29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਘੱਗਰ ਦੇ ਕਾਜਵੇ ’ਤੇ ਮੁੜ ਫਸਿਆ ਕੈਂਟਰ

ਡੇਰਾਬੱਸੀ, 29 ਸਤੰਬਰ (ਗੁਰਮੀਤ ਸਿੰਘ)- ਘੱਗਰ ਨਦੀ ’ਤੇ ਬਣੇ ਕਾਜਵੇ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅੱਜ ਮੁੜ ਇਕ ਕੈਂਟਰ ਫਸ ਗਿਆ। ਕੈਂਟਰ ਦੇ ਕਾਜਵੇ ’ਤੇ ਫਸਣ ਕਾਰਨ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਰੀਬ ਡੇਢ ਘੰਟੇ ਤੱਕ ਲੰਮਾ ਜਾਮ ਲੱਗਿਆ ਰਿਹਾ।

Ad Position 21
No active advertisement
ਕਾਜਵੇ ਤੇ ਫਸੀਆ ਕੈਂਟਰ ਅਤੇ ਜਾਮ ਵਿਚ ਫਸੇ ਵਾਹਨ ਚਾਲਕ ਤਸਵੀਰ : ਗੁਰਮੀਤ ਸਿੰਘ 30-09-2026
ਡੇਰਾਬੱਸੀ, 29 ਸਤੰਬਰ (ਗੁਰਮੀਤ ਸਿੰਘ)- ਘੱਗਰ ਨਦੀ ’ਤੇ ਬਣੇ ਕਾਜਵੇ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅੱਜ ਮੁੜ ਇਕ ਕੈਂਟਰ ਫਸ ਗਿਆ। ਕੈਂਟਰ ਦੇ ਕਾਜਵੇ ’ਤੇ ਫਸਣ ਕਾਰਨ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਰੀਬ ਡੇਢ ਘੰਟੇ ਤੱਕ ਲੰਮਾ ਜਾਮ ਲੱਗਿਆ ਰਿਹਾ। ਇਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਇਹ ਕਾਜਵੇ ਮੁੱਖ ਤੌਰ ’ਤੇ ਹਲਕੇ ਵਾਹਨਾਂ ਦੀ ਆਵਾਜਾਈ ਲਈ ਬਣਾਇਆ ਗਿਆ ਹੈ, ਪਰ ਭਾਰੀ ਵਾਹਨਾਂ ਨੂੰ ਰੋਕਣ ਲਈ ਦੋਵੇਂ ਪਾਸਿਆਂ ’ਤੇ ਬੈਰੀਕੇਡ ਨਾ ਹੋਣ ਕਾਰਨ ਵੱਡੇ ਵਾਹਨ ਅਕਸਰ ਕਾਜਵੇ ’ਤੇ ਦਾਖਲ ਹੋ ਜਾਂਦੇ ਹਨ। ਬੀਤੀ ਰਾਤ ਵੀ ਕੈਂਟਰ ਅੱਗੇ ਰਸਤਾ ਬੰਦ ਹੋਣ ਕਾਰਨ ਵਾਪਸ ਮੁੜਨ ਲੱਗਾ ਤਾਂ ਤੰਗ ਰਸਤੇ ਵਿਚ ਮੁੜ ਨਹੀਂ ਸਕਿਆ। ਇਸ ਦੌਰਾਨ ਕੈਂਟਰ ਬੰਦ ਹੋਣ ਕਾਰਨ ਸਥਿਤੀ ਹੋਰ ਗੰਭੀਰ ਹੋ ਗ­ਈ ਅਤੇ ਆਵਾਜਾਈ ਠੱਪ ਹੋ ਗਈ। ਲੋਕਾਂ ਨੇ ਦੱਸਿਆ ਕਿ ਢਕੋਲੀ ਤੋਂ ਡੇਰਾਬੱਸੀ ਵੱਲ ਆਉਂਦੇ ਪਾਸੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਇਆ ਓਵਰਹੈੱਡ ਬੈਰੀਕੇਡ ਕਈ ਮਹੀਨਿਆਂ ਤੋਂ ਟੁੱਟਿਆ ਪਿਆ ਹੈ। ਇਸ ਕਾਰਨ ਵੱਡੇ ਵਾਹਨ ਕਾਜਵੇ ਤੱਕ ਪਹੁੰਚ ਜਾਂਦੇ ਹਨ ਅਤੇ ਅੱਗੇ ਰਸਤਾ ਬੰਦ ਹੋਣ ਕਾਰਨ ਵਾਪਸ ਮੁੜਨ ਦੀ ਕੋਸ਼ਿਸ਼ ਕਰਦੇ ਹਨ। ਖ਼ਾਸ ਕਰਕੇ ਸ਼ਾਮ ਵੇਲੇ ਆਵਾਜਾਈ ਵਧਣ ਕਾਰਨ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਾਜਵੇ ’ਤੇ ਰੌਸ਼ਨੀ ਦਾ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਇਥੇ ਹਨੇਰਾ ਛਾਇਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਦੋਵੇਂ ਪਾਸਿਆਂ ’ਤੇ ਮਜ਼ਬੂਤ ਬੈਰੀਕੇਡ ਲਗਾਉਣ, ਟੁੱਟੇ ਓਵਰਹੈੱਡ ਬੈਰੀਕੇਡ ਦੀ ਮੁਰੰਮਤ ਕਰਨ ਅਤੇ ਕਾਜਵੇ ’ਤੇ ਬਿਜਲੀ ਦੀ ਰੌਸ਼ਨੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਵੱਡੇ ਵਾਹਨਾਂ ਦੇ ਫਸਣ ਦੇ ਬਾਵਜੂਦ ਪੱਕਾ ਹੱਲ ਨਾ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ’ ਚ ਕਲੱਬ ਆਉਣ , ਸਟਾਫ ਨਾਲ ਬਦਤਮੀਜ਼ੀ ਤੇ ਕੁੱਟਮਾਰ ਦੇ ਦੋਸ਼ , ਲੜਕੀਆਂ ਦੀ ਵੀਡੀਓ ਬਣਾਉਣ ਦਾ ਵੀ ਦੋਸ਼ ਅਗਲੀ ਖ਼ਬਰ ਅਦਾਲਤ ਨੇ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਕੀਤਾ ਬਰੀ
Ad Position 24