ਸਿੰਘ ਸ਼ਹੀਦਾਂ ਦੇ ਅਸਥਾਨ ਘਨੌਲੀ ’ ਤੇ ਸਾਲਾਨਾ ਅੱਸੂ ਸਮਾਗਮ ਅੱਜ
ਘਨੌਲੀ, 26 ਸਤੰਬਰ (ਜਸਵੀਰ ਸਿੰਘ ਸੈਣੀ)-ਸਿੰਘ ਸ਼ਹੀਦਾਂ ਦੇ ਅਸਥਾਨ ਘਨੌਲੀ ’ਤੇ ਸਲਾਨਾ ਅੱਸੂ ਧਾਰਮਿਕ ਸਮਾਗਮ ਅੱਜ ਐਤਵਾਰ 27 ਸਤੰਬਰ ਨੂੰ ਹੋ ਰਿਹਾ ਹੈ। ਇਸ ਸਬੰਧੀ ਸ਼ਹੀਦ ਸਿੰਘਾਂ ਦੇ ਸੇਵਾਦਾਰ ਭਾਈ ਅਮਨਦੀਪ ਸਿੰਘ ਲਾਲੀ ਨੇ ਦੱਸਿਆ ਕਿ ਇਸ ਸਬੰਧ ਦੇ ਵਿਚ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ 27 ਸਤੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 1.
ਘਨੌਲੀ, 26 ਸਤੰਬਰ (ਜਸਵੀਰ ਸਿੰਘ ਸੈਣੀ)-ਸਿੰਘ ਸ਼ਹੀਦਾਂ ਦੇ ਅਸਥਾਨ ਘਨੌਲੀ ’ਤੇ ਸਲਾਨਾ ਅੱਸੂ ਧਾਰਮਿਕ ਸਮਾਗਮ ਅੱਜ ਐਤਵਾਰ 27 ਸਤੰਬਰ ਨੂੰ ਹੋ ਰਿਹਾ ਹੈ। ਇਸ ਸਬੰਧੀ ਸ਼ਹੀਦ ਸਿੰਘਾਂ ਦੇ ਸੇਵਾਦਾਰ ਭਾਈ ਅਮਨਦੀਪ ਸਿੰਘ ਲਾਲੀ ਨੇ ਦੱਸਿਆ ਕਿ ਇਸ ਸਬੰਧ ਦੇ ਵਿਚ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ 27 ਸਤੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 1. 30 ਵਜੇ ਤੱਕ ਗੁਰਬਾਣੀ ਕੀਰਤਨ ਬਾਬਾ ਮਨਜੀਤ ਸਿੰਘ ਘੜਾਮੇ ਵਾਲੇ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰਾਂ ਨਾਲ ਜੋੜਨਗੇ ਉਪਰੰਤ ਸੰਗਤਾਂ ਦੇ ਲਈ ਗੁਰੂ ਦਾ ਲੰਗਰਾਂ ਤੋਂ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ ਲਾਲੀ, ਬਹਾਦਰ ਸਿੰਘ ਝੱਜ, ਹੈੱਡ ਗ੍ਰੰਥੀ ਭਾਈ ਅਜੈਬ ਸਿੰਘ, ਬਿੱਟਾ ਝੱਜ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।