ਸਦਾ ਵਰਤ ਨੇਚਰ ਟਰੇਲ ’ਤੇ ਯੋਗਾ ਤੇ ਟਰੈਕਿੰਗ ਟ੍ਰਿਪ, ਨੌਜਵਾਨਾਂ ਨੂੰ ਕੁਦਰਤ ਨਾਲ ਜੁੜਨ ਦਾ ਦਿੱਤਾ ਸੰਦੇਸ਼
ਰੂਪਨਗਰ, 29 ਸਤੰਬਰ (ਸਤਨਾਮ ਸਿੰਘ ਸੱਤੀ)-ਅੱਜ ਸਵੇਰੇ ਯੋਗਾ ਟੀਚਰ ਗੁਰਪ੍ਰੀਤ ਗਰੁੱਪ ਵਲੋਂ ਸਦਾ ਵਰਤ ਨੇਚਰ ਟਰੇਲ ਵਿਖੇ ਟਰੈਕਿੰਗ ਟ੍ਰਿਪ ਅਤੇ ਨੇਚਰ ਵਾਕ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਯੋਗਾ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਸ਼ਿਵਾਲਿਕ ਟਰੈਕਟਰਜ਼ ਰੂਪਨਗਰ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ਕੁਦਰਤੀ ਮਾਹੌਲ ਵਿਚ ਟਰੈਕਿੰਗ, ਸੈਰ ਅਤੇ ਪਿਕਨਿਕ ਦਾ ਅਨੰਦ ਮਾਣਿਆ ਗਿਆ।
ਰੂਪਨਗਰ, 29 ਸਤੰਬਰ (ਸਤਨਾਮ ਸਿੰਘ ਸੱਤੀ)-ਅੱਜ ਸਵੇਰੇ ਯੋਗਾ ਟੀਚਰ ਗੁਰਪ੍ਰੀਤ ਗਰੁੱਪ ਵਲੋਂ ਸਦਾ ਵਰਤ ਨੇਚਰ ਟਰੇਲ ਵਿਖੇ ਟਰੈਕਿੰਗ ਟ੍ਰਿਪ ਅਤੇ ਨੇਚਰ ਵਾਕ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਯੋਗਾ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਸ਼ਿਵਾਲਿਕ ਟਰੈਕਟਰਜ਼ ਰੂਪਨਗਰ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ਕੁਦਰਤੀ ਮਾਹੌਲ ਵਿਚ ਟਰੈਕਿੰਗ, ਸੈਰ ਅਤੇ ਪਿਕਨਿਕ ਦਾ ਅਨੰਦ ਮਾਣਿਆ ਗਿਆ। ਸਦਾ ਵਰਤ ਨੇਚਰ ਟਰੇਲ ਰੂਪਨਗਰ ਸ਼ਹਿਰ ਦਾ ਇੱਕ ਰਮਣੀਕ ਕੁਦਰਤੀ ਸਥਾਨ ਹੈ, ਜਿੱਥੇ ਹਰਿਆਲੀ ਅਤੇ ਸ਼ਾਂਤ ਵਾਤਾਵਰਨ ਲੋਕਾਂ ਨੂੰ ਕੁਦਰਤ ਦੇ ਨੇੜੇ ਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਮੌਕੇ ਯੋਗਾ ਟੀਚਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਰੂਪਨਗਰ ਦੇ ਨੌਜਵਾਨਾਂ ਨੂੰ ਯੋਗਾ, ਸਿਹਤਮੰਦ ਜੀਵਨ-ਸ਼ੈਲੀ ਅਤੇ ਕੁਦਰਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਵੇਰ ਸਮੇਂ ਘਰਾਂ ਤੋਂ ਬਾਹਰ ਨਿਕਲ ਕੇ ਕੁਦਰਤੀ ਸਥਾਨਾਂ ਨੂੰ ਨੇੜਿਉਂ ਦੇਖਣਾ, ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਕੁਦਰਤ ਦਾ ਅਨੰਦ ਮਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਅਜਿਹੀਆਂ ਗਤੀਵਿਧੀਆਂ ਪ੍ਰਤੀ ਰੁਝਾਨ ਹਾਲੇ ਘੱਟ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੜਕੇ-ਲੜਕੀਆਂ ਯੋਗਾ, ਟਰੈਕਿੰਗ, ਨੇਚਰ ਵਾਕ ਅਤੇ ਹੋਰ ਸਿਹਤਮੰਦ ਗਤੀਵਿਧੀਆਂ ਵਿਚ ਹਿੱਸਾ ਲੈਣ। ਇਸ ਮੌਕੇ ਸਾਰੇ ਮੈਂਬਰਾਂ ਨੇ ਕੁਦਰਤ ਨਾਲ ਸਮਾਂ ਬਿਤਾਉਣ ਅਤੇ ਅਜਿਹੀਆਂ ਸਰਗਰਮੀਆਂ ਨੂੰ ਨਿਯਮਿਤ ਕਰਨ ਦਾ ਸੰਦੇਸ਼ ਦਿੱਤਾ।