05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੈਬਨਿਟ ਮੰਤਰੀ ਡਾ . ਚੀਮਾ ਵਲੋਂ ਮੀਟਿੰਗ ਅਕਾਲੀ ਦਲ ਵਲੋਂ ਪੰਜਾਬ ਵਿਚ ਹੋਈਐੱਸ.ਆਈ.ਆਰ. ਪ੍ਰਕਿਰਿਆ ਦੀ ਸ਼ਲਾਘਾ

ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਕਰਨੈਲ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਕਾਲੀ ਵਰਕਰਾਂ ਵਲੋਂ 6 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਪਿੰਡ ਮਟੌਰ ਤੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਲਾਉਣ ਲਈ ਘਰ ਘਰ ਸੁਝਾਅ ਮੁਹਿੰਮ ਦਾ ਅਗਾਜ ਕੀਤਾ ਜਾਵੇਗਾ। ਜਿਸ ਤਹਿਤ ਪਿੰਡਾਂ ਦੇ ਲੋਕਾਂ ਤੋਂ ਲੋਕ ਭਲਾਈ ਦੀਆਂ ਅਕਾਲੀ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਜਾਵੇਗੀ।

Ad Position 21
No active advertisement
6 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਟੌਰ ਤੋਂ ਸ਼ੁਰੂ ਹੋਵੇਗੀ ਘਰ ਘਰ ਸੁਝਾਅ ਮੁਹਿੰਮ 05-10-2026
ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਕਰਨੈਲ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਕਾਲੀ ਵਰਕਰਾਂ ਵਲੋਂ 6 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਪਿੰਡ ਮਟੌਰ ਤੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਲਾਉਣ ਲਈ ਘਰ ਘਰ ਸੁਝਾਅ ਮੁਹਿੰਮ ਦਾ ਅਗਾਜ ਕੀਤਾ ਜਾਵੇਗਾ। ਜਿਸ ਤਹਿਤ ਪਿੰਡਾਂ ਦੇ ਲੋਕਾਂ ਤੋਂ ਲੋਕ ਭਲਾਈ ਦੀਆਂ ਅਕਾਲੀ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਿੰਡ ਮਟੌਰ ਵਿਖੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਿੰਦਰ ਸਿੰਘ ਮਟੌਰ ਦੀ ਰਿਹਾਇਸ਼ ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਡਾ. ਚੀਮਾ ਨੇ ਕਿਹਾ ਕਿ ਇਹ ਮੁਹਿੰਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੁੱਚ ਪੰਜਾਬ ਅੰਦਰ 20 ਅਕਤੂਬਰ ਤੱਕ ਚੱਲੇਗੀ।ਇਨ੍ਹਾਂ ਤਿੰਨ ਯੋਜਨਾਵਾਂ ਅਤੇ ਮੁਸ਼ਕਿਲਾਂ ਨੂੰ ਇਕੱਠਾ ਕਰਕੇ 25 ਅਕਤੂਬਰ ਤੱਕ ਪਾਰਟੀ ਮੁੱਖ ਦਫ਼ਤਰ ਵਿਖੇ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਨਵੇਂ ਪੰਜਾਬ ਦਿਵਸ 1 ਨਵੰਬਰ ਨੂੰ ਇੱਕ ਚੋਣ ਮੈਨੀਫੈਸਟੋ ਜਾਰੀ ਕਰਕੇ ਇਨ੍ਹਾਂ ਮੁਸ਼ਕਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ 65 ਰੈਲੀਆਂ ਕੀਤੀਆਂ ਗਈਆਂ ਹਨ।ਜੋਕਿ ਸਫਲ ਰਹੀਆਂ ਹਨ। ਇਸ ਤੋਂ ਬਿਨਾਂ 5 ਅਕਤੂਬਰ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ’ਮਾਵਾਂ ਧੀਆਂ ਦੀ ਲਲਕਾਰ ਬੰਦ ਕਰੋ ਸ਼ਰਾਬ ਦਾ ਵਪਾਰ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਨੂੰ ਚੋਣ ਕਮਿਸ਼ਨ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਰੋਸੇ ਵਿਚ ਲੈ ਕੇ ਕੀਤਾ ਗਿਆ ਹੈ।ਜਿਸ ਲਈ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਦਿਤਾ ਮਿੱਤਰਾ ਵਧਾਈ ਦੇ ਪਾਤਰ ਹਨ। ਅੰਤ ਵਿਚ ਸਰਕਲ ਪ੍ਰਧਾਨ ਅਤੇ ਪੀ.ਏ.ਸੀ. ਮੈਂਬਰ ਜਥੇਦਾਰ ਸੁਰਿੰਦਰ ਸਿੰਘ ਮਟੌਰ ਵਲੋਂ ਡਾ. ਚੀਮਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ, ਐੱਸ.ਸੀ. ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਹਰੀਵਾਲ, ਓ.ਬੀ.ਸੀ. ਸੈੱਲ ਦੇ ਪ੍ਰਧਾਨ ਗੁਰਨਾਮ ਸਿੰਘ ਮਟੌਰ, ਜਸਵੀਰ ਸਿੰਘ ਢੇਰ, ਜਰਨੈਲ ਸਿੰਘ ਭਰਤਗੜ੍ਹ, ਗੁਰਬਚਨ ਸਿੰਘ ਲੋਦੀਪੁਰ, ਤਾਰਾ ਸਿੰਘ ਬੁਰਜ, ਮਲਕੀਤ ਸਿੰਘ ਢਾਹੇ, ਪਰਮਜੀਤ ਸਿੰਘ ਬੱਢਲ, ਗੁਰਮੀਤ ਸਿੰਘ ਬੱਢਲ, ਸੁਰਜੀਤ ਕੌਰ, ਜਥੇਦਾਰ ਰਾਮ ਸਿੰਘ, ਸਤਿੰਦਰ ਸਿੰਘ, ਬਿੱਲਾ ਬੱਢਲ, ਗੁਰਸ਼ਰਨ ਕੌਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਅੱਜ ਤੱਕ ਪੰਜਾਬ ਦੇ ਭਖਦੇ ਮਸਲੇ ਹੱਲ ਨਹੀਂ ਕੀਤੇ - ਗੜ੍ਹੀ ਅਗਲੀ ਖ਼ਬਰ ਜੀ . ਜੀ . ਐੱਸ . ਟੀ . ਪੀ . ਮਾਡਲ ਹਾਈ ਸਕੂਲ ਦੀ ਖ਼ਸਤਾ ਹਾਲਤ ’ ਤੇ ਡਾ . ਚੀਮਾ ਨੇ ਸਰਕਾਰ ਨੂੰ ਘੇਰਿਆ
Ad Position 24