21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦੀ ਕੀਰਤਪੁਰ ਸਾਹਿਬ ਟਰੱਕ ਆਪ੍ਰੇਟਰ ਕੋਆਪਰੇਟਿਵ ਟਰਾਂਸਪੋਰਟ ਸੋਸਾਇਟੀ ਦੀ ਅਗਵਾਈ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ

ਕੀਰਤਪੁਰ ਸਾਹਿਬ, 21 ਸਤੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਅੱਜ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਕੋਪਰੇਟਿਵ ਟਰਾਂਸਪੋਰਟ ਸੋਸਾਇਟੀ ਦੀ ਅਗਵਾਈ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ.

Ad Position 21
No active advertisement
ਅਜੀਤ ਡੈਸਕ 22-09-2026
ਕੀਰਤਪੁਰ ਸਾਹਿਬ, 21 ਸਤੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਅੱਜ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਕੋਪਰੇਟਿਵ ਟਰਾਂਸਪੋਰਟ ਸੋਸਾਇਟੀ ਦੀ ਅਗਵਾਈ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਦੀ ਅਗਵਾਹੀ ਹੇਠ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਮੌਕੇ ’ਤੇ ਤੈਨਾਤ ਰਹੇ ਜਿਨ੍ਹਾਂ ਦੀ ਸੂਝ ਬੂਝ ਕਾਰਨ ਆਪਸ ਵਿਚ ਟਕਰਾਅ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਉਕਤ ਸੁਸਾਇਟੀ ਦੀ ਪਿਛਲੇ ਲੰਮੇ ਸਮੇਂ ਤੋਂ ਚੋਣ ਨਹੀਂ ਹੋਈ ਜਿਸ ਕਾਰਨ ਇਸ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਵਲੋਂ ਕੀਤੀ ਜਾ ਰਹੀ ਸੀ। ਪਿਛਲੇ ਦਿਨੀ ਉਕਤ ਟਰਾਂਸਪੋਰਟ ਸੋਸਾਇਟੀ ਦੇ ਮੈਂਬਰ ਆਪਸ ਵਿਚ ਦੋ ਫਾੜ ਹੋ ਗਏ ਜਿਨਾਂ ਵਿੱਚੋਂ ਅੱਜ ਦੂਜੇ ਧੜੇ ਨੇ ਬਾਬਾ ਬਲਦੇਵ ਸਿੰਘ ਨੂੰ ਕਾਰਜਕਾਰ ਪ੍ਰਧਾਨ ਥਾਪ ਕੇ ਉਹਨਾਂ ਨੂੰ ਯੂਨੀਅਨ ਵਿਚ ਬਿਠਾ ਦਿੱਤਾ। ਇਸ ਦੌਰਾਨ ਬਾਬਾ ਬਲਦੇਵ ਸਿੰਘ ਦੇ ਧੜੇ ਨੇ ਬਲਵੀਰ ਸਿੰਘ ਕਾਰਜਕਾਰੀ ਪ੍ਰਧਾਨ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਜਦੋ ਵੀ ਫਰਾਂਸਪੋਰਟ ਸੋਸਾਇਟੀ ਦਾ ਹਿਸਾਬ ਮੰਗਦੇ ਹਨ ਤਾਂ ਉਹਨਾਂ ਨੂੰ ਕੋਈ ਆਈ ਗਈ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਐਫ.ਸੀ.ਆਈ ਦਾ ਟੈਂਡਰ ਲੈਣ ਲਈ ਸੁਸਾਇਟੀ ਦੇ ਟਰਾਂਸਪੋਰਟਾਂ ਨੇ ਕਰੀਬ ਡੇਢ ਕਰੋੜ ਰੁਪਆ ਇਕੱਠਾ ਕਰਕੇ ਪ੍ਰਧਾਨ ਬਲਵੀਰ ਸਿੰਘ ਨੂੰ ਦਿੱਤੇ ਜਿਸ ਦੀ ਐਫ . ਡੀ ਕਰਵਾਈ ਗਈ ਸੀ ਦੱਸਿਆ ਕਿ ਹੁਣ ਜਦੋਂ ਉਹਨਾਂ ਦੇ ਕੁਝ ਸਾਥੀ ਆਪਣਾ ਪੈਸਾ ਵਾਪਸ ਮੰਗ ਰਹੇ ਹਨ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਟਾਲ ਮਟੋਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਾਰਜਕਾਰੀ ਬਲਵੀਰ ਸਿੰਘ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿਆਂ ਕਿਹਾ ਕਿ ਕੁੱਝ ਲੋਕ ਮਾੜੇ ਅਨਸਰਾਂ ਦੀ ਮਦਦ ਲੈ ਕੇ ਟਰਾਂਸਪੋਰਟ ਸੋਸਾਇਟੀ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕਿਹਾ ਕਿ ਬਹੁ ਗਿਣਤ ੀ ਟਰਾਂਸਪੋਰਟਰ ਉਹਨਾਂ ਦੇ ਨਾਲ ਹਨ ਜਿਨਾਂ ਵਲੋਂ ਉਹਨਾਂ ਉਪਰ ਪੂਰਾ ਵਿਸ਼ਵਾਸ ਜਤਾਇਆ ਜਾ ਰਿਹਾ ਹੈ। ਕਿਹਾ ਕਿ ਉਹਨਾਂ ਨੇ ਯੂਨੀਅਨ ਦੀ ਬਾਗਡੋਰ ਉਸ ਸਮੇਂ ਸੰਭਾਲੀ ਸੀ ਜਦੋਂ ਇੱਥੇ ਕੰਮ ਕਾਰ ਬਿਲਕੁੱਲ ਨਾ ਮਾਤਰ ਸੀ । ਉਹਨਾਂ ਨੇ ਵੱਖ-ਵੱਖ ਸ਼ਖ਼ਸੀਅਤਾਂ ਨਾਲ ਸੰਪਰਕ ਕਰਕੇ ਟਰਾਂਸਪੋਰਟਰਾਂ ਦੇ ਰੁਜ਼ਗਾਰ ਵਿਚ ਵਾਧਾ ਕਰਵਾਇਆ। ਕਰੀਬ ਪੰਜ ਘੰਟੇ ਚੱਲੇ ਇਸ ਡਰਾਮੇ ਤੋਂ ਬਾਅਦ ਡੀ.ਐੱਸ.ਪੀ ਜਸ਼ਨਦੀਪ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਨੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਇਆ, ਜਿਸ ਤੋਂ ਬਾਅਦ 50 ਗੱਡੀਆਂ ਦੀ ਡਿਮਾਂਡ ਕਰਵਾਈ ਗਈ । ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਹੁਲ ਸ਼ਰਮਾ ਐੱਸ ਐਚ ਓ ਕੀਰਤਪੁਰ ਸਾਹਿਬ, ਜਤਿਨ ਕਪੂਰ ਐੱਸ. ਐਚ. ਓ. ਸ੍ਰੀ ਅਨੰਦਪੁਰ ਸਾਹਿਬ, ਦਾਨਿਸ਼ ਵੀਰ ਐੱਸ.ਐਚ.ਓ. ਨੰਗਲ, ਗੁਰਮੁਖ ਸਿੰਘ ਐੱਸ. ਐਚ. ਓ. ਨੂਰ ਪੁਰ ਬੇਦੀ, ਸਬ ਇੰਸਪੈਕਟਰ ਧਰਮਪਾਲ ਚੌਂਕੀ ਇੰਚਾਰਜ ਕਲਮਾ, ਸਬ ਇੰਸਪੈਕਟਰ ਸਰਤਾਜ ਸਿੰਘ ਚੌਕੀ ਇੰਚਾਰਜ ਭਰਤਗੜ, ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਸਮੇਤ ਵੱਡੀ ਗਿਣਤੀ ਟਰਾਂਸਪੋਰਟਰ ਅਤੇ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੀਆਂ ਟੁੱਟੀਆਂ ਸੜਕਾਂ ‘ਮੇਕਅੱਪ ਵਾਲੀਆਂ ਸੜਕਾਂ’ ਵਜੋਂ ਹੋਈਆਂ ਮਸ਼ਹੂਰ ਅਗਲੀ ਖ਼ਬਰ ਪੁੱਤ ਗੁਆ ਚੁੱਕਾ ਪਿਤਾ ਖੁੱਲ੍ਹ ਕੇ ਦੱਸ ਰਿਹਾ ਨਸ਼ਾ ਕਿੱਥੋਂ ਮਿਲਿਆ, ਕਿਸ ’ਤੇ ਹੈ ਸ਼ੱਕ—ਫਿਰ ਵੀ ਅੱਜ ਤੱਕ ਕਾਰਵਾਈ ਕਿਉਂ ਨ...
Ad Position 24