03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਖੋ-ਖੋ, ਕਬੱਡੀ ਤੇ ਬੈਡਮਿੰਟਨ ਮੁਕਾਬਲੇ ਕਰਵਾਏ

ਰੂਪਨਗਰ, 2 ਅਕਤੂਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਖੋ-ਖੋ, ਕਬੱਡੀ ਅਤੇ ਬੈਡਮਿੰਟਨ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੋ-ਖੋ ਦੇ 14 ਸਾਲਾਂ ਲੜਕਿਆਂ ਵਿਚ ਮੋਰਿੰਡਾ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 17 ਸਾਲਾਂ ਵਰਗ ਵਿਚ ਨੂਰਪੁਰ ਬੇਦੀ-ਏ ਪਹਿਲੇ ਅਤੇ ਰੂਪਨਗਰ-ਏ ਦੂਜੇ ਸਥਾਨ ’ਤੇ ਰਹੇ।

Ad Position 21
No active advertisement
ਕਬੱਡੀ ਦੇ ਇੱਕ ਮੁਕਾਬਲੇ ਵਿਚ ਜੌਹਰ ਦਿਖਾ ਰਹੇ ਖਿਡਾਰੀ। 03-10-2026
ਰੂਪਨਗਰ, 2 ਅਕਤੂਬਰ (ਸਤਨਾਮ ਸਿੰਘ ਸੱਤੀ)-‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਖੋ-ਖੋ, ਕਬੱਡੀ ਅਤੇ ਬੈਡਮਿੰਟਨ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੋ-ਖੋ ਦੇ 14 ਸਾਲਾਂ ਲੜਕਿਆਂ ਵਿਚ ਮੋਰਿੰਡਾ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 17 ਸਾਲਾਂ ਵਰਗ ਵਿਚ ਨੂਰਪੁਰ ਬੇਦੀ-ਏ ਪਹਿਲੇ ਅਤੇ ਰੂਪਨਗਰ-ਏ ਦੂਜੇ ਸਥਾਨ ’ਤੇ ਰਹੇ। ਲੜਕੀਆਂ ਦੇ 14 ਸਾਲਾਂ ਵਰਗ ਵਿਚ ਨੂਰਪੁਰ ਬੇਦੀ-ਏ ਪਹਿਲੇ ਅਤੇ ਅਨੰਦਪੁਰ ਸਾਹਿਬ-ਏ ਦੂਜੇ ਸਥਾਨ ’ਤੇ ਰਹੇ। 21 ਸਾਲਾਂ ਵਰਗ ਵਿਚ ਸ.ਸ.ਸ.ਸ. ਦੁੱਗਰੀ ਨੇ ਪਹਿਲਾ ਅਤੇ ਨੂਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਦੇ 14 ਸਾਲਾਂ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿਚ ਅਨੰਦਪੁਰ ਸਾਹਿਬ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 17 ਸਾਲਾਂ ਲੜਕੀਆਂ ਦੇ ਵਰਗ ਵਿਚ ਅਨੰਦਪੁਰ ਸਾਹਿਬ-ਬੀ ਪਹਿਲੇ ਅਤੇ ਅਨੰਦਪੁਰ ਸਾਹਿਬ-ਏ ਦੂਜੇ ਸਥਾਨ ’ਤੇ ਰਹੇ। ਬੈਡਮਿੰਟਨ ਦੇ 17 ਸਾਲਾਂ ਲੜਕਿਆਂ ਵਿਚ ਅਰਮਾਨ ਠਾਕੁਰ ਨੇ ਪਹਿਲਾ ਅਤੇ ਗੋਪਾਲ ਨੇ ਦੂਜਾ ਸਥਾਨ ਹਾਸਲ ਕੀਤਾ। 21 ਸਾਲਾਂ ਲੜਕੀਆਂ ਦੇ ਵਰਗ ਵਿਚ ਸੁਹਾਨੀ ਨੇ ਪਹਿਲਾ ਅਤੇ ਗੁਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਪ੍ਰਬੰਧਾਂ ਵਿਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਸਾਈ ਤੋਂ ਅੰਗਰੇਜ਼ ਸਿੰਘ, ਨਵਦੀਪ ਸਿੰਘ ਐਡਵੋਕੇਟ, ਜਸਵਿੰਦਰ ਸਿੰਘ ਜੱਸੀ, ਖੋ-ਖੋ ਕਨਵੀਨਰ ਅਮ੍ਰਿਤ ਕੌਰ, ਕੋਚ ਹਰਵਿੰਦਰ ਸਿੰਘ, ਹਰਵਿੰਦਰ ਕੌਰ ਨੋਨਾ, ਪਰਮਜੀਤ ਸਿੰਘ ਰਤਨ ਗੜ੍ਹ, ਗੁਰਤੇਜ ਸਿੰਘ ਮੜੌਲੀ, ਰਣਜੀਤ ਸਿੰਘ ਭੱਠਲ, ਗੁਰਦਰਸ਼ਨ ਕੌਰ ਗੜ੍ਹਬਾਗਾ, ਸਤਵੰਤ ਕੌਰ, ਨੀਲਮ ਕੁਮਾਰੀ ਨੰਗਲ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ ਬਾਹਰੀ, ਲਵਜੀਤ ਸਿੰਘ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਨਰੇਸ਼ ਰਾਜੌਰੀਆ, ਅਮਨਦੀਪ ਸਿੰਘ ਢੰਗਰਾਲੀ, ਸੁਖਪ੍ਰੀਤ ਸਿੰਘ ਝੱਜ, ਅਸ਼ੋਕ ਕੁਮਾਰ, ਦਲਜੀਤ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਅਟਾਰੀ, ਹਰਿੰਦਰ ਪਾਲ ਕੌਰ, ਜਸਵੀਰ ਕੌਰ ਝੱਜ, ਬਿਨਤਾ ਰਾਣਾ, ਭੁਪਿੰਦਰ ਸਿੰਘ, ਪੂਨਮ ਭਲਾਣ ਅਤੇ ਅਨੀਤਾ ਰਾਣੀ ਆਦਿ ਨੇ ਯੋਗਦਾਨ ਪਾਇਆ। ਮੰਚ ਸੰਚਾਲਨ ਲੈਕਚਰਾਰ ਰਾਬਿੰਦਰ ਸਿੰਘ ਰੱਬੀ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਖ਼ਰੀਦ ਪ੍ਰਬੰਧ ਸੁਚਾਰੂ ਬਣਾਏ ਜਾਣ - ਕਿਸਾਨ ਆਗੂ ਅਗਲੀ ਖ਼ਬਰ ਮੋਰਚੇ ਦੇ ਆਗੂਆਂ ਵਲੋਂ ਗ਼ਰੀਬਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ’ਚ ਮਿਲਾਵਟ ਦੇ ਲਗਾਏ ਦੋਸ਼, ਮਾਰਕਫੈੱਡ ਦੀ ਲੈਬ ਟੀ...
Ad Position 24