ਸ੍ਰੀ ਅਨੰਦਪੁਰ ਸਾਹਿਬ ਵਿਖੇ 1961-62 ਦੇ ਹਾਇਰ ਸੈਕੰਡਰੀ ਜਮਾਤ ਦੇ ਪਹਿਲੇ ਬੈਚ ਦੇ ਸਾਬਕਾ ਵਿਦਿਆਰਥੀਆਂ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਸਕੂਲ ਮੁਖੀ ਪ੍ਰਿੰਸੀਪਲ ਵਾਲੀਆ ਅਤੇ ਹੋਰ ਸ਼ਖ਼ਸੀਅਤਾਂ।
ਖ਼ਾਲਸਾ ਸਕੂਲ ਦੇ 1961-62 ਦੇ ਹਾਇਰ ਸੈਕੰਡਰੀ ਜਮਾਤ ਦੇ ਪਹਿਲੇ ਬੈਚ ਸਾਬਕਾ ਵਿਦਿਆਰਥੀਆਂ ਵਲੋਂ ਮੀਟਿੰਗ ਸਕੂਲ ਦੇ ਪ੍ਰਬੰਧ ਅਤੇ ਤਰੱਕੀ ਦੀ ਕੀਤੀ ਸ਼ਲਾਘਾ, ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜ਼ਾ
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ ਐੱਸ ਨਿੱਕੂਵਾਲ)-ਇੱਥੋ ਦੇ 132 ਸਾਲ ਤੋਂ ਵੱਧ ਸਮਾਂ ਪੁਰਾਣੀ ਵਿਦਿਅਕ ਸੰਸਥਾ ਐੱਸ. ਜੀ.
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ ਐੱਸ ਨਿੱਕੂਵਾਲ)-ਇੱਥੋ ਦੇ 132 ਸਾਲ ਤੋਂ ਵੱਧ ਸਮਾਂ ਪੁਰਾਣੀ ਵਿਦਿਅਕ ਸੰਸਥਾ ਐੱਸ.ਜੀ.ਐੱਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 1961-62 ਵਿੱਚ ਸ਼ੁਰੂ ਹੋਈ ਹਾਇਰ ਸੈਕੰਡਰੀ ਦੇ ਪਹਿਲੇ ਬੈਚ ਦੇ ਸਾਬਕਾ ਵਿਦਿਆਰਥੀਆਂ ਵਲੋਂ ਸਕੂਲ ਕੈਂਪਸ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਾਰਾਸ਼ਟਰ ਬਿਜਲੀ ਬੋਰਡ ਦੇ ਸੇਵਾ ਮੁਕਤ ਤਕਨੀਕੀ ਡਾਇਰੈਕਟਰ ਇੰਜੀਨੀਅਰ ਗੁਰਚਰਨ ਸਿੰਘ ਵਾਸੀ ਅਗੰਮਪੁਰ, ਪਿੰਡ ਬੱਢਲ ਲੋਅਰ ਨਾਲ ਸਬੰਧਿਤ ਸੇਵਾ ਮੁਕਤ ਮੁੱਖ ਖੇਤੀਬਾੜੀ ਅਫ਼ਸਰ ਡਾ. ਅਜਮੇਰ ਸਿੰਘ ਕੁੰਨਰ, ਉੱਘੇ ਪ੍ਰਚਾਰਕ ਗਿਆਨੀ ਅਮ੍ਰਿਤਪਾਲ ਸਿੰਘ ਯੂ.ਐੱਸ.ਏ; ਮਾਸਟਰ ਪ੍ਰੀਤਮ ਸਿੰਘ ਮਟੌਰ ਨੇ ਬੋਲਦਿਆਂ ਕਿਹਾ ਕਿ ਇਸ ਸਕੂਲ ਨੇ ਉਨ੍ਹਾਂ ਦੀ ਸਿੱਖਿਆ ਤੋਂ ਬਾਅਦ ਲਗਭੱਗ 64 ਸਾਲ ਦੇ ਅਰਸੇ ਦੌਰਾਨ ਬਹੁਤ ਤਰੱਕੀ ਕੀਤੀ ਹੈ। ਜਿਸ ਲਈ ਸਮੁੱਚਾ ਪ੍ਰਬੰਧ ਵਧਾਈ ਦਾ ਪਾਤਰ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸੇ ਸਮੇਂ ਦੌਰਾਨ ਇਸ ਸਕੂਲ ਵਿਚ ਛੱਪਰਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਅੱਜ ਇਹ ਸਕੂਲ ਅਤਿ ਆਧੁਨਿਕ ਸਹੂਲਤਾਂ ਨਾਲ ਇਲਾਕੇ ਵਿਚ ਵਿਦਿਆ ਦਾ ਦਾਨ ਵੰਡ ਰਿਹਾ ਹੈ। ਉਨ੍ਹਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਸਮੇਂ ਅਧਿਆਪਕਾਂ ਵਲੋਂ ਸਖਤ ਮਿਹਨਤ ਨਾਲ ਦਿੱਤੀ ਸਿੱਖਿਆ ਕਾਰਨ ਹੀ ਅੱਜ ਉਹ ਵੱਡੇ ਵੱਡੇ ਆਹੁਦਿਆਂ ਤੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਪੁਰਾਣੇ ਸਮਿਆਂ ਦੌਰਾਨ ਉਹ ਆਪਣੇ ਪਿੰਡਾਂ ਤੋਂ ਪੈਦਲ ਸਫਰ ਤੈਅ ਕਰਕੇ ਸਕੂਲ ਪਹੁੰਚਦੇ ਸਨ। ਇਸ ਤੋਂ ਬਿਨ੍ਹਾਂ ਬਿਜਲੀ ਦਾ ਵੀ ਪ੍ਰਬੰਧ ਨਹੀਂ ਸੀ। ਪਰੰਤੂ ਅਜੋਕੇ ਸਮੇਂ ਅੰਦਰ ਆਵਾਜਾਈ ਦੇ ਸਾਧਨ ਵੱਧ ਗਏ ਹਨ। ਅਤੇ ਮੋਬਾਇਲ ਕ੍ਰਾਂਤੀ ਨਾਲ ਦੁਨੀਆਂ ਬਹੁਤ ਨੇੜੇ ਆ ਚੁੱਕੀ ਹੈ। ਇਸ ਲਈ ਵੱਧ ਤੋਂ ਵੱਧ ਮਿਹਨਤ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਦੁਨੀਆ ਵਿੱਚ ਰੋਸ਼ਨ ਕਰੋ। ਇਸ ਤੋਂ ਪਹਿਲਾਂ 1961-62 ਬੈਚ ਦੇ ਵਿਛੜ ਚੁੱਕੇ ਸਾਬਕਾ ਵਿਦਿਆਰਥੀਆਂ ਨੂੰ ਦੋ ਮਿੰਟ ਦਾ ਮੋਨ ਕਰਕੇ ਸਰਧਾਂਜਲੀ ਦਿੱਤੀ ਗਈ।ਅੰਤ ਵਿੱਚ ਚੀਫ ਖਾਲਸਾ ਦੀਵਾਨ ਵਿਦਿਅੱਕ ਸੰਸਥਾਵਾਂ ਦੇ ਡਾਇਰੈਕਟਰ ਸਿੱਖਿਆ ਗੁਰਮਿੰਦਰ ਸਿੰਘ ਭੁੱਲਰ ਅਤੇ ਸਕੂਲ ਮੁਖੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਵਲੋਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਅਤੇ ਉਨ੍ਹਾਂ ਦੇ ਸਮੇਂ ਨੂੰ ਇਤਿਹਾਸਕ ਦੱਸਦੇ ਹੋਏ ਸਾਬਕਾ ਵਿਦਿਆਰਥੀਆਂ ਵਲੋਂ ਦਿੱਤੇ ਸੁਝਾਵਾਂ ਨੂੰ ਬਹੁਤ ਹੀ ਗੁਣਵਾਨ ਕਿਹਾ ਹੈ। ਜ਼ਿਨ੍ਹਾਂ ਤੇ ਅਮਲ ਨਾਲ ਹੋਰ ਸੁਧਾਰ ਹੋ ਸਕੇਗਾ। ਇਸ ਮੌਕੇ ਸੂਬੇਦਾਰ ਰਛਪਾਲ ਸਿੰਘ ਗੰਗੂਵਾਲ, ਇੰਜੀਨੀਅਰ ਸਰਬਜੀਤ ਸਿੰਘ ਸੋਢੀ ਮੁਹਾਲੀ, ਸੇਵਾ ਮੁਕਤ ਸੁਪਰਡੈਂਟ ਸੋਮ ਸਿੰਘ ਲੰਗਮਜਾਰੀ, ਸਤਪਾਲ ਸਿੰਘ, ਠੇਕੇਦਾਰ ਗੁਰਵੀਰ ਸਿੰਘ, ਸੇਵਾ ਮੁਕਤ ਨਵਲ ਕਮਾਂਡਰ ਜਸਵੀਰ ਸਿੰਘ ਮਟੌਰ, ਸਕੂਲ ਪ੍ਰਬੰਧਕ ਕਮੇਟੀ ਤੋਂ ਨੰਬਰਦਾਰ ਕੁਲਦੀਪ ਸਿੰਘ ਮਟੌਰ ਵੀ ਹਾਜ਼ਰ ਸਨ।