27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਯਾਦਗਾਰੀ ਹੋ ਨਿੱਬੜਿਆ ਚਨੌਲੀ ਦਾ ਛਿੰਝ ਮੇਲਾ , ਛਿੰਝ ਮੇਲੇ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਦੀ ਅਹਿਮ ਕੜੀ - ਵਿਧਾਇਕ ਚੱਢਾ

ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਚਨੋਲੀ ਵਿਖੇ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਅਖਾੜਿਆਂ ਤੋਂ ਵੱਡੀ ਗਿਣਤੀ ਵਿਚ ਨਾਮਵਰ ਪਹਿਲਵਾਨਾਂ ਨੇ ਸ਼ਮੂਲੀਅਤ ਕਰਦਿਆਂ ਕੁਸ਼ਤੀ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਮੌਕੇ ਪੂਰਾ ਖੇਡ ਮੈਦਾਨ ਦਰਸ਼ਕਾਂ ਨਾਲ ਭਰਿਆ ਰਿਹਾ ਅਤੇ ਪਹਿਲਵਾਨਾਂ ਦੇ ਦਾਅ-ਪੇਚਾਂ ’ਤੇ ਦਰਸ਼ਕਾਂ ਨੇ ਖ਼ੂਬ ਤਾੜੀਆਂ ਮਾਰ ਕੇ ਹੌਸਲਾ ਵਧਾਇਆ।

Ad Position 21
No active advertisement
ਅਜੀਤ ਡੈਸਕ 28-09-2026
ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਚਨੋਲੀ ਵਿਖੇ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਅਖਾੜਿਆਂ ਤੋਂ ਵੱਡੀ ਗਿਣਤੀ ਵਿਚ ਨਾਮਵਰ ਪਹਿਲਵਾਨਾਂ ਨੇ ਸ਼ਮੂਲੀਅਤ ਕਰਦਿਆਂ ਕੁਸ਼ਤੀ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਮੌਕੇ ਪੂਰਾ ਖੇਡ ਮੈਦਾਨ ਦਰਸ਼ਕਾਂ ਨਾਲ ਭਰਿਆ ਰਿਹਾ ਅਤੇ ਪਹਿਲਵਾਨਾਂ ਦੇ ਦਾਅ-ਪੇਚਾਂ ’ਤੇ ਦਰਸ਼ਕਾਂ ਨੇ ਖ਼ੂਬ ਤਾੜੀਆਂ ਮਾਰ ਕੇ ਹੌਸਲਾ ਵਧਾਇਆ। ਛਿੰਝ ਮੇਲੇ ਵਿਚ ਹਲਕਾ ਵਿਧਾਇਕ ਦਿਨੇਸ਼ ਚੱਢਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਸਮੁੱਚੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੁਸ਼ਤੀ ਪੰਜਾਬ ਦੀ ਅਮੀਰ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਆਪਣੀ ਮਿੱਟੀ ਅਤੇ ਵਿਰਾਸਤ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਖ ੇਡ ਮੈਦਾਨਾਂ ਵਿਚ ਪਸੀਨਾ ਵਹਾਉਣ ਵਾਲੀ ਜਵਾਨੀ ਹੀ ਤੰਦਰੁਸਤ ਅਤੇ ਮਜ਼ਬੂਤ ਸਮਾਜ ਦੀ ਨੀਂਹ ਰੱਖ ਸਕਦੀ ਹੈ। ਛਿੰਝ ਕਮੇਟੀ ਅਤੇ ਪ੍ਰਬੰਧਕਾਂ ਵਲੋਂ ਵਿਧਾਇਕ ਦਿਨੇਸ਼ ਚੱਢਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਛਿੰਝ ਦੌਰਾਨ ਹੋਈ ਪਹਿਲੀ ਮੁੱਖ ਕੁਸ਼ਤੀ ਵਿਚ ਪ੍ਰਿਤਪਾਲ ਫਗਵਾੜਾ, ਦੂਜੀ ਕੁਸ਼ਤੀ ਨਿਸ਼ਾਂਤ ਨੇ ਜਿੱਤ ਪ੍ਰਾਪਤ ਕੀਤੀ। ਦੋਵਾਂ ਮੁਕਾਬਲਿਆਂ ਵਿਚ ਪਹਿਲਵਾਨਾਂ ਨੇ ਆਪਣੀ ਤਾਕਤ, ਫੁਰਤੀ ਅਤੇ ਕੁਸ਼ਤੀ ਦੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਸਰਪੰਚ ਕੁਲਵਿੰਦਰ ਸਿੰਘ, ਡਾਇਰੈਕਟਰ ਜਸਬੀਰ ਸਿੰਘ, ਮੋਨੂ ਪਾਬਲਾ, ਨੰ ਸੋਹਣ ਸ ਿੰਘ, ਸੰਮਤੀ ਮੈਂਬਰ ਸਤਨਾਮ ਨਾਗਰਾ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਜਸਵੰਤ ਸਿੰਘ ਬਿੱਲਾ, ਹਰਜੀਤ ਸਿੰਘ ਜੀਤੀ, ਤਰਲੋਚਨ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਗੁਰਨੈਬ ਸਿੰਘ ਘੁੰਮਣ, ਲਾਲੀ ਭਟੋਲੀ, ਬਲਵੀਰ ਟੇਢੇਵਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਦਰਸ਼ਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਢੋਲਣ ਮਾਜਰਾ ਦੇ ਪੁਰਾਤਨ ਛਿੰਝ ਮੇਲੇ ਦੌਰਾਨ ਪੈਡਰਨ ਖਮਨਈ ਨੇ ਜਿੱਤੀ ਝੰਡੀ ਦੀ ਕੁਸ਼ਤੀ ਅਗਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ 90 ਫੁੱਟ ਉਚਾਈ ਵਾਲੇ ਸਥਾਪਿਤ ਕੀਤੇ ਨਿਸ਼ਾਨ ਸਾਹਿਬ ਤੇ ਪੰਚਰੰਗਾ ਝੰਡਾ
Ad Position 24