ਅਜੀਤ, ਜਲੰਧਰ
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਹਾਜ਼ਰੀ ’ ਚ ਘਨੌਲੀ ਦੀ ਛਿੰਝ ’ ਚ ਗੂੰਜੀਆਂ ਪਹਿਲਵਾਨਾਂ ਦੀਆਂ ਲਲਕਾਰਾਂ ਘਨੌਲੀ ਦੀ ਮਾਲੀ ਦੀ ਕੁਸ਼ਤੀ ਵਿਚ ਦਿਨੇਸ਼ ਗੋਲੀਆ ਨੇ ਦਾਦਾ ਸ਼ੇਲਕੇ ਨੂੰ ਚਿੱਤ ਕਰਕੇ ਜਿੱਤਿਆ ਖਿਤਾਬ
ਘਨੌਲੀ, 25 ਸਤੰਬਰ (ਜਸਵੀਰ ਸਿੰਘ ਸੈਣੀ)- ਪਿੰਡ ਘਨੌਲੀ ਦਾ ਰਵਾਇਤੀ ਛਿੰਝ ਮੇਲਾ ਪਹਿਲਵਾਨਾਂ ਦੀਆਂ ਜ਼ਬਰਦਸਤ ਕੁਸ਼ਤੀਆਂ, ਦਰਸ਼ਕਾਂ ਦੀਆਂ ਤਾੜੀਆਂ ਅਤੇ ਢੋਲ ਦੀਆਂ ਗੂੰਜਾਂ ਦਰਮਿਆਨ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਛਿੰਝ ਦੇ ਅਖਾੜੇ ਵਿਚ ਜਦੋਂ ਪਹਿਲਵਾਨਾਂ ਨੇ ਮਿੱਟੀ ਨੂੰ ਮੱਥਾ ਟੇਕ ਕੇ ਦਾਅ-ਪੇਚ ਅਜ਼ਮਾਏ ਤਾਂ ਮਾਹੌਲ ਪੂਰੀ ਤਰ੍ਹਾਂ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ।
ਘ
ਘਨੌਲੀ ਵਿਖੇ ਛਿੰਝ ਮੇਲੇ ਦੀ ਫਾਈਨਲ ਕੁਸ਼ਤੀ ਸ਼ੁਰੂ ਕਰਾਉਣ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨਾਲ ਮਨਜੀਤ ਸਿੰਘ ਘਨੌਲੀ ਤੇ ਹਾਜ਼ਰ ਪਤਵੰਤੇ ਸੱਜਣ। ਤਸਵੀਰ: ਜਸਵੀਰ ਸਿੰਘ ਸੈਣੀ
29-09-2026
ਘਨੌਲੀ, 25 ਸਤੰਬਰ (ਜਸਵੀਰ ਸਿੰਘ ਸੈਣੀ)- ਪਿੰਡ ਘਨੌਲੀ ਦਾ ਰਵਾਇਤੀ ਛਿੰਝ ਮੇਲਾ ਪਹਿਲਵਾਨਾਂ ਦੀਆਂ ਜ਼ਬਰਦਸਤ ਕੁਸ਼ਤੀਆਂ, ਦਰਸ਼ਕਾਂ ਦੀਆਂ ਤਾੜੀਆਂ ਅਤੇ ਢੋਲ ਦੀਆਂ ਗੂੰਜਾਂ ਦਰਮਿਆਨ ਯਾਦਗਾਰੀ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਛਿੰਝ ਦੇ ਅਖਾੜੇ ਵਿਚ ਜਦੋਂ ਪਹਿਲਵਾਨਾਂ ਨੇ ਮਿੱਟੀ ਨੂੰ ਮੱਥਾ ਟੇਕ ਕੇ ਦਾਅ-ਪੇਚ ਅਜ਼ਮਾਏ ਤਾਂ ਮਾਹੌਲ ਪੂਰੀ ਤਰ੍ਹਾਂ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ। ਦੂਰ-ਦੁਰਾਡੇ ਤੋਂ ਪੁੱਜੇ ਕੁਸ਼ਤੀ ਪ੍ਰੇਮੀਆਂ ਨੇ ਅਖਾੜੇ ਵਿਚ ਹੋਏ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ। ਛਿੰਝ ਮੇਲੇ ਦੀ ਸਭ ਤੋਂ ਖਿੱਚ ਦਾ ਕੇਂਦਰ ਰਹੀ ਮਾਲੀ ਦੀ ਕੁਸ਼ਤੀ, ਜਿਸ ਵਿਚ ਨਾਮਵਰ ਪਹਿਲਵਾਨ ਦਿਨੇਸ਼ ਗੋਲੀਆ ਅਤੇ ਦਾਦਾ ਸ਼ੇਲਕੇ ਆਹਮੋ-ਸਾਹਮਣੇ ਹੋਏ। ਆਖ਼ਰ ਦਿਨੇਸ਼ ਗੋਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਾਦਾ ਸ਼ੇਲਕੇ ਨੂੰ ਚਿੱਤ ਕਰਕੇ ਮਾਲੀ ਦੀ ਕੁਸ਼ਤੀ ਆਪਣੇ ਨਾਮ ਕਰ ਲਈ। ਜੇਤੂ ਪਹਿਲਵਾਨ ਨੂੰ ਛਿੰਝ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਪਹਿਲਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਦੀ ਕੁਸ਼ਤੀ ਅਤੇ ਖੇਡਾਂ ਨਾਲ ਪੁਰਾਣੀ ਸਾਂਝ ਹੈ। ਛਿੰਝਾਂ ਸਾਡੇ ਪੇਂਡੂ ਸੱਭਿਆਚਾਰ ਅਤੇ ਖੇਡ ਵਿਰਾਸਤ ਦਾ ਅਹਿਮ ਹਿੱਸਾ ਹਨ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਛਿੰਝ ਮੇਲਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮਨਜੀਤ ਸਿੰਘ ਘਨੌਲੀ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜੇਈ, ਸਰਪੰਚ ਕੁਲਦੀਪ ਸਿੰਘ ਘਨੌਲੀ, ਸਰਪ੍ਰਸਤ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਤੇ ਜਨਰਲ ਸਕੱਤਰ ਮੰਗਤ ਸਿੰਘ ਸਰਪੰਚ ਦਸਮੇਸ਼ ਨਗਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਕਮੇਟੀ ਮੈਂਬਰਾਂ ਵੱਲੋਂ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪਰਮਿੰਦਰ ਸਿੰਘ ਬਾਲਾ, ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਸੰਤ ਬਾਬਾ ਉਮੇਦ ਗਿਰੀ ਸਸਕੌਰ ਵਾਲੇ, ਵਿੱਕੀ ਧੀਮਾਨ,ਅੰਬੂਜਾ ਯੂਨਿਟ ਹੈੱਡ ਕੁਮੋਦ, ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ, ਅਮਨਦੀਪ ਢੱਕੀ, ਗੁੱਗਾਮੈੜੀ ਕਮੇਟੀ ਘਨੌਲੀ, ਵਿਕਾਸ ਵਰਮਾ ਵਕੀਲ, ਵਿੱਕੀ, ਪ੍ਰਦੀਪ ਕੁਮਾਰ ਨੰਬਰਦਾਰ ਅਤੇ ਉਮਰਾਓ ਸਿੰਘ ਮਦੋਮਾਜਰਾ, ਇਲਾਕੇ ਦੇ ਸਰਪੰਚਾਂ ਸਮੇਤ ਗੁਰਦੀਪ ਸਿੰਘ ਲਹਿਰਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦੀ, ਸਰਬਜੀਤ ਸਿੰਘ ਕੁਲਗਰਾ, ਜਗਤਾਰ ਸਿੰਘ, ਕਮੇਟੀ ਮੈਂਬਰਾਂ ਵਿਚ ਨਰਿੰਦਰ ਸਿੰਘ ਰਾਜੂ ਪੰਚ, ਤਰਲੋਚਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸੰਦੀਪ ਕੁਮਾਰ ਪ੍ਰਜਾਪਤ ਮੈਂਬਰ ਬਲਾਕ ਸੰਮਤੀ, ਰਾਜਵਿੰਦਰ ਕੌਰ ਪੰਚ, ਦਲਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ, ਦਲਜੀਤ ਕੌਰ ਗੋਲੀਆ ਪੰਚ ਅਤੇ ਪਰਗਟ ਸਿੰਘ ਪੰਚ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।