਇਆ ਜਾਵੇਗਾ, ਜਿਸ ਵਿਚ ਲਗਭਗ 20 ਸੂਬਿਆਂ ਦੇ ਕਿਸਾਨ ਆਗੂ ਅਤੇ ਨੁਮਾਇੰਦੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਨਾਲ ਸਬੰਧਿਤ ਕੌਮੀ ਅਤੇ ਖੇਤਰੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ’ਤੇ ਕਿਸਾਨੀ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਅਪਣਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਖਾਦਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਸੰਦਾਂ ਦੀਆਂ ਵਧ ਰਹੀਆਂ ਕੀਮਤਾਂ, ਸਹਿਕਾਰੀ ਸਭਾਵਾਂ ਦੀ ਅਣਦੇਖੀ, ਕਿਸਾਨਾਂ ਦੀਆਂ ਕਰਜ਼ਾ ਲਿਮਟਾਂ ਵਿਚ ਵਾਧਾ ਨਾ ਕਰਨਾ, ਲੈਂਡ ਪੁਲਿੰਗ ਨੀਤੀ ਨੂੰ ਵਾਰ-ਵਾਰ ਲਿਆਉਣਾ ਅਤੇ ਕਿਸਾਨਾਂ ਦੇ ਐਲਾਨੇ ਮੁਆਵਜ਼ੇ ਜਾਰੀ ਕਰਨ ਵਿਚ ਕੀਤੀ ਜਾ ਰਹੀ ਦੇਰੀ ਕਿਸਾਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸੂਬੇ ਦੇ ਸਾਰੇ ਖੇਤਰਾਂ ਨੂੰ ਨਹਿਰੀ ਪਾਣੀ ਨਾਲ ਸਿੰਜਾਈ ਦੀ ਸਹੂਲਤ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਇਤਿਹਾਸਿਕ ਹੋਵੇਗੀ ਜਿਸ ਵਿਚ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ’ਤੇ ਮੋਹਨ ਸਿੰਘ ਧਮਾਣਾ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀਮਾਜਰਾ, ਪਰਮਿੰਦਰ ਸਿੰਘ ਗੋਪਾਲਪੁਰ, ਬਖਸ਼ੀਸ਼ ਰਾਮ, ਮੋਹਣਜੀਤ ਸਿੰਘ, ਯੋਗਰਾਜ ਧਾਦਲੀ, ਦਰਸ਼ਨ ਸਿੰਘ ਬੜਵਾ, ਬਲਵੀਰ ਸਿੰਘ, ਕਿਰਪਾਲ ਸਿੰਘ ਭੱਟੋਂ, ਧਰਮਪਾਲ ਟਿੱਬਾ ਟੱਪਰੀਆਂ, ਮਹਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ, ਸੁਰਜੀਤ ਸਿੰਘ, ਜਸਵੀਰ ਗਾਂਧੀ ਸੁਖਚੈਨ ਸਿੰਘ, ਅਮਰੀਕ ਸਿੰਘ ਸਮੀਰੋਵਾਲ ਜਿੰਦਰ ਸਿੰਘ ਰੌਲੀ ਸਹਿਤ ਵੱਡੀ ਗਿਣਤੀ ਚ ਕਿਸਾਨ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ ਬਾਬਾ ਕਰੋਲਗੜ੍ਹ ਜੀ ਦੇ ਸਲਾਨਾ ਧਾਰਮਿਕ ਮੇਲੇ ’ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
Ad Position 24