22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਇੰਜ . ਲਖਵੀਰ ਸਿੰਘ ਨੇ ਪਾਵਰਕਾਮ ਸਬ - ਡਵੀਜ਼ਨ ਸਿੰਘਪੁਰ ਵਿਖੇ ਜੇ . ਈ . ਵਜੋਂ ਸੰਭਾਲਿਆ ਅਹੁਦਾ

ਨੂਰਪੁਰ ਬੇਦੀ, 22 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪਾਵਰਕਾਮ ਸਬ-ਡਵੀਜ਼ਨ ਸਿੰਘਪੁਰ (ਨੂਰਪੁਰ ਬੇਦੀ) ਵਿਖੇ ਇੰਜ. ਲਖਵੀਰ ਸਿੰਘ ਨੇ ਅੱਜ ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਨੂਰਪੁਰ ਬੇਦੀ, 22 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪਾਵਰਕਾਮ ਸਬ-ਡਵੀਜ਼ਨ ਸਿੰਘਪੁਰ (ਨੂਰਪੁਰ ਬੇਦੀ) ਵਿਖੇ ਇੰਜ. ਲਖਵੀਰ ਸਿੰਘ ਨੇ ਅੱਜ ਐੱਸ.ਡੀ.ਓ. ਇੰਜ. ਰਾਜੇਸ਼ ਸ਼ਰਮਾ ਦੀ ਹਾਜ਼ਰੀ ਵਿਚ ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਸ.ਡੀ.ਓ. ਰਾਜੇਸ਼ ਸ਼ਰਮਾ ਸਮੇਤ ਅਧਿਕਾਰੀਆਂ ਅਤੇ ਪਤਵੰਤਿਆਂ ਨੇ ਇੰਜ. ਲਖਵੀਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਇੰਜ. ਲਖਵੀਰ ਸਿੰਘ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਰਣਜੀਤ ਸਿੰਘ ਢੀਂਡਸਾ ਅਤੇ ਪਿੰਡ ਬਿੱਲਪੁਰ ਦੀ ਸਾਬਕਾ ਸਰਪੰਚ ਹਰਜੀਤ ਕੌਰ ਦੇ ਸਪੁੱਤਰ ਹਨ। ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ.ਟੈੱਕ. ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਦਸਵੀਂ ਤੱਕ ਦੀ ਸਿੱਖਿਆ ਡੀ.ਏ.ਵੀ. ਸਕੂਲ ਤਖ਼ਤਗੜ੍ਹ ਤੋਂ, ਜਦਕਿ ਬਾਰ੍ਹਵੀਂ ਦੀ ਪੜ੍ਹਾਈ ਭੂਰੀ ਵਾਲੇ ਕਾਲਜ, ਟਿੱਬਾ ਨੰਗਲ ਤੋਂ ਪੂਰੀ ਕੀਤੀ। ਅਹੁਦਾ ਸੰਭਾਲਣ ਮੌਕੇ ਇੰਜ. ਲਖਵੀਰ ਸਿੰਘ ਨੂੰ ਵਧਾਈ ਦੇਣ ਵਾਲਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਉਪ-ਚੇਅਰਮੈਨ ਦੇਸ ਰਾਜ ਸੈਣੀ, ਦਰਬਾਰਾ ਸਿੰਘ ਬਾਲਾ, ਕਾਨੂੰਗੋ ਬਲਰਾਜ ਸਿੰਘ ਸਸਕੌਰ, ਹਰਮੇਸ਼ ਸਿੰਘ ਜੇ. ਈ. ਝੱਜ, ਸੂਬੇਦਾਰ ਸੁਰਿੰਦਰ ਸਿੰਘ ਕੰਗ, ਬਲਾਕ ਸੰਮਤੀ ਮੈਂਬਰ ਹੇਮੰਤ ਸੈਣੀ, ਕੁਲਦੀਪ ਸ਼ਰਮਾ, ਕੇਸਰ ਸਿੰਘ ਮੂਸਾਪੁਰ, ਜਗਦੀਪ ਸਿੰਘ ਦੀਪੀ ਕੋਲਾਪੁਰ, ਮੱਖਣ ਸਿੰਘ ਸੈਦਪੁਰ, ਜਸਵੀਰ ਸਿੰਘ ਸਰਪੰਚ , ਦਿਲਬਾਗ ਸਿੰਘ ਸਮੇਤ ਹੋਰ ਪਤਵੰਤੇ ਸ਼ਾਮਲ ਸਨ। ਇਸ ਮੌਕੇ ਇੰਜ. ਲਖਵੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਬਿਜਲੀ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਟੀ . ਐੱਸ . ਯੂ . ਸਬ ਡਵੀਜ਼ਨ ਨੰਗਲ ਦੀ ਨਵੀਂ ਟੀਮ ਮੈਦਾਨ ’ ਚ ਨਿੱਤਰੀ ਰੋਹਿਤ ਕੁਮਾਰ ਪ੍ਰਧਾਨ ਤੇ ਰਾਮ ਲਾਲਸਕੱਤਰ ਚੁਣੇ ਅਗਲੀ ਖ਼ਬਰ ਹੇਮਕੁੰਟ ਸਾਹਿਬ ਵਿਖੇ ਤੀਜੀ ਵਾਰ ਕੀਰਤਨ ਕਰਨ ਵਾਲੇ ਹਜ਼ੂਰੀ ਰਾਗੀ ਜਥੇ ਦਾ ਸਨਮਾਨ
Ad Position 24