03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਐੱਸ . ਐੱਲ . ਏ . ਅਵਤਾਰ ਸਿੰਘ ਨੂੰ ਸੇਵਾ - ਮੁਕਤੀ ’ ਤੇ ਨਿੱਘੀ ਵਿਦਾਇਗੀ

ਸ੍ਰੀ ਚਮਕੌਰ ਸਾਹਿਬ, 2 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ ਪਿਛਲੇ ਲਗਭਗ ਇੱਕ ਦਹਾਕੇ ਤੋਂ ਬਤੌਰ ਐੱਸ. ਐੱਲ.

Ad Position 21
No active advertisement
ਅਜੀਤ ਡੈਸਕ 03-10-2026
ਸ੍ਰੀ ਚਮਕੌਰ ਸਾਹਿਬ, 2 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ ਪਿਛਲੇ ਲਗਭਗ ਇੱਕ ਦਹਾਕੇ ਤੋਂ ਬਤੌਰ ਐੱਸ.ਐੱਲ.ਏ. ਸੇਵਾਵਾਂ ਨਿਭਾਅ ਰਹੇ ਅਵਤਾਰ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ ਉੱਤੇ ਸਕੂਲ ਸਟਾਫ਼ ਵਲੋਂ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਨਿੱਘੀ ਵਿਦਾਇਗੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਮਾ:ਅਮਨਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵਿਖੇ ਆਪਣੇ ਸੇਵਾਕਾਲ ਦੌਰਾਨ ਅਵਤਾਰ ਸਿੰਘ ਵਲੋਂ ਯਾਦਗਾਰੀ ਸੇਵਾਵਾਂ ਦਿੱਤੀਆਂ ਗਈਆਂ ਹਨ। ਸਮਾਗਮ ਦੀ ਸ਼ੁਰੂਆਤ ਸਕੂਲ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਰਾਹੀਂ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈਕਚਰਾਰ ਰਣਵੀਰ ਕੌਰ ਵਲੋਂ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਕਿਹਾ ਕਿ ਅਵਤਾਰ ਸਿੰਘ ਨੇ ਆਪਣੀ ਮਿਹਨਤ ਸਦਕਾ ਸੰਸਥਾ ਵਿਖੇ ਆਪਣੀਆਂ ਸੇਵਾਵਾਂ ਨੂੰ ਯਾਦਗਾਰੀ ਬਣਾਇਆ ਹੈ, ਉਨ੍ਹਾਂ ਵਲੋਂ ਅਨੁਸਾਲ਼ਾਸਨ ਨਾਲ ਕੀਤੀ ਗਈ ਸਰਕਾਰੀ ਸੇਵਾ ਨੌਜਵਾਨ ਮੁਲਾਜ਼ਮਾਂ ਤੇ ਅਧਿਆਪਕਾਂ ਲਈ ਇੱਕ ਮਿਸਾਲ ਹੈ। ਇਸ ਮੌਕੇ ਸਾਥੀ ਅਧਿਆਪਕਾਂ ਲੈਕਚਰਾਰ ਸੁੱਧਾ ਮੱਲ, ਜਗਤਾਰ ਸਿੰਘ ਫ਼ਿਰੋਜ਼ਪੁਰ, ਅਮਨਦੀਪ ਸਿੰਘ, ਸੰਦੀਪ ਕੌਰ, ਸਤਵਿੰਦਰ ਸਿੰਘ, ਹਰਜੀਤ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਅਵਤਾਰ ਸਿੰਘ ਨੂੰ ਤੰਦਰੁਸਤੀ ਤੇ ਖ਼ੁਸ਼ਹਾਲੀ ਭਰੀ ਸੇਵਾਮੁਕਤੀ ਲਈ ਸੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਵਲੋਂ ਇਸ ਯਾਦਗਾਰੀ ਵਿਦਾਇਗੀ ਲਈ ਸੰਸਥਾ ਦੇ ਮੁਖੀ ਤੇ ਸਮੂਹ ਸਟਾਫ਼ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 25 ਰੁਪਏ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਬੀਕੇਯੂ ਮਝੈਲ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਖ਼ਰੀਦ ਪ੍ਰਬੰਧ ਸੁਚਾਰੂ ਬਣਾਏ ਜਾਣ - ਕਿਸਾਨ ਆਗੂ
Ad Position 24