ਨੌਜਵਾਨ , ਬੱਚਿਆਂ ਬਜ਼ੁਰਗਾਂ ਲਈ ਮਸੀਹਾ ਬਣ ਬਹੁੜਿਆ ਨੂਰਪੁਰਬੇਦੀ ਇਲਾਕੇ ਦੇ ਪਿੰਡ ਟੇਡੇਵਾਲ ਦਾ ਉੱਘਾ ਖੇਡ ਪ੍ਰਮੋਟਰ ਤੇ ਨਾਮਵਰ ਸਮਾਜ ਸੇਵੀ ਚੌਧਰੀ ਕਮਲ ਚੌਹਾਨ ਹਲਕਾ ਰੂਪਨਗਰ ਦੇ ਪਿੰਡਾਂ ਵਿਚ ਹੁਣ ਤੱਕ 125 ਵੱਖ-ਵੱਖ ਟੀਮਾਂ ਨੂੰ ਵੰਡ ਚੁੱਕਾ ਖੇਡ ਸਮੱਗਰੀ
ਨੂਰਪੁਰਬੇਦੀ, 28 ਸਤੰਬਰ (ਵਿੰਦਰਪਾਲ ਝਾਂਡੀਆਂ)-ਕਹਿੰਦੇ ਹਨ ਕਿ ਇਨਸਾਨ ਦੀ ਕਰਮਭੂਮੀ ਭਾਵੇਂ ਦੇਸ਼ ,ਚ ਜਾਂ ਵਿਦੇਸ਼ ਹੋਵੇ ਪਰ ਜੇਕਰ ਪ੍ਰਮਾਤਮਾ ਉਸਨੂੰ ਸਮਰੱਥ ਬਖਸ਼ਦਾ ਹੈ ਤਾਂ ਸਮਾਜ ਵਿਚ ਚੰਗਾ ਕਰਨ ਲਈ ਸੋਚ ਦਾ ਹੈ, ਉਹ ਇਨਸਾਨ ਸਭ ਤੋਂ ਪਹਿਲਾ ਮੁਢਲੀ ਤਰਜੀਹ ਆਪਣੇ ਹਲਕੇ, ਇਲਾਕੇ ਅਤੇ ਆਪਣੀ ਜਨਮ ਨੂੰ ਦਿੰਦਾ ਹੈ। ਇਸੇ ਸੋਚ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਂਦਿਆਂ ਆਪਣੇ ਕ੍ਰਾਂਤੀਕਾਰੀ ਜਜ਼ਬੇ ਨਾਲ ਹਲਕਾ ਰੂਪਨਗਰ ਦੇ ਪਿੰਡ ਟੇਡੇਵਾਲ ਨਾਲ ਸਬੰਧਿਤ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਡਾਇਰਸ਼ ਐਸੋਸੀਏਸ਼ਨ ਦੇ ਡਾਇਰੈਕਟਰ ਸਮਾਜ ਸੇਵੀ ਕਮਲ ਚੌਹਾਨ ਟੇਡੇਵਾਲ ਨਿਰੰਤਰ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ।
ਚ
ਚੌਧਰੀ ਕਮਲ ਚੌਹਾਨ ਟੇਡੇਵਾ
29-09-2026
ਨੂਰਪੁਰਬੇਦੀ, 28 ਸਤੰਬਰ (ਵਿੰਦਰਪਾਲ ਝਾਂਡੀਆਂ)-ਕਹਿੰਦੇ ਹਨ ਕਿ ਇਨਸਾਨ ਦੀ ਕਰਮਭੂਮੀ ਭਾਵੇਂ ਦੇਸ਼ ,ਚ ਜਾਂ ਵਿਦੇਸ਼ ਹੋਵੇ ਪਰ ਜੇਕਰ ਪ੍ਰਮਾਤਮਾ ਉਸਨੂੰ ਸਮਰੱਥ ਬਖਸ਼ਦਾ ਹੈ ਤਾਂ ਸਮਾਜ ਵਿਚ ਚੰਗਾ ਕਰਨ ਲਈ ਸੋਚ ਦਾ ਹੈ, ਉਹ ਇਨਸਾਨ ਸਭ ਤੋਂ ਪਹਿਲਾ ਮੁਢਲੀ ਤਰਜੀਹ ਆਪਣੇ ਹਲਕੇ, ਇਲਾਕੇ ਅਤੇ ਆਪਣੀ ਜਨਮ ਨੂੰ ਦਿੰਦਾ ਹੈ। ਇਸੇ ਸੋਚ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਂਦਿਆਂ ਆਪਣੇ ਕ੍ਰਾਂਤੀਕਾਰੀ ਜਜ਼ਬੇ ਨਾਲ ਹਲਕਾ ਰੂਪਨਗਰ ਦੇ ਪਿੰਡ ਟੇਡੇਵਾਲ ਨਾਲ ਸਬੰਧਿਤ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਡਾਇਰਸ਼ ਐਸੋਸੀਏਸ਼ਨ ਦੇ ਡਾਇਰੈਕਟਰ ਸਮਾਜ ਸੇਵੀ ਕਮਲ ਚੌਹਾਨ ਟੇਡੇਵਾਲ ਨਿਰੰਤਰ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਨੂਰਪੁਰਬੇਦੀ ਇਲਾਕੇ ਪਿੰਡ ਟੇਡੇਵਾਲ ਦੇ ਜੰਮਪਲ ਕਮਲ ਚੌਹਾਨ ਨੇ ਸਮਾਜ ਸੇਵਾ ਨੂੰ ਕਿਸੇ ਇੱਕ ਵਰਗ ਜਾਂ ਖੇਤਰ ਤੱਕ ਸੀਮਤ ਨਹੀਂ ਰੱਖਿਆ। ਬੱਚਿਆਂ ਦੇ ਖੇਡ ਮੈਦਾਨ ਤੋਂ ਲੈ ਕੇ ਬਜ਼ੁਰਗਾਂ ਦੀ ਤੀਰਥ ਯਾਤਰਾ ਤੱਕ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸੇਵਾ ਦੇ ਵੱਖ-ਵੱਖ ਰੰਗਾਂ ਨੂੰ ਉਜਾਗਰ ਕਰਦੇ ਹਨ। ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਹ ਆਪਣੇ ਪੱਧਰ ’ਤੇ ਮੁਫ਼ਤ ਖੇਡ ਸਮੱਗਰੀ ਵੰਡ ਰਹੇ ਹਨ। ਉਨਾਂ ਵੱਲੋਂ ਕ੍ਰਿਕਟ ਖੇਡਣ ਵਾਲੇ ਬੱਚਿਆਂ ਲਈ ਬੱਲੇ, ਗੇਂਦਾਂ, ਵਿਕਟਾਂ, ਗਲਵਜ਼, ਪੈਡ, ਜਰਸੀਆਂ ਸਮੇਤ ਲੋੜੀਂਦਾ ਸਮਾਨ ਦਿੱਤਾ ਜਾ ਰਿਹਾ ਹੈ, ਜਦਕਿ ਫੁੱਟਬਾਲ ਖੇਡ ਵਾਲੇ ਨੌਜਵਾਨਾਂ ਨੂੰ ਫੁੱਟਬਾਲ, ਜਰਸੀਆਂ, ਬੂਟ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਕਮਲ ਚੌਹਾਨ ਟੇਡੇਵਾਲ ਨੇ ਦੱਸਿਆ ਕਿ ਉਹ ਹੁਣ ਤੱਕ ਰੂਪਨਗਰ ਹਲਕੇ ਦੇ ਪਿੰਡਾਂ ਦੀਆਂ 125 ਟੀਮਾਂ ਨੂੰ ਖੇਡ ਸਮੱਗਰੀ ਵੰਡ ਚੁੱਕਾ ਹੈ। ਅਤੇ ਉਨਾਂ ਵਲੋਂ ਬੀਤੇ ਦਿਨੀਂ ਖੇਡਾਂ ਨੂੰ ਹੋਰ ਉਤਸ਼ਹਿਤ ਕਰਨ ਲਈ ਮਹਾਰਾਜ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਚ ਵੱਡੀ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ ਸੀ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੋਂ ਬਾਅਦ ਹੁਣ ਕਮਲ ਚੌਹਾਨ ਵੱਲੋਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਲਈ ਤੀਰਥ ਯਾਤਰਾ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਰਾਹੀਂ ਸ਼ਰਧਾਲੂ ਮਥੁਰਾ-ਵ੍ਰਿੰਦਾਵਨ ਅਤੇ ਖਾਟੂ ਸ਼ਿਆਮ ਜੀ ਵਰਗੇ ਪਵਿੱਤਰ ਧਾਮਾਂ ਦੇ ਦਰਸ਼ਨ ਕਰ ਰਹੇ ਹਨ। ਇਸ ਯਾਤਰਾ ਨੂੰ ਸਿਰਫ਼ ਬੱਸ ਦੀ ਸਹੂਲਤ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਯਾਤਰੀਆਂ ਦੇ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਵੀ ਮੁਫ਼ਤ ਕੀਤੀ ਜਾਂਦੀ ਹੈ। ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਸੂਬਾ ਪ੍ਰਧਾਨ ਵਜੋਂ ਵੀ ਕਮਲ ਚੌਹਾਨ ਵੱਲੋਂ ਸਮਾਜ ਨੂੰ ਇਕਜੁੱਟ ਕਰਨ, ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਨਾਲ ਜੋੜਨ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।