ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪੀ . ਜੀ . ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਚਲਾਈ ਹੋਈ ਮੁਫ਼ਤ ਬੱਸ ਸੇਵਾ ਹੋ ਰਹੀ ਵਰਦਾਨ ਤੇ ਵੱਡਾ ਸਹਾਰਾ ਸਾਬਤ
ਨੂਰਪੁਰ ਬੇਦੀ, 25 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵਲੋਂ ਜਿੱਥੇ ਦੇਸ਼ ਵਿਦੇਸ਼ ਵਿਚ ਨਾਮ ਬਾਣੀ ਦੇ ਪਸਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਅਤੇ ਮਾਨਵਤਾ ਦੀ ਭਲਾਈ, ਸੇਵਾ ਅਤੇ ਕਲਿਆਣ ਲਈ ਵੀ ਹਮੇਸ਼ਾ ਤਤਪਰ ਹਨ, ਉਨ੍ਹਾਂ ਵਲੋਂ ਨਸ਼ਾ ਰਹਿਤ ਸਮਾਜ ਸਿਰਜਣਾ ਦੇ ਨਾਲ ਨਾਲ ਲਾਵਾਰਸ ਗਊਆਂ ਦੀ ਸਾਂਭ ਸੰਭਾਲ ਦੀ ਮੁਹਿੰਮ ਚਲਾਈ ਹੋਈ ਹੈ। ਉੱਥੇ ਪਹਿਲਾ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀ ਸਰਬ ਸੰਗਤ ਦੇ ਸਹਿਯੋਗ ਨਾਲ ਪੀ.
ਪ
ਪੀ.ਜੀ.ਆਈ ਚੰਡੀਗੜ੍ਹ ਨੂੰ ਜਾਣ ਵਾਲੀ ਮੁਫ਼ਤ ਬੱਸ ਸੇਵਾ ਦੀ ਫ਼ੋਟੋ ਅਤੇ ਆਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀਵਾਲੇ। ਤਸਵੀਰਾਂ: ਵਿੰਦਰਪਾਲ ਝਾਂਡੀਆਂ।
26-09-2026
ਨੂਰਪੁਰ ਬੇਦੀ, 25 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵਲੋਂ ਜਿੱਥੇ ਦੇਸ਼ ਵਿਦੇਸ਼ ਵਿਚ ਨਾਮ ਬਾਣੀ ਦੇ ਪਸਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਅਤੇ ਮਾਨਵਤਾ ਦੀ ਭਲਾਈ, ਸੇਵਾ ਅਤੇ ਕਲਿਆਣ ਲਈ ਵੀ ਹਮੇਸ਼ਾ ਤਤਪਰ ਹਨ, ਉਨ੍ਹਾਂ ਵਲੋਂ ਨਸ਼ਾ ਰਹਿਤ ਸਮਾਜ ਸਿਰਜਣਾ ਦੇ ਨਾਲ ਨਾਲ ਲਾਵਾਰਸ ਗਊਆਂ ਦੀ ਸਾਂਭ ਸੰਭਾਲ ਦੀ ਮੁਹਿੰਮ ਚਲਾਈ ਹੋਈ ਹੈ। ਉੱਥੇ ਪਹਿਲਾ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀ ਸਰਬ ਸੰਗਤ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਦੇ ਲਈ ਦੇਸੀ ਘਿਓ ਵਿਚ ਤਿਆਰ ਲੰਗਰ ਪਿਛਲੇ ਲੰਬੇ ਸਮੇਂ ਤੋ ਭੇਜਿਆ ਜਾ ਰਿਹਾ। ਉਸ ਤੋਂ ਬਾਅਦ ਕਈ ਸਾਲਾਂ ਤੋਂ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਇਲਾਜ ਲਈ ਲਿਜਾਣ ਅਤੇ ਲਿਆਉਣ ਲਈ ਰੋਜ਼ਾਨਾ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਇਸ ਸਮੇਂ ਗ਼ਰੀਬ ਲੋੜਵੰਦ ਬੇਸਹਾਰਾ ਮਰੀਜ਼ਾਂ ਲਈ ਵਰਦਾਨ ਅਤੇ ਵੱਡਾ ਸਹਾਰਾ ਸਾਬਤ ਹੋ ਰਹੀ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਵੇਦਾਂਤ ਆਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਇਸ ਮੁਫ਼ਤ ਬੱਸ ਸੇਵਾ ਦੇ ਨਾਲ ਮਰੀਜ਼ਾਂ ਦੀ ਚੈੱਕਅਪ ਕਰਵਾਉਣ ਲਈ ਸਹਾਇਤਾ ਵੱਜੋ ਉਨ੍ਹਾਂ ਦੇ ਨਾਲ ਸੇਵਾਦਾਰਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਬੱਸ ਸੇਵਾ ਦਾ ਹਿਮਾਚਲ ਪ੍ਰਦੇਸ਼ ਸਮੇਤ ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਦੇ ਪਿੰਡਾਂ ਨਾਲ ਸਬੰਧਿਤ ਮਰੀਜ਼ ਵੱਡਾ ਲਾਭ ਲੈ ਰਹੇ ਹਨ। ਸੰਸਥਾ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਇਹ ਮੁਫ਼ਤ ਬੱਸ ਸੇਵਾ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਵਸ ਸਮਾਗਮ 29 ਸਤੰਬਰ ਤੱਕ 1833 ਵਾਂ ਗੇੜਾ ਲਗਾਏਗੀ। ਉਨ੍ਹਾਂ ਨੇ ਦੱਸਿਆ ਕਿ ਇਸ ਮੁਫ਼ਤ ਬੱਸ ਸੇਵਾ ਦਾ ਹੁਣ ਤੱਕ 91 ਹਜ਼ਾਰ 625 ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਵੱਡਾ ਲਾਭ ਪ੍ਰਾਪਤ ਕਰ ਚੁੱਕੇ ਹਨ। ਇੱਥੇ ਦੱਸਦੀਏ ਕਿ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀਵਾਲਿਆ ਵਲੋਂ ਸ਼੍ਰੀ ਲਾਲਪੁਰੀ ਵਿਸ਼ਨੂੰ ਆਸ਼ਰਮ ਧਾਮ ਬੀਟਣ (ਹਿਮਾਚਲ ਪ੍ਰਦੇਸ਼) ਤੋਂ 29 ਜਨਵਰੀ 2018 ਤੋਂ ਉਕਤ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਹੋਈ ਹੈ। ਜੋ ਜ਼ਿਲ੍ਹਾ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਦੇ ਵੱਖ-ਵੱਖ ਇਲਾਕੇ ਦੇ ਪਿੰਡਾਂ ਤੋਂ ਹੁੰਦੀ ਹੋਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਮਰੀਜ਼ਾਂ ਨੂੰ ਇਲਾਜ ਲਈ ਲਿਜਾਉਣ ਲਈ ਰੋਜ਼ਾਨਾ ਨਿਰਵਿਘਨ ਜਾ ਰਹੀ ਹੈ। ਜੋ ਮਾਨਵਤਾ ਦੀ ਸੇਵਾ ਲਈ ਵੱਡਾ ਉਪਰਾਲਾ ਹੈ।