02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਗੱਗੋਂ ਫੋਕਲ ਪੁਆਇੰਟ ’ ਚ ਨਸ਼ੇੜੀਆਂ ਦਾ ਬੋਲਬਾਲਾ : ਸਿਲਵਰ ਪੇਪਰ , ਸਰਿੰਜਾਂ ਤੇ ਟੀਕਿਆਂ ਦੀਆਂ ਖ਼ਾਲੀ ਸ਼ੀਸ਼ੀਆਂ ਦੇ ਲੱਗੇ ਢੇਰ

ਸ੍ਰੀ ਚਮਕੌਰ ਸਾਹਿਬ, 1 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਗੱਗੋਂ ਦੇ ਫੋਕਲ ਪੁਆਇੰਟ ਵਿਚ ਖ਼ਾਲੀ ਸ਼ੀਸ਼ਿਆਂ, ਸਰਿੰਜਾਂ, ਟੀਕਿਆਂ ਦੀਆਂ ਖ਼ਾਲੀ ਸ਼ੀਸ਼ੀਆਂ ਅਤੇ ਸਿਲਵਰ ਪੇਪਰ ਦੇ ਲੱਗੇ ਢੇਰ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਬਰਦਸਤ ਢਾਹ ਲਗਾ ਰਹੀ ਹੈ। ਉਕਤ ਢੇਰ ਨੂੰ ਅੱਗ ਲਗਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਰ ਵਿਚ ਨਿਕਲਿਆ ਸਮਾਨ ਸਭ ਕੁੱਝ ਬਿਆਨ ਕਰ ਗਿਆ।

Ad Position 21
No active advertisement
ਗੱਗੋਂ ਦੇ ਫੋਕਲ ਪੁਆਇੰਟ ਦੇ ਇੱਕ ਕਮਰੇ ’ਚ ਨਸ਼ਿਆਂ ਲਈ ਵਰਤੇ ਸਮਾਨ ਦੇ ਢੇਰ ਵਿਖਾ ਰਹੇ ਸੁਖਵੀਰ ਸਿੰਘ ਸਾਬਕਾ ਕੌਂਸਲਰ। 02-10-2026
ਸ੍ਰੀ ਚਮਕੌਰ ਸਾਹਿਬ, 1 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਗੱਗੋਂ ਦੇ ਫੋਕਲ ਪੁਆਇੰਟ ਵਿਚ ਖ਼ਾਲੀ ਸ਼ੀਸ਼ਿਆਂ, ਸਰਿੰਜਾਂ, ਟੀਕਿਆਂ ਦੀਆਂ ਖ਼ਾਲੀ ਸ਼ੀਸ਼ੀਆਂ ਅਤੇ ਸਿਲਵਰ ਪੇਪਰ ਦੇ ਲੱਗੇ ਢੇਰ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਬਰਦਸਤ ਢਾਹ ਲਗਾ ਰਹੀ ਹੈ। ਉਕਤ ਢੇਰ ਨੂੰ ਅੱਗ ਲਗਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਰ ਵਿਚ ਨਿਕਲਿਆ ਸਮਾਨ ਸਭ ਕੁੱਝ ਬਿਆਨ ਕਰ ਗਿਆ। ਪਿੰਡ ਗੱਗੋ ਵਿਖੇ ਬਣੇ ਫੋਕਲ ਪੁਆਇੰਟ ਵਿਚ ਵੱਡੀ ਪੱਧਰ ’ਤੇ ਨਸ਼ੇੜੀਆਂ ਵਲੋਂ ਵਰਤੇ ਗਏ ਸਿਲਵਰ ਪੇਪਰ, ਸਰਿੰਜਾਂ ਅਤੇ ਟੀਕਿਆਂ ਦੀਆਂ ਖ਼ਾਲੀ ਸ਼ੀਸ਼ੀਆਂ ਮਿਲਣ ਨਾਲ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਕੌਂਸਲਰ ਸੁਖਬੀਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖ਼ਿਲਾਫ਼ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਇਸ ਫੋਕਲ ਪੁਆਇੰਟ ਵਿਚੋਂ ਮਿਲਿਆ ਵਰਤਿਆ ਸਮਾਨ ਸਰਕਾਰ ਦੀ ਇਸ ਮੁਹਿੰਮ ਦੀ ਪੂਰੀ ਤਰ੍ਹਾਂ ਫ਼ੂਕ ਕੱਢ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਫੋਕਲ ਪੁਆਇੰਟ ਦੇ ਬਿਲਕੁਲ ਨਾਲ ਲੱਗਦੇ ਪਿੰਡ ਡਹਿਰ ਵਿਚ ਪਿਛਲੇ ਮਹਿਜ਼ 4 ਮਹੀਨਿਆਂ ਦੌਰਾਨ ਨਸ਼ੇ ਦੀ ਓਵਰ ਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ ਅਜਿਹੇ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਅਜਿਹੇ ਸੁਰੱਖਿਅਤ ਅੱਡਿਆਂ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ। ਇਲਾਕਾ ਨਿਵਾਸੀਆਂ ਅਤੇ ਸਾਬਕਾ ਕੌਂਸਲਰ ਸੁਖਬੀਰ ਸਿੰਘ ਨੇ ਮੰਗ ਕੀਤੀ ਹੈ ਕਿ ਨਸ਼ੇ ਦੇ ਸੌਦਾਗਰਾਂ ਅਤੇ ਅਜਿਹੀਆਂ ਜਗ੍ਹਾ ’ਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਜਵਾਨੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਉੱਧਰ ਜਦੋਂ ਇਸ ਸਬੰਧੀ ਐਸ ਐੱਚ ਓ ਇੰਸਪੈਕਟਰ ਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਨਸ਼ਾ ਤਸਕਰਾਂ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਸਫ਼ਾਈ ਕਰਵਾ ਕੇ ਇੱਥੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰਬੇਦੀ - ਗੜ੍ਹਸ਼ੰਕਰ ਮੁੱਖ ਮਾਰਗ ਤੋਂ ਸਿੰਘਪੁਰ ਨੂੰ ਜਾਣ ਵਾਲੀ ਸੜਕ ਦਾ ਕੰਮ ਹੋਇਆ ਮੁਕੰਮਲ ਸੜਕ ਦੇ ਨਵੀਨੀਕਰਨ ਨਾਲ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੂਰਪੁਰ ਬੇਦੀ ਵਿਖੇ ਖ਼ੂਨਦਾਨ ਕੈਂਪ ਲ...
Ad Position 24