22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੇਲਾ ਫਾਰਮੇਸੀ ਕਾਲਜ ਬੇਲਾ ਵਿਖੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ

ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਪੰਜਾਬ ਫਾਰਮੇਸੀ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਵਿਖੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਇਸ ਵਾਰ ਦਾ ਵਿਸ਼ਾ “ਸਵਸਥ ਭਾਰਤ: ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਵਿਰੁੱਧ ਜੰਗ” ਰੱਖਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 23-09-2026
ਬੇਲਾ, 22 ਸਤੰਬਰ (ਮਨਜੀਤ ਸਿੰਘ ਸੈਣੀ)-ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਪੰਜਾਬ ਫਾਰਮੇਸੀ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਵਿਖੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ। ਇਸ ਵਾਰ ਦਾ ਵਿਸ਼ਾ “ਸਵਸਥ ਭਾਰਤ: ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਵਿਰੁੱਧ ਜੰਗ” ਰੱਖਿਆ ਗਿਆ ਹੈ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਦੱਸਿਆ ਕਿ ਹਫ਼ਤੇ ਦੌਰਾਨ ਪੋਸਟਰ ਪ੍ਰਦਰਸ਼ਨੀ, ਕਾਰਟੂਨ ਮੇਕਿੰਗ, ਪ੍ਰਜ਼ੈਂਟੇਸ਼ਨ, ਨੁੱਕੜ ਨਾਟਕ, ਫਾਰਮਾ ਰੈਲੀ ਅਤੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਸਬੰਧੀ ਪੈਨਲ ਚਰਚਾ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪਹਿਲੇ ਦਿਨ ਸਰਸਵਤੀ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੂੰ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਬਾਰੇ ਡਾ. ਸ਼ੈਲੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਜਾਗਰੂਕਤਾ ਭਾਸ਼ਣ ਦਿੱਤਾ ਗਿਆ। ਇਸ ਮੌਕੇ ਪੋਸਟਰ ਪ੍ਰਦਰਸ਼ਨੀ ਮੁਕਾਬਲਾ ਵੀ ਕਰਵਾਇਆ ਗਿਆ। ਡਾ. ਸੰਦੀਪ ਕੁਮਾਰ, ਡਾ. ਮੋਨਿਕਾ ਗੁਪਤਾ ਅਤੇ ਡਾ. ਅਜੈ ਸਿੰਘ ਕੁਸ਼ਵਾਹਾ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਕੋਆਰਡੀਨੇਟਰ ਜਸਕੀਰਤ ਸਿੰਘ ਅਤੇ ਮਿਸ ਬਰਸ਼ਾ ਦੇਬ ਨੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿ੍ਹਆ।
Ad Position 22
No active advertisement
ਪਿਛਲੀ ਖ਼ਬਰ ਸੈਣੀ ਮਾਜਰਾ ਵਿਖੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ ਅਗਲੀ ਖ਼ਬਰ ਟੀ . ਐੱਸ . ਯੂ . ਸਬ ਡਵੀਜ਼ਨ ਨੰਗਲ ਦੀ ਨਵੀਂ ਟੀਮ ਮੈਦਾਨ ’ ਚ ਨਿੱਤਰੀ ਰੋਹਿਤ ਕੁਮਾਰ ਪ੍ਰਧਾਨ ਤੇ ਰਾਮ ਲਾਲਸਕੱਤਰ ਚੁਣੇ
Ad Position 24