26 ਸਤੰਬਰ ਮੋਗਾ ਰੈਲੀ ’ਚ ਕਿਰਤੀ ਕਿਸਾਨ ਮੋਰਚਾ ਵਲੋਂ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ) ਅੱਜ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੀ ਮੀਟਿੰਗ ਰਘਵੀਰ ਸਿੰਘ ਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ 26 ਸਤੰਬਰ ਨੂੰ ਭਾਜਪਾ ਅਤੇ ਆਰ.
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ) ਅੱਜ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੀ ਮੀਟਿੰਗ ਰਘਵੀਰ ਸਿੰਘ ਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ 26 ਸਤੰਬਰ ਨੂੰ ਭਾਜਪਾ ਅਤੇ ਆਰ.ਐੱਸ.ਐੱਸ. ਦੇ ਖ਼ਿਲਾਫ਼ ਮੋਗਾ ਵਿਖੇ ਹੋ ਰਹੀ ਵੱਡੀ ਰੈਲੀ ’ਚ ਸ੍ਰੀ ਅਨੰਦਪੁਰ ਸਾਹਿਬ ਇਲਾਕੇ ’ਚੋਂ ਕਿਰਤੀ ਕਿਸਾਨ ਮੋਰਚੇ ਵਲੋਂ ਵੱਡੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਕਿਰਤੀ ਕਿਸਾਨ ਮੋਰਚੇ ਦੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਕਾਰਜਕਾਰੀ ਕਮੇਟੀ ਦਾ ਗਠਿਨ ਵੀ ਕੀਤਾ ਗਿਆ। ਨਵੀਂ ਕਾਰਜਕਾਰਨੀ ’ਚ ਧਰਮ ਸਿੰਘ ਨਿੱਕੂਵਾਲ, ਜਸਵੀਰ ਸਿੰਘ ਬੁਰਜ, ਸ਼ੇਰ ਸਿੰਘ ਬੁਰਜ, ਜਗੀਰ ਸਿੰਘ ਬੁਰਜ, ਹਰਮੇਸ਼ ਸਿੰਘ ਬੁਰਜ, ਰਘਬੀਰ ਸਿੰਘ ਹਰੀਵਾਲ, ਜੋਗਾ ਸਿੰਘ ਚੰਦਪੁਰ, ਪ੍ਰਿਤਪਾਲ ਸਿੰਘ ਬੱਡਲ, ਬੀਰ ਸਿੰਘ ਕੋਟਲਾ, ਜੰਟਾ ਤਾਜਪੁਰ, ਟਿੰਕਾ, ਤਰਲੋਚਨ ਸਿੰਘ ਬੱਢਲ, ਪ੍ਰਿੰਸ ਬੱਢਲ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਖ਼ਾਲਸਾ ਪਿੰਡ ਬੁਰਜ ਸ੍ਰੀ ਅਨੰਦਪੁਰ ਸਾਹਿਬ ਬਲਾਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ । ਇਸ ਮੌਕੇ ਫ਼ੈਸਲਾ ਕੀਤਾ ਗਿਆ ਆਉਣ ਵਾਲੇ ਦਿਨਾਂ ’ਚ ਪਿੰਡਾਂ ਚੋਂ ਕਿਰਤੀ ਕਿਸਾਨ ਮੋਰਚੇ ਦੀ ਮੈਂਬਰਸ਼ਿਪ ਕਰਕੇ ਪਿੰਡ ਪੱਧਰੀ ਕਮੇਟੀਆਂ ਬਣਾਉਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਬਲਾਕ ਦਾ ਇਜਲਾਸ ਕੀਤਾ ਜਾਵੇਗਾ। ਇਸ ਮੌਕੇ ਬੀਰ ਸਿੰਘ ਬੜਵਾ, ਅਵਤਾਰ ਸਿੰਘ ਅਸਾਲਤਪੁਰ, ਪ੍ਰੀਤਮ ਸਿੰਘ ਰਾਏਪੁਰ ਨੇ ਕਿਹਾ ਕਿ ਸਰਕਾਰ ਅਤੇ ਕਾਰਪੋਰੇਟ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਮਹਿੰਗਾਈ ਗ਼ਰੀਬੀ ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ। ਇਸ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਮੋਦੀ ਸਰਕਾਰ ਦੀ ਗ਼ਲਤ ਵਿਦੇਸ਼ ਨੀਤੀ ਕਾਰਨ ਤੇਲ ਦੇ ਰੇਟ ਲਗਾਤਾਰ ਵਧ ਰਹੇ ਹਨ। ਇਸ ਖ਼ਿਲਾਫ਼ ਲੋਕਾਂ ਨੂੰ ਵੱਡਾ ਅੰਦੋਲਨ ਖੜ੍ਹਾ ਕਰਨ ਲਈ ਮਜ਼ਬੂਤ ਸੰਗਠਨ ਬਣਾਉਣ ਦੀ ਜ਼ਰੂਰਤ ਹੈ।