ਪ੍ਰਿੰਸੀਪਲ ਕਿਰਨ ਸ਼ਰਮਾ ਦਾ ਵਿਦਾਇਗੀ ਸਮਾਗਮ ਯਾਦਗਾਰੀ ਹੋ ਨਿੱਬੜਿਆ
ਨੰਗਲ, 30 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਕੂਲ ਆਫ਼ ਐਮੀਨੈਂਸ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਕਿਰਨ ਸ਼ਰਮਾ ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਤੋਂ ਮੁਕਤ ਹੋ ਗਏ । ਸਕੂਲ ਸਟਾਫ਼ ਵਲੋਂ ਦਿੱਤੀ ਸ਼ਾਨਦਾਰ ਪਾਰਟੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਕਿਰਨ ਸ਼ਰਮਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ 7 ਵਰ੍ਹੇ ’ਚ ਸਕੂਲ ਆਫ਼ ਐਮੀਨੈਂਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ ।
ਨੰਗਲ, 30 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਕੂਲ ਆਫ਼ ਐਮੀਨੈਂਸ ਨੰਗਲ ਦੇ ਕਰਮਯੋਗੀ ਪ੍ਰਿੰਸੀਪਲ ਕਿਰਨ ਸ਼ਰਮਾ ਤਿੰਨ ਦਹਾਕੇ ਦੀ ਸ਼ਾਨਦਾਰ ਸੇਵਾ ਤੋਂ ਮੁਕਤ ਹੋ ਗਏ । ਸਕੂਲ ਸਟਾਫ਼ ਵਲੋਂ ਦਿੱਤੀ ਸ਼ਾਨਦਾਰ ਪਾਰਟੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਕਿਰਨ ਸ਼ਰਮਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ 7 ਵਰ੍ਹੇ ’ਚ ਸਕੂਲ ਆਫ਼ ਐਮੀਨੈਂਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ । ਇਸ ਮੌਕੇ ਸਰਦਾਰ ਅਮਰਦੀਪ ਸਿੰਘ, ਪ੍ਰਸਿੱਧ ਐਡਵੋਕੇਟ ਚਾਰੂ ਸ਼ਰਮਾ, ਮੈਡਮ ਚਾਂਦ ਚੋਪੜਾ ਦੀਆਂ ਦਿਲ ਨੂੰ ਛੋਹਦੀਆਂ ਨਜ਼ਮਾਂ ਨੇ ਰੰਗ ਬੰਨਿ੍ਹਆ । ਇਸ ਮੌਕੇ ’ਤੇ ਪ੍ਰਿੰਸੀਪਲ ਵਿਜੈ ਬੰਗਲਾ ਸਟੇਟ ਐਵਾਰਡੀ, ਪ੍ਰਿੰਸੀਪਲ ਅਨਿਲ ਜੋਸ਼ੀ ਕਾਹਨਪੁਰ ਖੂਹੀ, ਮੈਡਮ ਹਰਪ੍ਰੀਤ ਕੌਰ, ਮੈਡਮ ਮਮਤਾ, ਮੈਡਮ ਗਾਇਤਰੀ, ਪ੍ਰਸਿੱਧ ਐਡਵੋਕੇਟ ਸਤੀਸ਼ ਸ਼ਰਮਾ, ਸਾਹਿੱਤਕਾਰ ਸੁਧੀਰ ਸ਼ਰਮਾ, ਪੁਰੀ ਸਾਹਿਬ, ਦਪਿੰਦਰ ਕੌਰ, ਸੁੱਖਵੀਰ, ਮੈਡਮ ਅਨੂਪ ਸ਼ਰਮਾ ਆਦਿ ਹਾਜ਼ਰ ਸਨ।