03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਹਾਂਰਿਸ਼ੀ ਵਾਲਮੀਕਿ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਕੀਤਾ ਵਿਚਾਰ ਵਟਾਂਦਰਾ

ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਕਰਨੈਲ ਸਿੰਘ)-ਵਾਲਮੀਕਿ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਵਿਸ਼ੇਸ਼ ਇਕੱਤਰਤਾ ਅੱਜ ਵਾਲਮੀਕਿ ਮੰਦਿਰ ਚੋਂਈ ਵਿਖੇ ਪ੍ਰਧਾਨ ਰਵੀ ਹੰਸ ਦੀ ਪ੍ਰਧਾਨਗੀ ’ਚ ਹੋਈ। ਜਿਸ ’ਚ ਸ੍ਰਿਸ਼ਟੀ ਕਰਤਾ ਵਾਲਮੀਕਿ ਦਇਆਵਾਨ ਜੀ ਦੇ ਪ੍ਰਗਟ ਦਿਵਸ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬ ਸਹਿਮਤੀ ਦੇ ਨਾਲ ਮਤੇ ਪਾਸ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 03-10-2026
ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਕਰਨੈਲ ਸਿੰਘ)-ਵਾਲਮੀਕਿ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਵਿਸ਼ੇਸ਼ ਇਕੱਤਰਤਾ ਅੱਜ ਵਾਲਮੀਕਿ ਮੰਦਿਰ ਚੋਂਈ ਵਿਖੇ ਪ੍ਰਧਾਨ ਰਵੀ ਹੰਸ ਦੀ ਪ੍ਰਧਾਨਗੀ ’ਚ ਹੋਈ। ਜਿਸ ’ਚ ਸ੍ਰਿਸ਼ਟੀ ਕਰਤਾ ਵਾਲਮੀਕਿ ਦਇਆਵਾਨ ਜੀ ਦੇ ਪ੍ਰਗਟ ਦਿਵਸ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬ ਸਹਿਮਤੀ ਦੇ ਨਾਲ ਮਤੇ ਪਾਸ ਕੀਤੇ ਗਏ। ਸਭਾ ਦੇ ਪ੍ਰਧਾਨ ਰਵੀ ਹੰਸ ਨੇ ਦੱਸਿਆ ਕਿ 26 ਨਵੰਬਰ, 2026 ਨੂੰ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਿਰ ਚੋਈ ਬਾਜ਼ਾਰ ਪੂਰੀ ਧਾਰਮਿਕ ਰਸਮਾਂ ਰਿਵਾਜ਼ਾਂ ਦੇ ਨਾਲ ਸ਼ੁਰੂ ਕੀਤੀ ਜਾਵੇਗੀ, ਜਿਹੜੀ ਉੱਪਰਲਾ ਬਾਜ਼ਾਰ, ਗੁਰੂ ਬਾਜ਼ਾਰ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਕਲਗੀਧਰ ਮਾਰਕੀਟ, ਬੱਸ ਸਟੈਂਡ ਹੋ ਕੇ ਵਾਲਮੀਕਿ ਮੰਦਰ ਵਿਖੇ ਸੰਪੂਰਨ ਹੋਵੇਗੀ। ਉਨ੍ਹ੍ਹਾਂ ਕਿਹਾ ਕਿ ਦੂਸਰੇ ਦਿਨ ਵਿਸ਼ਾਲ ਲੰਗਰ ਭੰਡਾਰਾ ਅਤੇ ਰਾਤ ਨੂੰ ਸ੍ਰਿਸ਼ਟੀ ਕਰਤਾ ਵਾਲਮੀਕਿ ਦਇਆਵਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਿਨਾਂ ’ਚ ਭਗਵਾਨ ਵਾਲਮੀਕਿ ਮੰਦਰ ਚੋਈ ਬਾਜ਼ਾਰ ਵਿਖੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ। ਮੀਟਿੰਗ ’ਚ ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਮੰਦਿਰ ਦੇ ਸ਼ੁੰਦਰੀਕਰਨ ਦਾ ਕੰਮ ਜਲਦ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਦੇਸਰਾਜ ਮਸਤਾਨਾ, ਓਮ ਪ੍ਰਕਾਸ਼ ਨੀਟੂ, ਮਾ. ਰਾਜ ਕੁਮਾਰ, ਰਾਜੀਵ ਰੰਜੂ, ਸੁਰਜੀਤ ਪਿੰਕੀ, ਸੰਜੇ ਭਲਵਾਨ, ਸੁਸ਼ੀਲ ਕੁਮਾਰ ਸ਼ੀਲੂ, ਐਡਵੋਕੇਟ ਪਰਮਿੰਦਰ ਸਿੰਘ ਘੱਗਾ, ਸਤੀਸ਼ ਬਬਲੂ ਸਫ਼ਾਈ ਸੁਪਰਵਾਈਜ਼ਰ, ਲੋਕੇਸ਼ ਕੁਮਾਰ, ਅਨਿਲ ਕੁਮਾਰ ਬਣੀ, ਰੋਹਿਤ ਕੁਮਾਰ ਘਈ, ਜਸਦੀਪ ਆਲਮ, ਰਜਿੰਦਰ ਮਾਲਿਕ, ਓਮ ਪ੍ਰਕਾਸ਼ ਓਮੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ-2026 ’ਚ ਬੀ.ਬੀ.ਐੱਮ.ਬੀ. ਮਿਡਲ ਸਕੂਲ ਗੰਗੂਵਾਲ ਦੀਆਂ ਦੋਵੇਂ ਟੀਮਾਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਖ਼ਾਲਸਾ ਸਕੂਲ ਦੀਆਂ ਖਿਡਾਰਨਾਂ ਦਾ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24