ਖੇਡਾਂ ਵਤਨ ਪੰਜਾਬ ਦੀਆਂ’ ਵਿਚ ਬਲੈਕ ਪੈਂਥਰ ਅਕੈਡਮੀ ਨੇ ਮਾਰੀਆਂ ਮੱਲ੍ਹਾਂ
ਕਾਹਨਪੁਰ ਖੂਹੀ, 29 ਸਤੰਬਰ (ਗੁਰਬੀਰ ਸਿੰਘ ਵਾਲੀਆ)- ਇੱਥੋਂ ਨਜ਼ਦੀਕੀ ਬਲੈਕ ਪੈਂਥਰ ਖੇਡ ਅਕੈਡਮੀ ਨਲਹੋਟੀ ਦੇ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਵਿਚ ਭਾਗ ਲੈਂਦਿਆਂ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਦੋ ਗੋਲਡ, ਤਿੰਨ ਸਿਲਵਰ ਤੇ ਇੱਕ ਤਾਂਬੇ ਦਾ ਤਗਮਾ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਅਕੈਡਮੀ ਦੇ ਮੁੱਖ ਕੋਚ ਜਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਅਕੈਡਮੀ ਦੀ ਖਿਡਾਰਨ ਅੰਜਲੀ ਨੇ 400 ਮੀਟਰ ਰੇਸ ਵਿਚ ਪਹਿਲਾ, ਅੰਡਰ 17 ਰੇਸ 400 ਮੀਟਰ ਵਿਚ ਸੁਮਨ ਨੇ ਪਹਿਲਾ, ਅੰਡਰ 14 ਅਰਸ਼ਦੀਪ ਨੇ ਦੂਜਾ, 5 ਕਿ.
ਕਾਹਨਪੁਰ ਖੂਹੀ, 29 ਸਤੰਬਰ (ਗੁਰਬੀਰ ਸਿੰਘ ਵਾਲੀਆ)- ਇੱਥੋਂ ਨਜ਼ਦੀਕੀ ਬਲੈਕ ਪੈਂਥਰ ਖੇਡ ਅਕੈਡਮੀ ਨਲਹੋਟੀ ਦੇ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-4 ਵਿਚ ਭਾਗ ਲੈਂਦਿਆਂ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਦੋ ਗੋਲਡ, ਤਿੰਨ ਸਿਲਵਰ ਤੇ ਇੱਕ ਤਾਂਬੇ ਦਾ ਤਗਮਾ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਅਕੈਡਮੀ ਦੇ ਮੁੱਖ ਕੋਚ ਜਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਅਕੈਡਮੀ ਦੀ ਖਿਡਾਰਨ ਅੰਜਲੀ ਨੇ 400 ਮੀਟਰ ਰੇਸ ਵਿਚ ਪਹਿਲਾ, ਅੰਡਰ 17 ਰੇਸ 400 ਮੀਟਰ ਵਿਚ ਸੁਮਨ ਨੇ ਪਹਿਲਾ, ਅੰਡਰ 14 ਅਰਸ਼ਦੀਪ ਨੇ ਦੂਜਾ, 5 ਕਿ.ਮੀ. ਵਿਚ ਅਨਮੋਲਪ੍ਰੀਤ ਨੇ ਦੂਜਾ ਤੇ ਹਰਪ੍ਰੀਤ ਨੇ ਤੀਜਾ ਅਤੇ 5 ਕਿ. ਮੀ. ਲੜਕੀਆਂ ਵਿਚ ਦਿੰਨਕਾਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੋਚ ਜਤਿੰਦਰ ਸਿੰਘ ਅਤੇ ਕੋਚ ਬਲਵੀਰ ਸਿੰਘ ਬਿੱਲਾ ਹਰੀਪੁਰ ਵਲੋਂ ਨਾਮਣਾ ਖੱਟਣ ਵਾਲੇ ਇਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।