29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬੈਨੀਪਾਲ ਬ੍ਰਦਰਜ਼ ਦੀ ਅਗਵਾਈ ਹੇਠ ‘ਆਪ’ ਤੇ ਅਕਾਲੀ ਦਲ ਛੱਡ ਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਫੜ੍ਹਿਆ ਕਾਂਗਰਸ ਦਾ ਹੱਥ

ਜ਼ੀਰਕਪੁਰ, 29 ਸਤੰਬਰ (ਹੈਪੀ ਪੰਡਵਾਲਾ)- ਬਲਟਾਣਾ ਸਥਿਤ ਨਿਊ ਫਰਨੀਚਰ ਤੇ ਸਟੀਲ ਮਾਰਕੀਟ ‘ਚ ਅੱਜ ਕਾਂਗਰਸ ਪਾਰਟੀ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸ਼ਮਸ਼ਾਦ ਅਹਿਮਦ ਅੰਸਾਰੀ ਵਲੋਂ ਕਰਵਾਏ ਇਸ ਪ੍ਰੋਗਰਾਮ ‘ਚ ਸੀਨੀਅਰ ਕਾਂਗਰਸ ਆਗੂ ਗੁਰਤੇਜ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 30-09-2026
ਜ਼ੀਰਕਪੁਰ, 29 ਸਤੰਬਰ (ਹੈਪੀ ਪੰਡਵਾਲਾ)- ਬਲਟਾਣਾ ਸਥਿਤ ਨਿਊ ਫਰਨੀਚਰ ਤੇ ਸਟੀਲ ਮਾਰਕੀਟ ‘ਚ ਅੱਜ ਕਾਂਗਰਸ ਪਾਰਟੀ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸ਼ਮਸ਼ਾਦ ਅਹਿਮਦ ਅੰਸਾਰੀ ਵਲੋਂ ਕਰਵਾਏ ਇਸ ਪ੍ਰੋਗਰਾਮ ‘ਚ ਸੀਨੀਅਰ ਕਾਂਗਰਸ ਆਗੂ ਗੁਰਤੇਜ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਰਣਜੀਤ ਸਿੰਘ ਰੈੱਡੀ ਬੈਨੀਪਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਬੈਨੀਪਾਲ ਬ੍ਰਦਰਜ਼ ਦੀ ਅਗਵਾਈ ਹੇਠ ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਕਈ ਪ੍ਰਮੁੱਖ ਮੁਸਲਿਮ ਭਾਈਚਾਰੇ ਦੇ ਆਗੂਆਂ ਤੇ ਸਮਰਥਕਾਂ ਨੇ ਕਾਂਗਰਸ ਦਾ ਹੱਥ ਫ਼ੜਿਆ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਬੈਨੀਪਾਲ ਨੇ ਕਿਹਾ ਕਿ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਸ਼ਮਸ਼ਾਦ ਅਹਿਮਦ ਅੰਸਾਰੀ ਨੂੰ ਡੇਰਾਬੱਸੀ ਕਾਂਗਰਸ ਮਾਈਨੋਰਿਟੀ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਕਾਂਗਰਸ ਪਾਰਟੀ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ‘ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਪਾਰਟੀ ‘ਚ ਸਵਾਗਤ ਕੀਤਾ ਅਤੇ ਸ਼ਮਸ਼ਾਦ ਅਹਿਮਦ ਅੰਸਾਰੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਰਣਜੀਤ ਸਿੰਘ ਰੈੱਡੀ ਬੈਨੀਪਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਨਾਲ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਨੇ ਨਵੇਂ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਣ। ਇਸ ਮੌਕੇ ਚੰਡੀਗੜ੍ਹ ਕਾਂਗਰਸ ਮਾਈਨੋਰਿਟੀ ਡਿਪਾਰਟਮੈਂਟ ਦੇ ਚੇਅਰਮੈਨ ਆਸਿਫ਼ ਚੌਧਰੀ, ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ ਸਕੱਤਰ ਇਮਰਾਨ ਮੰਸੂਰੀ, ਚੰਡੀਗੜ੍ਹ ਕਾਂਗਰਸ ਮਾਈਨੋਰਿਟੀ ਡਿਪਾਰਟਮੈਂਟ ਦੇ ਜਨਰਲ ਸਕੱਤਰ ਮੁਹੰਮਦ ਉਸਮਾਨ, ਸਾਹਿਲ ਅਲਵੀ, ਮਾਰਕੀਟ ਦੇ ਪ੍ਰਧਾਨ ਹਰਿੰਦਰ ਸਿੰਘ, ਛਿੰਦਾ, ਹਾਜੀ ਮੁਬਾਰਕ, ਸ਼ੌਕਤ ਅਲੀ, ਇਸਰਾਰ ਅਲੀ, ਹਾਜੀ ਯਾਸੀਨ, ਅਨਵਰ ਸਿੱਦੀਕੀ, ਰਿਆਸਤ, ਸ਼ਮੀਮ ਪ੍ਰਧਾਨ, ਯਾਸੀਨ, ਤਾਰਿਕ, ਇਕਬਾਲ, ਹਕੀਮ, ਜਾਵੇਦ, ਰਈਸ ਅਹਿਮਦ, ਆਰਿਫ, ਬਰਕਤ, ਸਾਹਿਲ, ਨੌਸ਼ਾਦ ਬਾਬਾ, ਨਫੀਸ ਅਹਿਮਦ, ਹਾਜੀ ਇਕਬਾਲ, ਹਾਜੀ ਸ਼ਮਸ਼ੇਰ ਤੇ ਹਨੀਫ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਦਾਲਤ ਨੇ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਕੀਤਾ ਬਰੀ ਅਗਲੀ ਖ਼ਬਰ ਸੇਵਾ-ਮੁਕਤੀ ’ਤੇ ਵਿਸ਼ੇਸ਼ ਡਾ. ਰਜਿੰਦਰ ਪਾਲ ਸਿੰਘ ਲੋਹੀਆਂ
Ad Position 24