ਟੀ . ਐੱਸ . ਯੂ . ਸਬ ਡਵੀਜ਼ਨ ਨੰਗਲ ਦੀ ਨਵੀਂ ਟੀਮ ਮੈਦਾਨ ’ ਚ ਨਿੱਤਰੀ ਰੋਹਿਤ ਕੁਮਾਰ ਪ੍ਰਧਾਨ ਤੇ ਰਾਮ ਲਾਲਸਕੱਤਰ ਚੁਣੇ
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੀਆਂ 41ਵੀਆਂ ਚੋਣ ਸਰਗਰਮੀਆਂ ਤਹਿਤ ਸਬ ਡਵੀਜ਼ਨ ਨੰਗਲ ਦੀ ਚੋਣ ਕਰਵਾਈ ਗਈ। ਇਸ ਵਿਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੀਆਂ 41ਵੀਆਂ ਚੋਣ ਸਰਗਰਮੀਆਂ ਤਹਿਤ ਸਬ ਡਵੀਜ਼ਨ ਨੰਗਲ ਦੀ ਚੋਣ ਕਰਵਾਈ ਗਈ। ਇਸ ਵਿਚ ਸਬ ਡਵੀਜ਼ਨ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਚੋਣ ਦੌਰਾਨ ਸਬ ਡਵੀਜ਼ਨ ਸਕੱਤਰ ਅਜੇ ਕੁਮਾਰ ਨੇ ਕਮੇਟੀ ਦੀ ਰਿਪੋਰਟ, ਜਦਕਿ ਕੈਸ਼ੀਅਰ ਕਮਲ ਕੁਮਾਰ ਨੇ ਵਿੱਤੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਸਬ ਡਵੀਜ਼ਨ ਪ੍ਰਧਾਨ ਅਜਮੇਰ ਸਿੰਘ ਵਲੋਂ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਲਈ ਕਾਰਵਾਈ ਰਜਿਸਟਰ ਚੋਣ ਨਿਗਰਾਨ ਕਮੇਟੀ ਨੂੰ ਸੌਂਪਿਆ ਗਿਆ। ਚੋਣ ਨਿਗਰਾਨ ਕਮੇਟੀ ਵਲੋਂ ਸਰਬਸੰਮਤੀ ਨਾਲ ਰੋਹਿਤ ਕੁਮਾਰ ਨੂੰ ਪ੍ਰਧਾਨ, ਕੁਲਵੀਰ ਸਿੰਘ ਨੂੰ ਮੀਤ ਪ੍ਰਧਾਨ, ਰਾਮ ਲਾਲ ਨੂੰ ਸਕੱਤਰ, ਅਮਿਤ ਕੁਮਾਰ ਨੂੰ ਸਹਾਇਕ ਸਕੱਤਰ ਅਤੇ ਕਮਲ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ। ਨਵੀਂ ਚੁਣੀ ਕਮੇਟੀ ਅਤੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਮੁਲਾਜ਼ਮਾਂ ਦੇ ਹੱਕਾਂ ਅਤੇ ਯੂਨੀਅਨ ਦੇ ਸੰਘਰਸ਼ਾਂ ਲਈ ਦਿਨ-ਰਾਤ ਮਿਹਨਤ ਕਰਦਿਆਂ ਹਰ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਚੋਣ ਨਿਗਰਾਨ ਕਮੇਟੀ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਤਰਸੇਮ ਲਾਲ ਅਤੇ ਸਕੱਤਰ ਜਰਨੈਲ ਸਿੰਘ ਨੇ ਕੀਤੀ। ਇਸ ਮੌਕੇ ਸੂਬਾ ਕੈਸ਼ੀਅਰ ਸੰਤੋਖ ਸਿੰਘ, ਸਰਕਲ ਕੈਸ਼ੀਅਰ ਰਾਮ ਕ੍ਰਿਸ਼ਨ ਬੈਂਸ ਸਮੇਤ ਰਕੇਸ਼ ਕੁਮਾਰ ਜੇ.ਈ., ਵਰਿੰਦਰ ਕੁਮਾਰ, ਨੀਰਜ ਕੁਮਾਰ, ਰਜਿੰਦਰ ਸਿੰਘ ਜੇ.ਈ., ਅਨਿਲ ਕੁਮਾਰ ਜੇ.ਈ. ਅਤੇ ਜਸਵੀਰ ਕੁਮਾਰ ਹਾਜ਼ਰ ਸਨ। ਆਗੂਆਂ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ।